“ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ” ਜਨਰਲ ਸਕੱਤਰ ਧਾਂਦਰਾ ਨੇ ਧਾਂਦਲੀਆਂ ਦਾ ਕੀਤਾ ਪਰਦਾਫਾਸ਼, ਬਿਨਾਂ ਦਸਖ਼ਤਾਂ ਦੇ ਕੱਟੇ ਜਾਂਦੇ ਸਨ ਬਿਲ – ਬਲਵੀਰ ਧਾਂਦਰਾ

ਬਲਵੀਰ ਧਾਂਦਰਾ
  ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ) ਹਿਸਾਬ ਕਿਤਾਬ ਵਿੱਚ ਬੇਨਿਯਮੀਆਂ ਨੂੰ ਲੈ ਕੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਕੈਸ਼ੀਅਰ ਅਮਿਤ ਕੁਮਾਰ ਪਾਲ ਵਲੋੰ ਲਗਾਏ ਦੋਸ਼ਾਂ ਤੋਂ ਬਾਅਦ ਚੇਅਰਮੈਨ ਅਜੀਤ ਰਾਮ ਖੇਤਾਨ ਦੇ ਬਿਆਨਾਂ ਦੀ ਸ਼ਿਆਹੀ ਅਜੇ ਸੁੱਕੀ ਨਹੀਂ ਸੀ ਕਿ ਇਤਿਹਾਸਕ ਅਸਥਾਨ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਦੇ ਜਨਰਲ ਸਕੱਤਰ ਬਲਵੀਰ ਧਾਂਦਰਾ ਵਲੋੰ ਪ੍ਰਧਾਨ  ਦੀਆਂ ਗੈਰ ਸੰਵਿਧਾਨਕ ਕਾਰਵਾਈਆਂ , ਗੁਰੂਘਰ ਵਿੱਚ ਹੋ ਰਹੀਆਂ ਬੇਨਿਯਮੀਆਂ ਅਤੇ ਹਿਸਾਬ ਕਿਤਾਬ ਵਿਚ ਹੋਈਆਂ ਬੇਨਿਯਮੀਆਂ ਬਾਰੇ ਕੀਤੇ ਅਹਿਮ ਖੁਲਾਸਿੱਆਂ ਨੇ ਸੰਗਤਾਂ ਦੇ ਰੋਸ ਅਤੇ ਸ਼ੱਕ ਨੂੰ ਹੋਰ ਪੱਕਾ ਕਰ ਦਿੱਤਾ ਹੈ। ਕਰੀਬ 2010 ਤੋਂ ਸ੍ਰੀ ਚਰਨਛੋਹ ਗੰਗਾ ਗੁਰੂਘਰ ਦੇ ਜਨਰਲ ਸਕੱਤਰ ਦੇ ਅਹੁਦੇ ਤੇ ਸੇਵਾ ਨਿਭਾ  ਰਹੇ ਬਲਵੀਰ ਧਾਂਦਰਾ ਨੇ ਪਤਰਕਾਰਾਂ ਨੂੰ ਅਹਿਮ ਜਾਣਕਾਰੀ ਦਿੰਦੇ ਦੱਸਿਆ ਕਿ ਪੰਜ ਮਹੀਨੇ ਜਨਰਲ ਸੈਕਟਰੀ ਦੇ ਦਸਖ਼ਤਾਂ ਤੋਂ ਬਿਨਾਂ ਬਿਲ ਪਾਸ ਹੁੰਦੇ ਰਹੇ ਜਦਕਿ ਗੁਰੂਘਰ ਦੇ ਸੰਵਿਧਾਨ ਮੁਤਾਬਕ ਕੋਈ ਵੀ ਬਿਲ ਪਾਸ ਕਰਾਉਣ ਲਈ ਜਨਰਲ ਸੈਕਟਰੀ ਅਤੇ ਕੈਸ਼ੀਅਰ ਦੇ ਦਸਖਤ ਹੋਣੇ ਬਹੁਤ ਜ਼ਰੂਰੀ ਹਨ। ਧਾਂਦਰਾ ਨੇ ਕਿਹਾ ਜਦੋਂ ਮੈਂ ਇਸਦਾ ਮੀਟਿੰਗ ਵਿੱਚ ਵਿਰੋਧ ਕੀਤਾ ਤਾਂ ਮੈਨੂੰ ਬਿਨਾਂ ਨੋਟਿਸ ਦਿੱਤੇ ਪ੍ਰਧਾਨ ਨੇ ਗੁਰੂਘਰ ਦੀ ਕਮੇਟੀ ਤੋਂ ਬਾਹਰ ਕੱਢ ਦਿੱਤਾ। ਧਾਂਦਰਾ ਨੇ ਕਿਹਾ ਜਿਹੜਾ ਵੀ ਪ੍ਰਬੰਧਕ ਕਮੇਟੀ ਮੈਂਬਰ ਗਲਤ ਕੰਮ ਦਾ ਵਿਰੋਧ ਕਰਦਾ ਸੀ ਉਸਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਸੀ। ਧਾਂਦਰਾ ਨੇ ਕਿਹਾ ਕਰੋਨਾ ਕਾਲ ਤੋਂ ਪਹਿਲਾਂ ਮੈਨੇਜਰ, ਕੈਸ਼ੀਅਰ ਆਪਣੀ ਡਿਉਟੀ ਬਹੁਤ ਇਮਾਨਦਾਰੀ ਅਤੇ ਨੇਕ ਨੀਅਤ ਨਾਲ ਕਰਦੇ ਸਨ ਪਰ ਆਪਣੇ ਸਵਾਰਥਾਂ ਦੀ ਪੂਰਤੀ ਲਈ ਪ੍ਰਧਾਨ ਨੇ ਓਨਾਂ ਨੂੰ ਵੀ ਘਰਾਂ ਨੂੰ ਤੋਰ ਦਿੱਤਾ। ਇਨਾਂ ਬੇਨਿਯਮੀਆਂ ਨੇ ਸੰਗਤਾਂ ਵਿਚਕਾਰ ਹਿਸਾਬ ਕਿਤਾਬ ਵਿੱਚ ਹੋ ਰਹੇ ਗਬਨ ਦਾ ਸ਼ੱਕ ਗਹਿਰਾ ਕਰ ਦਿੱਤਾ ਹੈ, ਹਿਸਾਬ ਨੂੰ ਦਰੁਸਤ ਪਾਉਣ ਲਈ ਕਦੀ ਕੋਈ ਆਡਿਟ ਹੀ ਨਹੀਂ ਹੋਇਆ।
        ਬਲਵੀਰ ਧਾਂਦਰਾ  ਨੇ ਕਿਹਾ ਕੈਸ਼ੀਅਰ ਅਮਿਤ ਪਾਲ ਦੀ ਚਿੱਠੀ ਤੋਂ ਇਹ ਸਾਬਿਤ ਹੁੰਦਾ ਹੈ ਕਿ ਜਿਹੜੀ ਪਾਲਕੀ ਸਾਹਿਬ ਸ੍ਰੀ ਚਰਨ ਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਖੜੀ ਹੈ ਉਸਦੀ ਚੈਸੀ ਖ੍ਰੀਦਣ, ਬਾਡੀ ਬਣਾਉਣ ਅਤੇ ਆਰਸੀ, ਇਨੋਸੋਰੈਂਸ ਤੱਕ ਸਾਰਾ ਖਰਚਾ ਕੈਸ਼ੀਅਰ ਅਮਿਤ ਦੇ ਬੈੰਕ ਖਾਤੇ ਰਾਂਹੀ ਕੀਤਾ ਗਿਆ ਹੈ। ਇਸਤੋਂ ਪਹਿਲਾਂ ਦੂਰਦਰਸ਼ਨ ਤੇ  ਪੂਜਨੀਕ ਸੰਤ ਸਰਵਣ ਦਾਸ ਜੀ ਮਹਾਰਾਜ ਵਲੋੰ ਪੇਸ਼ ਕੀਤੇ ਜਾਂਦੇ ਹਫਤਾਵਾਰੀ ਸ੍ਰੀ ਚਰਨਛੋਹ ਗੰਗਾ ਦੇ ਪ੍ਰੋਗਰਾਮ ਅਤੇ ਆਦਿ ਧਰਮ ਪਤ੍ਰਿਕਾ ਅਖਬਾਰ ਨੂੰ ਚਲਾਉਣ ਦਾ ਸਾਰਾ ਖਰਚਾ ਵੀ ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਰਾਂਹੀ ਕੈਸ਼ੀਅਰ ਅਮਿਤ ਦੇ ਵਲੋੰ ਹੀ ਕੀਤਾ ਜਾਂਦਾ ਸੀ । ਜੇਕਰ ਅਮਿਤ ਕੁਮਾਰ ਦੇ ਹਿਸਾਬ ਵਿੱਚ ਕੋਈ ਬੇਨਿਯਮੀ ਹੈ ਤਾਂ ਅੱਜ ਤਕ ਉਸ ਨਾਲ ਬੈਠ ਕੇ ਹਿਸਾਬ ਕਿਉਂ ਨਹੀਂ ਮਿਲਾਇਆ। ਧਾਂਦਰਾ ਨੇ ਕਿਹਾ ਕਿ ਜਿਹੜੇ ਗੁਰੂਘਰ ਦੇ ਰਜਿਸਟਰ ਮੇਰੇ ਕੋਲ ਸਨ ਉਹ ਪ੍ਰਧਾਨ ਨੇ ਕਿਸੇ ਕੇਸ ਵਿੱਚ ਅਦਾਲਤ ਵਿੱਚ ਦਿਖਾਉਣ ਦੇ ਬਹਾਨੇ ਮੇਰੇ ਕੋਲੋਂ ਲਏ ਸਨ ਜੋ ਕਿ ਬਾਰ ਬਾਰ ਕਹਿਣ ਤੇ ਅੱਜ ਤੱਕ ਵਾਪਸ ਨਹੀਂ ਕੀਤੇ,ਜਿਸ ਸਬੰਧੀ ਮੈਂ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ,ਵਾਈਸ ਪ੍ਰਧਾਨ ਗਿਆਨ ਚੰਦ ਦੀਵਾਲੀ,ਚੇਅਰਮੈਨ ਅਜੀਤ ਰਾਮ ਖੇਤਾਨ ਤੇ ਹੋਰ ਦਰਜ ਬਾ ਦਰਜਾ ਮੈਂਬਰਾਂ ਦੇ ਧਿਆਨ ਵਿੱਚ ਲਿਆ ਚੁੱਕਾ ਹਾਂ।
         ਧਾਂਦਰਾ ਨੇ ਗੁਰੂਘਰ ਦੀਆਂ ਲਾਡਲੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਗੁਰੂਘਰ ਦੇ ਪ੍ਰਬੰਧਾਂ ਦੀ ਬੇਹਤਰੀ, ਬੇਨਿਯਮੀਆਂ ਨੂੰ ਦੂਰ ਕਰਨ ਅਤੇ ਕੱਢੇ ਗਏ ਸਟਾਫ਼, ਰਾਗੀ ਪਾਠੀ,ਸੰਤ ਮਹਾਂਪੁਰਸ਼ਾਂ ਨੂੰ ਸਤਿਕਾਰ ਸਾਹਿਤ ਵਾਪਸ ਲਿਆਉਣ ਲਈ ਅੱਗੇ ਆਉਣ। ਉਨਾਂ ਆਦਿ ਧਰਮ ਮਿਸ਼ਨ ਦੀ ਕੇਂਦਰੀ ਕਮੇਟੀ ਨੂੰ ਵੀ ਅਪੀਲ ਕੀਤੀ ਕਿ  ਸੰਗਤਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਆਪਣਾ ਪੱਖਪਾਤੀ ਰਵਈਆ ਤਿਆਗ ਕੇ ਸਖਤ ਸਟੈਂਡ ਲੈਣਾ ਚਾਹੀਦਾ ਹੈ ਅਤੇ ਗਲਤ ਅਨਸਰਾਂ ਨੂੰ ਕਮੇਟੀ ਦੇ ਅਹੁਦਿਆਂ ਤੋਂ ਹਟਾ ਕੇ ਪਾਰਦਰਸ਼ੀ ਤਰੀਕੇ ਨਾਲ ਪ੍ਰਬੰਧਾਂ ਨੂੰ ਚਲਾਉਣ ਲਈ ਆਡਿਟ ਕਮੇਟੀ, ਮੈਨੇਜਰ, ਕੈਸ਼ੀਅਰ, ਪਰਚੇਜ ਕਮੇਟੀ, ਧਾਰਮਿਕ ਦੀਵਾਨਾਂ ਦੇ ਪ੍ਰਬੰਧਾਂ ਲਈ ਅਲੱਗ ਪ੍ਰਬੰਧਕ ਕਮੇਟੀ, ਪ੍ਰਚਾਰ ਕਮੇਟੀ ਬਣਾਕੇ ਰਾਗੀ , ਪਾਠੀ, ਕਥਾ ਵਾਚਕ ਆਮ ਸਹਿਮਤੀ ਨਾਲ ਰੱਖਣੇ ਚਾਹੀਦੇ ਹਨ। ਜਨਰਲ ਸਕੱਤਰ ਬਲਵੀਰ ਧਾਂਦਰਾ ਨੇ ਕਿਹਾ ਕਿ ਜਲਦ ਹੀ ਡਿਪਟੀ ਕਮਿਸ਼ਨਰ ਸਾਹਿਬ ਹੁਸ਼ਿਆਰਪੁਰ ਨੂੰ ਮਿਲਕੇ ਇਹ ਮਾਮਲਾ ਉਠਾਇਆ ਜਾਵੇਗਾ ਅਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਦਖਲ ਦੇਣ ਲਈ ਦਰਖ਼ਾਸਤ ਭੇਜੀ ਜਾਵੇਗੀ । ਉਹਨਾਂ ਕਿਹਾ ਕਿ ਜੇਕਰ ਗੁਰੂਘਰ ਵਿਚ ਹੋ ਰਹੀਆਂ ਬੇਨਿਯਮੀਆਂ ਰੋਕਣ ਲਈ ਅਤੇ ਗੁਰੂਘਰ ਨੂੰ ਇਕ ਪਰਿਵਾਰ ਤੋਂ ਮੁਕਤ ਕਰਾਉਣ ਲਈ ਸੰਗਤਾਂ ਵਲੋਂ ਆਮ ਇਜਲਾਸ ਬੁਲਾਇਆ ਜਾਂਦਾ ਹੈ ਤਾਂ ਅਸ਼ੀ ਤਨ ਮਨ ਧਨ ਨਾਲ  ਸਮਰਥਨ ਕਰਾਂਗੇ I
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਜ਼ਿਲ੍ਹਾ ਪੱਧਰੀ ਪੇਂਟਿੰਗ ਮੁਕਾਬਲੇ ਵਿੱਚ ਸਰਕਾਰੀ ਸੈਕੰਡਰੀ ਸਕੂਲ ਗੋਬਿੰਦਪੁਰ ਖੁਣ-ਖੁਣ ਦੀ ਵਿਦਿਆਰਥਣ ਪਾਇਲ ਨੇ ਹਾਸਲ ਕੀਤਾ ਤੀਸਰਾ ਸਥਾਨ
Next articleਬਜਾਰ ਵਿੱਚ ਲੰਬੇ ਸਮੇਂ ਦੇ ਨਿਵੇਸ਼ ਨਾਲ ਆਉਂਦੇ ਨੇ ਸਾਰਥਿਕ ਨਤੀਜੇ : ਪਰਮਜੀਤ ਸੱਚਦੇਵਾ