ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ ) ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਵਿਖੇ ਹੋ ਰਹੀਆਂ ਬੇਨਿਯਮੀਆਂ ਗੈਰ ਸੰਵਿਧਾਨਕ ਗਤੀਵਿਧੀਆਂ ਅਤੇ ਹਿਸਾਬ ਕਿਤਾਬ ਸਹੀ ਢੰਗ ਨਾਲ ਸੰਗਤਾਂ ਨੂੰ ਨਾ ਦੱਸੇ ਜਾਣ ਤੋਂ ਨਿਰਾਸ਼ ਮਾਲਵੇ ਦੀਆਂ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ, ਆਦਿ ਧਰਮ ਮਿਸ਼ਨ ਦੇ ਪੈਰੋਕਾਰਾਂ ਵਲੋੰ 22 ਸਤੰਬਰ ਦਿਨ ਐਤਵਾਰ ਨੂੰ ਸਥਾਨ ਪਿੰਡ ਕੈਂਪਰ (ਦਿੜਬਾ)ਜਿਲਾ ਸੰਗਰੂਰ ਸਵੇਰੇ 11 ਵਜੇ ਇੱਕ ਅਹਿਮ ਮੀਟਿੰਗ ਰੱਖੀ ਗਈ ਹੈ ਜਿਸ ਵਿੱਚ ਸੰਗਤਾਂ ਵੱਲੋਂ ਆਮ ਇਜਲਾਸ ਬੁਲਾਉਣ ਦੇ ਪ੍ਰਸਤਾਵ ਦੀ ਹਮਾਇਤ ਲਈ ਵਿਚਾਰ ਸੁਣੇ ਜਾਣਗੇ। ਪਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪ੍ਰਧਾਨ ਬਿਕਰਮ ਭਵਾਨੀਗੜ੍ਹ, ਪ੍ਰਧਾਨ ਜੱਗੀ ਪਾਤੜਾਂ , ਪ੍ਰਧਾਨ ਜੱਗੀ ਹਲਕਾ ਦਿੜਬਾ ,ਪ੍ਰਧਾਨ ਗੁਰਪ੍ਰੀਤ ਲਹਿਰਾ ਅਤੇ ਪ੍ਰਬੰਧਕਾਂ ਵਲੋੰ ਸਮੂਹ ਸੰਗਤਾਂ ਨੂੰ ਮੀਟਿੰਗ ਵਿਚ ਹੁਮ ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly