HOME ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਚੋਣਵੇਂ ਪ੍ਰਸ਼ਨ- ਉੱਤਰ——–

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਚੋਣਵੇਂ ਪ੍ਰਸ਼ਨ- ਉੱਤਰ——–

2
  (ਸਮਾਜ ਵੀਕਲੀ) 
1. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਿਹੜੇ ਗੁਰੂ ਜੀ ਨੇ ਸ਼ੁਰੂ ਕਰਵਾਇਆ?
-ਸ੍ਰੀ ਗੁਰੂ ਅਰਜਨ ਦੇਵ ਜੀ।
2. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਨ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਕਿਸ ਨੂੰ ਬੀੜ ਲਿਖਵਾ ਰਹੇ ਸਨ?
–ਭਾਈ ਗੁਰਦਾਸ ਜੀ।
3. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬੀੜ ਕਿਸ ਸਥਾਨ ਤੇ ਲਿਖੀ ਗਈ ਸੀ?
—-ਰਾਮਸਰ ਸਰੋਵਰ ਦੇ ਕੰਢੇ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ।
4. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਦੋਂ ਸੰਪੂਰਨ ਹੋਇਆ
—–ਸੰਨ 1604 ਈਸਵੀ।?
5. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ  ਬੀੜ ਦੀ ਜਿਲਦ ਕਿਸ ਨੇ ਬੰਨ੍ਹੀ ਸੀ?
——-ਭਾਈ ਬੰਨ੍ਹੋ ਜੀ ਨੇ।
6. ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਪਹਿਲੇ ਗ੍ਰੰਥੀ ਕੌਣ ਸਨ?
——-ਬਾਬਾ ਬੁੱਢਾ ਜੀ।
7. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਗੁਰੂ ਸਾਹਿਬਾਨਾਂ ਦੀ ਬਾਣੀ ਹੈ?
—ਛੇ।
8. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਸ ਗੁਰੂ ਸਾਹਿਬ ਦੇ ਸ਼ਬਦ ਅੰਕਿਤ ਕੀਤੇ?
—-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ
9. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁੱਲ ਅੰਗ ਕਿੰਨੇ ਹਨ?
—1430
10. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਕਦੋਂ ਮਿਲੀ?
——ਸੰਨ 1708 ਈਸਵੀ ਵਿੱਚ।
11. ਅੱਜ ਸਾਡੇ ਗੁਰੂ ਕੌਣ ਹਨ?
——ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।
12. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੰਪੂਰਨ ਮੂਲ ਮੰਤਰ ਦੇ ਕਿੰਨੀ ਵਾਰ ਦਰਸ਼ਨ ਹੁੰਦੇ ਹਨ?
—-33 ਵਾਰੀ।
13. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਲ ਕਿੰਨੀਆਂ ਵਾਰਾਂ ਹਨ?
—–22 ਵਾਰਾਂ।
14. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਗੁਰੂ ਸਾਹਿਬਾਨ ਦੀਆਂ ਵਾਰਾਂ ਹਨ?
——-4
15. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਹੜੇ ਕਿਹੜੇ ਗੁਰੂਆਂ ਦੀਆਂ ਵਾਰਾਂ ਹਨ?
—-ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ ,ਅਤੇ ਸ੍ਰੀ ਗੁਰੂ ਅਰਜਨ ਦੇਵ ਜੀ।
16. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀਆਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ?
—–3 ਭਾਗਾਂ ਵਿੱਚ।
17. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਭਾਗ ਵਿੱਚ ਕੀ ਹੈ
—-ਨਿੱਤਨੇਮ ਦੀਆਂ ਬਾਣੀਆਂ।?
18. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਹਿਲਾ ਭਾਗ ਕਿੰਨੇ ਅੰਗਾਂ ਤੱਕ ਹੈ?
—–1 ਤੋਂ 13 ਤੱਕ।
19. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੂਜੇ ਭਾਗ ਵਿੱਚ ਕੀ ਹੈ?
—-ਰਾਗ ਬੱਧ ਬਾਣੀ।
20. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਗ ਕਿਹੜੇ ਅੰਗ ਤੋਂ ਕਿਹੜੇ ਅੰਗ ਤੱਕ ਹਨ?
—–ਅੰਗ 14 ਤੋਂ ਅੰਗ 1352 ਤੱਕ।
21. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤੀਜਾ ਭਾਗ ਕੀ ਹੈ?
—–ਰਾਗ ਰਹਿਤ ਬਾਣੀ?
22. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਗ ਰਹਿਤ ਬਾਣੀ ਕਿਹੜੇ ਅੰਗ ਤੋਂ ਕਿਹੜੇ ਅੰਗ ਤੱਕ ਹੈ?
——ਅੰਗ 1353 ਤੋਂ 1430 ਅੰਗ ਤੱਕ।
23. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਸ ਦੀ ਜੋਤ ਮੰਨਿਆ ਜਾਂਦਾ ਹੈ?
—-ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ
24. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ  ਵਿੱਚ ਬਾਰਹਮਾਹਾ ਕਿੰਨੇ ਤਰ੍ਹਾਂ ਦੇ ਹਨ?
——-ਦੋ।
25. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਰੰਭਿਕ ਬਾਣੀ ਕਿਹੜੀ ਹੈ?
—–ਜਪੁ।
26. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿੰਨੇ ਰਾਗਾਂ ਵਿੱਚ ਬਾਣੀ ਉਚਾਰੀ ਗਈ ਹੈ?
—-19 ਰਾਗਾਂ ਵਿੱਚ।
27. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਨੰਦੁ ਸਾਹਿਬ ਕਿਸ ਗੁਰੂ ਦੀ ਬਾਣੀ ਹੈ?
—–ਸ੍ਰੀ ਗੁਰੂ ਅਮਰਦਾਸ ਜੀ।
ਸ਼ੁਭ ਚਿੰਤਕ ਪਾਠਕ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਅਤੇ ਡਾਕਖਾਨਾ ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
6284145349
Previous articleA Majority of Police is Casteist and Communal
Next articleEXPLORING THE WINTER HEART ATTACK PHENOMENON