ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ):- ਪਿੰਡ ਭਰੋਮਜਾਰਾ ਵਿਖੇ ਸ਼੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ (ਰਜਿ:) ਗ੍ਰਾਮ ਪੰਚਾਇਤ,ਐਨ ਆਰ ਆਈ ਵੀਰ ਅਤੇ ਸਮੂਹ ਨਗਰ ਨਿਵਾਸੀਆਂ ਨੇ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਗੁਰਪੁਰਬ ਬਹੁਤ ਹੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਗੁਰੂ ਜੀ ਦਾ ਲੰਗਰ ਅਟੁੱਟ ਵਰਤਾਇਆ ਗਿਆ। ਇੰਟਰਨੈਸ਼ਨਲ ਮਿਸ਼ਨਰੀ ਲੋਕ ਗਾਇਕਾ ਗਿੰਨੀ ਮਾਹੀ ਨੇ ਗੁਰੂ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਉਹਨਾਂ ਸਟੇਜ ਤੇ ਆਉਂਦਿਆਂ ਹੀ “ਮੇਰਾ ਸਤਿਗੁਰ ਕਾਂਸ਼ੀ ਵਾਲਾ, “ਢੋਲ ਵੱਜਦੇ ਚਾਰ ਚੁਫੇਰੇ, “ਗੁਰਾਂ ਦਾ ਦਰਸ਼ਨ ਪਾਉਣਾ, “ਧੰਨ ਧੰਨ ਗੁਰੂ ਰਵਿਦਾਸ ਆਦਿ ਸ਼ਾਨਦਾਰ ਗੀਤ ਪੇਸ਼ ਕਰਕੇ ਸੰਗਤਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ ਸਾਈ ਸੋਮੇ ਸ਼ਾਹ ਜੀ ਗੱਦੀ ਨਸ਼ੀਨ ਲੱਖ ਦਾਤਾ ਦਰਬਾਰ ਦੁਸਾਂਝ ਖੁਰਦ ਨੇ ਸੰਗਤਾਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ। ਇਸ ਉਪਰੰਤ ਲੋਕ ਗਾਇਕਾ ਗਿੰਨੀ ਮਾਹੀ ਨੇ “ਪਾਉਂਦੇ ਭੰਗੜਾ ਖੁਸ਼ੀ ਵਿੱਚ ਸਾਰੇ,,, “ਮੈਂ ਧੀ ਹਾਂ ਬਾਬਾ ਸਾਹਿਬ ਦੀ,,, “ਬੱਲੇ ਬੱਲੇ ਜੀ ਢੋਲ ਤੇ ਨਗਾਰੇ ਵੱਜਦੇ,, “ਸਤਿਗੁਰਾਂ ਦਾ ਜਨਮ ਦਿਨ ਆਇਆ,,,, “ਸਤਿਗੁਰੂ ਰਵਿਦਾਸ ਜੀ ਦੀ ਕਿਰਪਾ,,, “ਜੱਗ ਉੱਤੇ ਬੱਲੇ ਬੱਲੇ ਹੈ,,, “ਜੋ ਦੁਖੀਆਂ ਦੇ ਦੁਖੜੇ ਸੰਵਾਰ ਦਾ,,, ਆਦਿ ਸ਼ਾਨਦਾਰ ਗੀਤ ਪੇਸ਼ ਕਰਕੇ ਆਪਣੀ ਬੁਲੰਦ ਆਵਾਜ਼ ਦਾ ਅਹਿਸਾਸ ਕਰਵਾਇਆ। ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ (ਰਜਿ:) ਦੇ ਪ੍ਰਧਾਨ ਲਖਬੀਰ ਸਿੰਘ ਲੱਖਾ, ਜਨਰਲ ਸਕੱਤਰ ਨਵਕਾਂਤ ਭਰੋਮਜਾਰਾ, ਕੈਸ਼ੀਅਰ ਸ਼ਿੰਦਰਪਾਲ, ਰਾਜਪਾਲ, ਸਤੀਸ਼ ਕੁਮਾਰ ਬੱਲੀ, ਪਵਨ ਸੁੰਡਾ, ਸੁਰਿੰਦਰ ਕੁਮਾਰ, ਸੋਹਣ ਸਿੰਘ, ਤਰਸੇਮ ਚੰਦ, ਲਾਲ ਚੰਦ ਯੂਕੇ, ਫੌਜੀ ਗੁਰਦਿਆਲ ਸਿੰਘ, ਜੱਥੇਦਾਰ ਤੀਰਥ ਸਿੰਘ, ਤੀਰਥ ਸਿੰਘ ਕਨੇਡਾ, ਫੌਜੀ ਸੁਰਜੀਤ ਸਿੰਘ, ਜੈਪਾਲ ਸੁੰਡਾ, ਰਾਮ ਲੁਭਾਇਆ, ਪੰਚ ਮਨਿੰਦਰ ਸਿੰਘ, ਪ੍ਰੇਮ ਚੰਦ, ਰਾਮ ਲੁਭਾਇਆ, ਗਿਆਨ ਚੰਦ, ਏਐਸਆਈ ਬਲਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ। ਪਿੰਡ ਦੇ ਸਰਪੰਚ ਸੁਰਿੰਦਰ ਪਾਲ ਸੁੰਡਾ, ਕਨੇਡਾ ਨਿਵਾਸੀ ਕੁਲਵਿੰਦਰ ਬਿੱਟੂ, ਦਵਿੰਦਰ ਕੁਮਾਰ ਭਿੰਦਾ ਨੇ ਲਾਈਵ ਟੈਲੀਕਾਸਟ ਰਾਹੀਂ ਪ੍ਰੋਗਰਾਮ ਦਾ ਆਨੰਦ ਮਾਣਿਆ। ਇਸ ਮੌਕੇ ਕੇਲਿਆਂ ਦਾ ਪ੍ਰਸਾਦ, ਲੱਡੂ, ਬਰਫੀ ਅਤੇ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj