ਸ੍ਰੀ ਚਰਨਛੋਹ ਗੰਗਾ ਖੁਰਾਲਗੜ ਨੂੰ ਇਕ ਪਰਿਵਾਰ ਤੋਂ ਮੁਕਤ ਕਰਾਉਣ ਲਈ ਸੰਤ ਸਰਵਣ ਦਾਸ ਦੇ ਅਸ਼ੀਰਵਾਦ ਹੇਠ 151 ਮੈਂਬਰੀ ਕਮੇਟੀ ਦਾ ਗਠਨ

ਫੋਟੋ ਅਜਮੇਰ ਦੀਵਾਨਾ
ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ )  ਇਤਿਹਾਸਕ ਅਸਥਾਨ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਜਿੱਥੇ ਇੱਕ ਪਰਿਵਾਰ ਦਾ ਕਬਜ਼ਾ ਹੋਣ ਤੇ ਨਰਾਜ ਪ੍ਰਬੰਧਕ ਕਮੇਟੀ ਮੈਂਬਰਾਂ, ਸੇਵਾਦਾਰਾਂ ਅਤੇ ਸ਼ਰਧਾਲੂਆਂ ਦਾ ਇਕ ਵਿਸ਼ੇਸ਼ ਭਰਵਾਂ ਇਕੱਠ ਆਦਿ ਧਰਮ ਗੁਰੂ ਸੰਤ ਸਰਵਣ ਦਾਸ ਜੀ ਦੇ ਅਸ਼ੀਰਵਾਦ ਹੇਠ ਡੇਰਾ ਸੰਤ ਟਹਿਲ ਦਾਸ ਸਲੇਮਟਾਵਰੀ ਲੁਧਿਆਣਾ ਵਿਖੇ ਹੋਇਆ। ਇਸ ਮੌਕੇ ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ, ਅਜੀਤ ਰਾਮ ਖੇਤਾਨ ਚੇਅਰਮੈਨ ਗੁਰੂਘਰ, ਬਲਵੀਰ ਧਾਂਦਰਾਂ ਜਨਰਲ ਸਕੱਤਰ, ਪ੍ਰੀਤਮ ਦਾਸ ਮੱਲ ਪ੍ਰਧਾਨ ਸੇਵਾ ਦਲ, ਨਿਰਪਿੰਦਰ ਉਪ ਪ੍ਰਧਾਨ ਪੰਜਾਬ, ਸੁਖਵੀਰ ਦੁਗਾਲ ਮੈਨੇਜ਼ਰ ਗੁਰੂਘਰ, ਗੁਰਜੀਤ ਲਹਿਰਾ ਪ੍ਰਚਾਰਕ ਗੁਰੂਘਰ, ਸੰਤ ਧਰਮਾ ਸਿੰਘ ਚੀਮਾ ਸਾਹਿਬ,ਐਡਵੋਕੇਟ ਆਰ ਐਲ ਸੁਮਨ, ਧਰਮਪਾਲ ਸਾਹਨੇਵਾਲ ਕੌਮੀ ਪ੍ਰਧਾਨ ਬੇਗਮਪੁਰਾ ਟਾਇਗਰ ਫੋਰਸ, ਬਲਵੀਰ ਮਹੇ, ਸੰਤ ਸੋਹਣ ਲਾਲ, ਸਰਬਜੀਤ ਕਡਿਆਣਾ,ਅਮਨ ਬੰਗੜ, ਓਮ ਪ੍ਰਕਾਸ਼ ਸਰੋਆ, ਜਗਦੀਸ਼ ਰਾਏ, ਰਕੇਸ਼ ਕੁਮਾਰ, ਰਾਮਜੀ ਦਾਸ, ਨਰਿੰਦਰ ਪਾਲ ਸਿੰਘ ਖੇਤਾਨ, ਵਿਕਰਮ ਸਿੰਘ ਭਵਾਨੀਗੜ੍ਹ, ਗੁਰਤੇਜ ਸਿੰਘ ਸੁਨਾਮ, ਜਗਦੀਸ਼ ਸਿੰਘ ਬੁਢੇਵਾਲ, ਅਮਰਜੀਤ ਸਿੰਘ ਬੋਕੜਾਂ,ਦੀਵਾਨ ਸਿੰਘ ਸਲੇਮਪੁਰ, ਰਜਿੰਦਰ ਸਿੰਘ ਬੁਲਾਰਾ, ਬੀਰਬਲ ਘੇੜਾ, ਬਾਬਰ ਸਿੰਘ ਮਾਨਸਾ, ਜੁਝਾਰ ਸਿੰਘ , ਲਾਲੀ ਹਵਾਸ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜਰ ਸਨ ।
ਇਸ ਮੌਕੇ  ਸਾਰੇ ਬੁਲਾਰਿਆਂ ਨੇ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਤੇ ਇਕ ਪਰਿਵਾਰ  ਵਲੋੰ ਕਬਜਾ ਕਰਕੇ ਮਨਮਾਨੀਆਂ ਕਰਨ, ਧੱਕੇਸ਼ਾਹੀ ਕਰਨ, ਵਧੀਕੀਆਂ ਕਰਨ ਅਤੇ ਕਰੀਬ ਪਿਛਲੇ ਇਕ ਸਾਲ ਤੋਂ ਕੋਈ ਹਿਸਾਬ ਕਿਤਾਬ ਨਾ ਦੱਸਣ ਦੀ ਸਖਤ ਸ਼ਬਦਾਂ ਵਿਚ ਆਲੋਚਨਾ ਕਰਦਿਆਂ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿੱਚ ਦਖਲਅੰਦਾਜ਼ੀ ਕਰਕੇ ਗੁਰੂਘਰ ਨੂੰ ਸਹੀ ਢੰਗ ਨਾਲ ਚਲਾਉਣ ਲਈ ਆਦਿ ਧਰਮ ਗੁਰੂ ਸੰਤ ਸਰਵਣ ਦਾਸ ਜੀ ਦੀ ਅਗਵਾਈ ਹੇਠ ਬਣੀ 151 ਮੈਂਬਰੀ ਕਮੇਟੀ ਦੇ ਹਵਾਲੇ ਕੀਤਾ ਜਾਵੇ।
        ਇਸ ਮੌਕੇ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਨੂੰ ਇਕ ਪਰਿਵਾਰ ਤੋਂ ਮੁਕਤ ਕਰਾਉਣ ਲਈ 151 ਮੈਂਬਰੀ ਕਮੇਟੀ ਦਾ ਸਰਬਸੰਮਤੀ ਨਾਲ ਗਠਨ ਕੀਤਾ ਜੋ ਜਿਲਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਜਲਦ ਹੀ ਮੰਗ ਪੱਤਰ ਵੀ ਸੌਂਪੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸੰਤ ਪ੍ਰੀਤਮ ਦਾਸ ਮੇਮੋਰੀਅਲ ਚੈਰੀਟੇਬਲ ਹਸਪਤਾਲ ਰਾਏਪੁਰ ਵਿਖੇ ਅੱਖਾਂ ਦੇ ਮੁਫ਼ਤ ਕੈੰਪ ਦਾ ਕੀਤਾ ਸੰਤਾਂ ਮਹਾਪੁਰਸ਼ਾਂ ਨੇ ਉਦਘਾਟਨ
Next articleਢੋਲਣਵਾਲ ਦੀ ਨਵੀਂ ਪੰਚਾਇਤ ਨੇ ਅੱਖਾਂ ਦਾ ਮੁਫਤ ਮੈਡੀਕਲ ਚੈਕਅੱਪ ਕੈਂਪ ਲਗਾਇਆ