ਵਾਲੀਵਾਲ ਦੇ ਬਲਾਕ ਪੱਧਰੀ ਮੁਕਾਬਲੇ ਵਿੱਚ ਸ੍ਰੀ ਗੁਰੂ ਅਮਰਦਾਸ ਸਕੂਲ ਉੱਚਾ ਬੇਟ  ਨੇ ਦੂਸਰਾ ਸਥਾਨ ਹਾਸਲ ਕੀਤਾ

ਕਪੂਰਥਲਾ, 23 ਸਤੰਬਰ (ਕੌੜਾ)- ਸ੍ਰੀ ਗੁਰੂ ਅਮਰਦਾਸ ਜੀ ਸੀਨੀਅਰ ਸੈਕੰਡਰੀ ਸਕੂਲ ਉਚਾ ਬੇਟ ਦੇ ਵਿਦਿਆਰਥੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਿੱਲਵਾਂ ਵਿੱਚ ਬਲਾਕ ਪੱਧਰ ਤੇ ਹੋਈਆਂ। ਇਸ ਵਿੱਚ ਵਾਲੀਬਾਲ ਦੇ ਮੁਕਾਬਲਿਆਂ ਵਿੱਚ ਅੰਡਰ 14 ਅਤੇ 19 ਲੜਕਿਆਂ ਦੇ ਵਰਗ ਨੇ ਦੂਸਰਾ ਸਥਾਨ  ਹਾਸਲ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ। ਇਸ ਮੌਕੇ ਤੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਜਸਪਾਲ ਸਿੰਘ ਰੰਧਾਵਾ ਜੀ ਨੇ ਅਤੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਰਜਿੰਦਰ ਕੌਰ ਜੀ ਨੇ ਵਾਲੀਵਾਲ ਦੇ ਮੁਕਾਬਲੇ ਵਿੱਚ ਦੂਸਰਾ ਸਥਾਨ ਹਾਸਲ ਕਰਨ ਵਾਲਿਆਂ ਸਕੂਲ ਦਿਆਂ ਲੜਕਿਆਂ ਤੇ ਉਹਨਾਂ ਦੇ ਅਧਿਆਪਕ ਅਮਰੀਕ ਸਿੰਘ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਦੀ ਵਧੀਆਂ ਕਾਰਗੁਜਾਰੀ ਲਈ ਪ੍ਰੇਰਿਤ ਕੀਤਾ।
 
 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
 
Previous articleਬਾਬਾ ਹਰਨਾਮ ਸਿੰਘ ਖਾਲਸਾ ਤੇ ਗਿਆਨੀ ਸਾਹਿਬ ਸਿੰਘ ਗੁਰਦੁਆਰਾ ਸਾਊਥਾਲ ਯੂ ਕੇ ਵਿਖੇ ਨਤਮਸਤਕ ਹੋਏ
Next articleਐੱਸ ਡੀ ਕਾਲਜ ‘ਚ ਸਵੱਛਤਾ ਮੁਹਿੰਮ ਤਹਿਤ ਐੱਨ ਐੱਸ ਐੱਸ ਕੈਂਪ