ਜਿਲ੍ਹਾ ਪ੍ਰਧਾਨ ਸ. ਦੀਦਾਰ ਸਿੰਘ ਭੱਟੀ, ਸੀਨੀਅਰ ਆਗੂ ਕੁਲਦੀਪ ਸਿੰਘ ਸਿੱਧੂਪੁਰ, ਗੇਜਾ ਰਾਮ ਵਾਲਮੀਕੀ ਸਮੇਤ ਕਈ ਆਗੂਆਂ ਦੀ ਹਾਜ਼ਰੀ
ਸ੍ਰੀ ਫਤਹਿਗੜ ਸਾਹਿਬ, (ਸਮਾਜ ਵੀਕਲੀ) ਗੁਰਭਿੰਦਰ ਗੁਰੀ :- ਭਾਰਤੀ ਜਨਤਾ ਪਾਰਟੀ ਜਿਲਾ ਸ੍ਰੀ ਫਤਹਿਗੜ ਸਾਹਿਬ ਵੱਲੋਂ ਅੱਜ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੀ ਜੈੰਤੀ ਅਤੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਦਾ ਜਨਮ ਦਿਵਸ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਆਯੋਜਿਤ ਸਮਾਗਮ ਵਿੱਚ ਜਿਲ੍ਹਾ ਪ੍ਰਧਾਨ ਸ. ਦੀਦਾਰ ਸਿੰਘ ਭੱਟੀ, ਸੀਨੀਅਰ ਆਗੂ ਪੰਜਾਬ ਭਾਜਪਾ ਕੁਲਦੀਪ ਸਿੰਘ ਸਿੱਧੂਪੁਰ (ਹਲਕਾ ਇੰਚਾਰਜ ਬੱਸੀ ਪਠਾਣਾਂ), ਸ੍ਰੀ ਗੇਜਾ ਰਾਮ ਵਾਲਮੀਕੀ (ਸੀਨੀਅਰ ਆਗੂ) ਸਮੇਤ ਕਈ ਜਿਲ੍ਹਾ ਤੇ ਰਾਜ ਭਾਜਪਾ ਨੇਤਾਵਾਂ ਨੇ ਹਾਜ਼ਰੀ ਭਰੀ। ਆਗੂਆਂ ਨੇ ਗਾਂਧੀ ਜੀ ਦੀ ਅਹਿੰਸਾ ਤੇ ਸੱਚਾਈ ਦੀ ਰਾਹੀ ਸੋਚ ਅਤੇ ਸ਼ਾਸਤਰੀ ਜੀ ਦੇ ਸਾਦਗੀ-ਭਰੇ ਪਰ ਪ੍ਰੇਰਣਾਦਾਇਕ ਜੀਵਨ ਬਾਰੇ ਚਰਚਾ ਕਰਦੇ ਹੋਏ ਕਿਹਾ ਕਿ ਇਹ ਦੋਵੇਂ ਮਹਾਨ ਹਸਤੀਆਂ ਭਾਰਤ ਦੇ ਹਰ ਨਾਗਰਿਕ ਲਈ ਪ੍ਰੇਰਣਾ ਦਾ ਸਰੋਤ ਹਨ। ਸਮਾਗਮ ਦਾ ਸਮਾਪਨ ਪ੍ਰਾਰਥਨਾ ਅਤੇ ਫੁੱਲਮਾਲਾ ਭੇਟ ਕਰਨ ਨਾਲ ਕੀਤਾ ਗਿਆ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



