ਤਲਵੰਡੀ ਸਾਬੋ, (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਸ੍ਰੀ ਦਮਦਮਾ ਸਾਹਿਬ ਸਾਹਿਤ ਸਭਾ ਰਜਿਸਟਰਡ ਤਲਵੰਡੀ ਸਾਬੋ ਦੀ ਵਿਸ਼ੇਸ਼ ਮੀਟਿੰਗ ਸਥਾਨਕ ਰੋੜੀ ਰੋਡ ਤੇ ਸਥਿੱਤ ਖੋਖਰ ਕਲੀਨਿਕ ਵਿਖੇ ਸਾਹਿਤ ਸਭਾ ਦੇ ਸਰਪ੍ਰਸਤ ਸੁਖਮਿੰਦਰ ਸਿੰਘ ਭਾਗੀਵਾਂਦਰ ਦੀ ਅਗਵਾਈ ਹੇਠ ਹੋਈ। ਕਾਫੀ ਲੰਬੇ ਅੰਤਰਾਲ ਤੋਂ ਬਾਅਦ ਹੋਈ ਇਸ ਮੀਟਿੰਗ ਦੌਰਾਨ ਬੀਤੇ ਸਮੇਂ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਗਿਆ ਅਤੇ ਅੱਗੇ ਤੋਂ ਸਭਾ ਦੀ ਹੋਰ ਮਜ਼ਬੂਤੀ ਲਈ ਯਤਨ ਕਰਨ ਦਾ ਸੰਕਲਪ ਲਿਆ ਗਿਆ। ਇਸੇ ਦੌਰਾਨ ਹਾਜ਼ਰ ਸਮੂੰਹ ਮੈਂਬਰਾਂ ਦੀ ਸਹਿਮਤੀ ਨਾਲ ਸਭਾ ਦੀ ਨਵੇਂ ਸਿਰੇ ਤੋਂ ਚੋਣ ਕੀਤੀ ਗਈ। ਇਸ ਮੌਕੇ ਸਰਬ ਸੰਮਤੀ ਨਾਲ ਸੁਖਮਿੰਦਰ ਸਿੰਘ ਭਾਗੀਵਾਂਦਰ ਨੂੰ ਸ਼੍ਰੀ ਦਮਦਮਾ ਸਾਹਿਬ ਸਾਹਿਤ ਸਭਾ ਰਜਿਸਟਰਡ ਤਲਵੰਡੀ ਸਾਬੋ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਪ੍ਰਧਾਨ ਦੀ ਸਹਿਮਤੀ ਨਾਲ ਬਾਕੀ ਅਹੁਦੇਦਾਰਾਂ ਦੀ ਚੋਣ ਵੀ ਸਰਬ ਸੰਮਤੀ ਨਾਲ ਕੀਤੀ ਗਈ। ਅਮਰਜੀਤ ਸਿੰਘ ਜੀਤ ਚੇਅਰਮੈਨ, ਜਨਕ ਰਾਜ ਜਨਕ ਸਰਪ੍ਰਸਤ, ਗੁਰਨਾਮ ਸਿੰਘ ਖੋਖਰ ਸਰਪ੍ਰਸਤ, ਗੁਰਵਿੰਦਰ ਸਿੰਘ ਐਡਵੋਕੇਟ ਮੁੱਖ ਸਲਾਹਕਾਰ, ਸ਼ੇਖਰ ਤਲਵੰਡੀ ਸੀਨੀਅਰ ਮੀਤ ਪ੍ਰਧਾਨ, ਗੋਰਾ ਸਿੰਘ ਜਨਰਲ ਸਕੱਤਰ, ਤਰਸੇਮ ਸਿੰਘ ਬੁੱਟਰ ਵਿਤ-ਸਕੱਤਰ, ਤਰਸੇਮ ਸਿੰਘ ਤੰਗਰਾਲੀ ਮੀਤ ਪ੍ਰਧਾਨ, ਲਸ਼ਮਣ ਸਿੰਘ ਭਾਗੀਵਾਂਦਰ ਮੀਤ ਪ੍ਰਧਾਨ, ਰਘਵੀਰ ਸਿੰਘ ਮਾਨ ਮੀਤ ਪ੍ਰਧਾਨ, ਕਰਮ ਸਿੰਘ ਮਹਿਮੀ ਜੁਆਇੰਟ ਸਕੱਤਰ, ਗੁਰਮੀਤ ਸਿੰਘ ਬੁੱਟਰ ਜੋਇੰਟ ਸਕੱਤਰ, ਸੁਰਿੰਦਰ ਦਮਦਮੀ ਪ੍ਰੈਸ ਸਕੱਤਰ, ਗੁਰਜੰਟ ਸਿੰਘ ਨਥੇਹਾ ਪ੍ਰੈਸ ਸਕੱਤਰ, ਹਰਨਫਸ ਕੌਰ ਸੋਸ਼ਲ ਮੀਡੀਆ ਇੰਚਾਰਜ ਅਤੇ ਮਨਦੀਪ ਸਿੰਘ ਨੂੰ ਲਾਇਬਰੇਰੀ ਇੰਚਾਰਜ ਦੇ ਅਹੁਦੇ ਲਈ ਚੁਣਿਆ ਗਿਆ।
ਇਸ ਮੌਕੇ ਆਪਣੇ ਸੰਬੋਧਨ ਚ ਪ੍ਰਧਾਨ ਸੁਖਮਿੰਦਰ ਸਿੰਘ ਭਾਗੀਵਾਂਦਰ ਨੇ ਕਿਹਾ ਕਿ ਸਾਹਿਤ ਸਭਾ ਨਾਲ ਹਰ ਵੰਨਗੀ ਦੇ ਲੋਕਾਂ ਨੂੰ ਜੋੜਨ ਦੀ ਜ਼ਰੂਰਤ ਹੈ। ਉਹ ਸਾਹਿਤ ਜਾਂ ਸੱਭਿਆਚਾਰ ਦੇ ਕਿਸੇ ਵੀ ਖੇਤਰ ਚ ਕੰਮ ਕਰਦਾ ਹੋਵੇ ਉਸ ਨੂੰ ਸਾਹਿਤ ਸਭਾ ਨਾਲ ਵੱਧ ਤੋਂ ਵੱਧ ਜੋੜੋ ਅਤੇ ਨਵੇਂ ਸਿਖਿਆਰਥੀਆਂ ਨੂੰ ਸਾਹਿਤ ਨਾਲ ਜੁੜਨ ਦੀ ਪ੍ਰੇਰਨਾ ਦਿਓ। ਨਵੇਂ ਚੁਣੇ ਗਏ ਚੇਅਰਮੈਨ ਅਮਰਜੀਤ ਸਿੰਘ ਜੀਤ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਾਹਿਤ ਸਭਾ ਦੀ ਤਰੱਕੀ ਲਈ ਅਤੇ ਇਸ ਨੂੰ ਹੋਰ ਅੱਗੇ ਲਿਜਾਣ ਲਈ ਹਰ ਤਰ੍ਹਾਂ ਦੇ ਯਤਨ ਕਰਨਗੇ ਅਤੇ ਜਿੰਨਾ ਸੰਭਵ ਹੋ ਸਕਿਆ ਤਨਦੇਹੀ ਨਾਲ ਹਰ ਪੱਖੋਂ ਸਭਾ ਦੀ ਬਿਹਤਰੀ ਲਈ ਕੰਮ ਕਰਦੇ ਰਹਿਣਗੇ। ਇਸ ਮੌਕੇ ਸੰਬੋਧਨ ਕਰਦਿਆਂ ਐਡਵੋਕੇਟ ਗੁਰਵਿੰਦਰ ਸਿੰਘ ਬੱਬੀ ਅਤੇ ਪ੍ਰਸਿੱਧ ਗੀਤਕਾਰ ਸ਼ੇਖਰ ਤਲਵੰਡੀ ਨੇ ਅਮਰਜੀਤ ਸਿੰਘ ਜੀਤ ਅਤੇ ਸੁਖਮਿੰਦਰ ਸਿੰਘ ਭਾਗੀਵਾਂਦਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੇ ਇਕ ਰੁਕੇ ਹੋਏ ਸੰਵਾਦ ਨੂੰ ਮੁੜ ਸ਼ੁਰੂ ਕਰਨ ਦੇ ਜੋ ਯਤਨ ਕੀਤੇ ਹਨ ਬਹੁਤ ਸਲਾਘਾ ਯੋਗ ਹਨ ਅਤੇ ਉਹ ਸਿਰ ਤੋੜ ਯਤਨ ਕਰਨਗੇ ਕਿ ਸਹਿਤ ਸਭਾ ਬੁਲੰਦੀਆਂ ਤੇ ਪਹੁੰਚੇ ਅਤੇ ਸਮਾਜ ਸੇਵਾ ਖੇਤਰ ਵਿੱਚ ਵੀ ਅਸੀਂ ਚੰਗੇ ਕੰਮ ਕਰਦੇ ਰਹਾਂਗੇ। ਇਸ ਦੌਰਾਨ ਗੋਰਾ ਸਿੰਘ ਅਤੇ ਹਰਨਫਸ ਕੌਰ ਨੇ ਆਪਣੀਆਂ ਰਚਨਾਵਾਂ ਵੀ ਪੇਸ਼ ਕੀਤੀਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly