ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਹੋਵੇਗਾ ਕੀਰਤਨ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸ੍ਰੀ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਪਾਤਸ਼ਾਹੀ ਛੇਵੀਂ ਜੀਂਦੋਵਾਲ ਬੰਗਾ ਤੋਂ 3 ਸਤੰਬਰ ਦਿਨ ਮੰਗਲਵਾਰ ਸ਼ਾਮ 3 ਵਜੇ ਤੋਂ ਆਰੰਭ ਹੋਵੇਗਾ ਜੋ ਕਿ ਜੀਂਦੋਵਾਲ,ਮੰਡੀ ਰੋਡ ਗੁਰੂ ਤੇਗ ਬਹਾਦਰ ਰੋਡ ਤੋਂ ਬਸ ਸਟੈਂਡ ਹੁੰਦਾ ਹੋਇਆ ਵਾਪਸ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਪਹੁੰਚੇਗਾ| ਸਮੂਹ ਪ੍ਰਬੰਧਕਾਂ ਅਤੇ ਸੇਵਾਦਾਰਾਂ ਵੱਲੋਂ ਸਾਧ ਸੰਗਤ ਨੂੰ ਨਗਰ ਕੀਰਤਨ ਵਿੱਚ ਵੱਧ ਚੜ ਕੇ ਸ਼ਾਮਿਲ ਹੋਣ ਦੀ ਬੇਨਤੀ ਕੀਤੀ। ਇਸ ਸਮੇਂ ਪੋਸਟਰ ਵੀ ਜਾਰੀ ਕੀਤਾ ਗਿਆ ਜਿਸ ਵਿੱਚ ਹਰਮਿੰਦਰ ਸਿੰਘ ਫਗਵਾੜਾ,ਗੁਰਵਿੰਦਰ ਸਿੰਘ, ਅਮਰਜੀਤ ਸਿੰਘ ਸੈਕਟਰੀ,ਸਰਪੰਚ ਲਖਬੀਰ ਸਿੰਘ,ਰਮਨੀਤ ਸਿੰਘ ਰੰਮੀ, ਹੈਡ ਗ੍ਰੰਥੀ ਗਿਆਨੀ ਦੇਸਾ ਸਿੰਘ, ਮੈਨੇਜਰ ਜਤਿੰਦਰ ਸਿੰਘ,ਇਕਬਾਲ ਸਿੰਘ,ਗੁਰਮੁਖ ਸਿੰਘ ਜਰਨੈਲ ਸਿੰਘ ਜਸਪਾਲ ਸਿੰਘ ਆਦਿ ਸ਼ਾਮਿਲ ਹੋਏ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਥਰਮਲ ਪਲਾਂਟ ਰੋਪੜ ਦੇ ਵਰਕਰ ਭਗਵੰਤ ਸਰਕਾਰ ਦੇ ਹਰੇ ਪੈਨ ਦੀ ਉਡੀਕ ਵਿੱਚ: ਗੋਲਡੀ ਪਰਖਾਲੀ
Next articleਜਮਹੂਰੀ ਅਧਿਕਾਰ ਸਭਾ ਨੇ ਕੌਮੀ ਜਾਂਚ ਏਜੰਸੀ ਵੱਲੋਂ ਲੋਕਪੱਖੀ ਵਕੀਲਾਂ ਅਤੇ ਜਮਹੂਰੀ ਕਾਰਕੁਨਾਂ ਦੇ ਘਰਾਂ ਵਿਚ ਛਾਪੇਮਾਰੀ ਦਾ ਵਿਰੋਧ ਦਾ ਦਿੱਤਾ ਸੱਦਾ