ਸਮਾਜ ਵੀਕਲੀ ਯੂ ਕੇ-
ਅਮ੍ਰਿਤ ਦੇ ਦਾਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਗੁਰਦਵਾਰਾ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਓਡਬੀ ਲ਼ੈਸਟਰਸ਼ਾਇਰ ਵਿਖੇ ਸ਼ਨਿਚਰਵਾਰ 4 ਜਨਵਰੀ ਨੂੰ ਸ਼ਾਮ ਦੇ 7 ਵਜੇ ਸ੍ਰੀ ਅਖੰਡ ਪਾਠ ਅਰੰਭ ਕੀਤੇ ਗਏ ਜਿਨ੍ਹਾ ਦੇ ਭੋਗ ਗੁਰਪੁਰਬ ਵਾਲੇ ਦਿੰਨ ਸੋਮਵਾਰ 6 ਜਨਵਰੀ ਨੂੰ 5 ਵਜੇ ਪਾਏ ਗਏ। ਇਸ ਸਮੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਗੁਰਦਵਾਰਾ ਸਾਹਿਬ ਜ ੀਦੇ ਅਣਥੱਕ ਸੇਵਾਦਾਰ ੳਤੇ ਜਨਰਲ ਸਕੱਤਰ ਗੁਰਜੀਤ ਸਿੰਘ ਸਮਰਾ ਜੀ ਅਤੇ ਪਰਿਵਾਰ ਵਲੋਂ ਕੀਤੀ ਗਈ ਜੋ ਵੈਸਾਖੀ ਨੂੰ ਪਾਕਿਸਤਾਨ ਗੁਰਦਵਾਰਾ ਸਾਹਿਬ ਜੀ ਦੇ ਯਾਤਰਾ ਦੀ ਸੇਵਾ ਦਾ ਪਰਬੰਦ ਕਰ ਰਹੇ ਹਨ ਜਿਸ ਬਾਰੇ ਇਨ੍ਹਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਗੁਰਦਵਾਰਾ ਸਾਹਿਬ ਜੀ ਦੇ ਕੀਰਤਨ ਜੱਥੇ ਨੇ ਸੰਗਤਾਂ ਨੂੰ ਨਿਰੋਲ ਕੀਰਤਨ ਨਾਲ ਨਿਹਾਲ ਕੀਤਾ ਅਤੇ ਕਥਾਵਾਚਕ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦ ਮਾਤਾ ਜੀ ਦਾ ਨਾਮ ਮਾਤਾ ਗੁਜਰੀ ਜੀ ਸੀ ਅਤੇ ਪਿਤਾ ਜੀ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਜੀ ਸੀ। ਇਨ੍ਹਾਂ ਦਾ ਪ੍ਰਕਾਸ਼ ਸ੍ਰੀ ਪਟਨਾ ਸਾਹਿਬ ਬਿਹਾਰ ਵਿਖੇ 1666 ਨੂੰ ਹੋਇਆ ਸੀ। ਗੁਰੂ ਜੀ ਦੀਆਂ ਸਪੁੱਤਨੀਆ ਦੇ ਨਾਮ ਅਜੀਤ ਕੌਰ ਜੀ, ਸੁੰਦਰ ਕੌਰ ਜੀ ਅਤੇ ਸਾਹਿਬ ਕੌਰ ਜੀ ਸਨ। ਗੁਰੂੂ ਗੋਬਿੰਦ ਸਿੰਘ ਜੀ ਨੇ ਸ੍ਰੀ ਪਾਉਂਟਾ ਸਾਹਿਬ, ਜਮਨਾ ਕੰਢੇ 1684 ਅਤੇ ਮੁਕਤਸਰ ਗੁਰੂ ਕੀ ਕਾਸ਼ੀ ਦਮਦਮਾ ਸਾਹਿਬ 1706 ਨੂੰ ਪਵਿੱਤਰ ਨਗਰ ਵਸਾਏ। ਗੁਰੂ ਜੀ ਨੇ ਜਾਪੁ, ਅਕਾਲ ਉਸਤਤਿ, ਚੌਪਾਈ, ਬਚਿੱਤਰ ਨਾਟਕ, ਸਵੈਯੇ, ਸ਼ਬਦ ਹਜਾਰੇ, ਜਫਰਨਾਮਾ ਜੀ ਦੀ ਪਾਵਨ ਬਾਣੀ ਦਸਮ ਗ੍ਰੰਥ ਵਿੱਚ ਰਚੀ।
ਸਤਵਿੰਦਰ ਸਿੰਘ ਲਾਂਗਰੀ ਜੀ ਨੇ ਸਾਰੀਆਂ ਹੀ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀ ਖੁਸ਼ੀ ਤੇ ਲੱਖ ਲੱਖ ਵਧਾਈਆਂ ਦਿੱਤੀਆਂ ਅਤੇ ਰਸੋਈ ਵਿੱਚ ਸੇਵਾ ਕਰਨ ਵਾਲਿਆਂ ਦਾ ਧੰਨਵਾਦ ਕੀਤਾ।
ਖਾਲਸਾ ਏਡ
ਗੁਰਪੁਰਬਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਖਾਲਸਾ ਏਡ ਵਲੋਂ ਸੰਗਾਂ ਦੀ ਸੇਵਾ ਲਈ ਇਸ ਸਾਲ ਦਾ ਪਹਿਲਾ ਸਟਾਲ ਲਗਾਇਆ ਗਿਆ ਜਿੱਸ ਵਿੱਚ 6 ਸਾਲ ਉਮਰ ਦੇ ਜੋਰਾਵਰ ਸਿੰਘ ਵਿਰਕ ਨੇ ਸਟਾਲ ਸਜਾਉਣ ਵਿੱਚ ਸੇਵਾ ਕਰਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ “
ਰਿਪੋਰਟ – ਤਰਲੋਚਨ ਸਿੰਘ ਵਿਰਕ