ਸ੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਹੋ ਰਹੀਆਂ ਬੇਨਿਯਮੀਆ ਨੂੰ ਰੋਕਣ ਲਈ ਕੌਮ ਦਾ ਆਮ ਅਜਲਾਸ ਬੁਲਾਕੇ ਮੌਜੂਦਾ ਕਮੇਟੀ ਤੋਂ ਹਿਸਾਬ ਲਿਆ ਜਾਵੇ : ਐਡਵੋਕੇਟ ਕੁਲਦੀਪ ਚੰਦ

ਐਡਵੋਕੇਟ ਕੁਲਦੀਪ ਚੰਦ
* ਗੁਰੂਘਰ ਸ੍ਰੀ ਚਰਨਛੋਹ ਗੰਗਾ ਦੇ ਉਸਾਰੂ ਪ੍ਰਬੰਧਾਂ ਲਈ ਬੁੱਧੀਜੀਵੀ ਵਰਗ ਨੂੰ ਅੱਗੇ ਆਉਣਾ ਚਾਹੀਦਾ *
 ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ ) ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਦੇ ਸਾਬਕਾ ਕੌਮੀ ਕੈਸ਼ੀਅਰ ਦੀ ਵਾਇਰਲ ਹੋਈ ਚਿੱਠੀ ਤੋਂ ਬਾਅਦ ਦੇਸ਼ਾਂ ਪ੍ਰਦੇਸ਼ਾਂ ਦੀਆਂ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਅਤੇ ਕੌਮ ਦੇ ਬੁੱਧੀਜੀਵੀ ਵਰਗ ਨੂੰ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ ਇਸੇ ਕਰਕੇ ਸ਼ੋਸ਼ਲ ਮੀਡੀਏ ਅਤੇ ਅਖਬਾਰਾਂ ਵਿਚ ਵੱਡੀ ਪੱਧਰ ਤੇ ਖਬਰਾਂ ਪ੍ਰਕਾਸ਼ਿਤ ਹੋ ਰਹੀਆਂ ਹਨ। ਇਸੇ ਸੰਦਰਭ ਵਿਚ ਗੁਰੂ ਘਰ  ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਇਤਿਹਾਸਕ ਧਾਰਮਿਕ ਅਸਥਾਨ ਸ਼੍ਰੀ ਚਰਨ ਛੋਹ ਗੰਗਾ ਖੁਰਾਲਗੜ੍ਹ ਸਾਹਿਬ ਦੇ ਸ਼ਰਧਾਲੂ ਪਰਿਵਾਰ ਐਡਵੋਕੇਟ ਕੁਲਦੀਪ ਚੰਦ ਨੇ ਗੁਰੂਘਰ ਦੇ ਪ੍ਰਬੰਧਾਂ ਨੂੰ ਲੈ ਕੇ ਅਤੇ ਚਲ ਰਹੇ ਵਿਵਾਦਾਂ ਸਬੰਧੀ ਇਕ ਪੋਸਟ ਪਾ ਕੇ ਆਪਣੀਆਂ ਸ਼ਰਧਾ,ਪ੍ਰੇਮ ਭਾਵਨਾਵਾਂ ਅਤੇ ਉਸਾਰੂ ਪ੍ਰਬੰਧਾਂ ਲਈ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ ਹਨ।ਪੋਸਟ ਸਬੰਧੀ ਪੱਖ ਜਾਨਣ ਤੇ ਫੋਨ ਤੇ ਗੱਲ ਕਰਦਿਆਂ ਐਡਵੋਕੇਟ ਕੁਲਦੀਪ ਚੰਦ ਨੇ ਕਿਹਾ ਕਿ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਸਾਡੀ ਚਮਾਰ ਕੌਮ ਦਾ ਇਤਿਹਾਸਕ ਧਾਰਮਿਕ ਅਸਥਾਨ ਹੈ ਅਤੇ ਇਸ ਅਸਥਾਨ ਤੇ ਨਤਮਸਤਿਕ ਹੋਣ ਲਈ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤ ਆਉਂਦੀ ਹੈ। ਇਸ ਅਸਥਾਨ ਦੀ ਖੋਜ ਕਰਨ ਵਾਲੇ ਰਹਿਬਰਾਂ ਸਵਰਗੀ ਬੰਤਾ ਰਾਮ ਘੇੜਾ ਅਤੇ ਇਸ ਸਥਾਨ ਲਈ ਜ਼ਮੀਨ ਖਰੀਦ ਕੇ ਦਾਨ ਕਰਨ ਵਾਲੇ ਲਾਲਾ ਮਹਿੰਦਰ ਰਾਮ ਚੁੰਬਰ ਨੇ ਇਸ ਸਥਾਨ ਦੀ ਮਹੱਤਤਾ ਨੂੰ ਵੇਖਦੇ ਹੋਏ ਇਸ ਅਸਥਾਨ ਨੂੰ ਸਮੂਹ ਚਮਾਰ ਕੌਮ ਦਾ ਸਾਂਝਾ ਇਤਿਹਾਸਕ ਧਾਰਮਿਕ ਸਥਾਨ ਘੋਸ਼ਿਤ ਕਰਕੇ ਵਿਕਸਿਤ ਕਰਨ ਲਈ ਮੁਹਿੰਮ ਚਲਾਈ ਸੀ। ਇਸ ਸਥਾਨ ਦੀ ਸਾਂਭ-ਸੰਭਾਲ ਲਈ ਆਲ ਇੰਡੀਆ ਆਦਿ ਧਰਮ ਮਿਸ਼ਨ ਦੀ ਅਗਵਾਈ ਵਿੱਚ ਪ੍ਰਬੰਧਕ ਕਮੇਟੀ ਕੰਮ ਕਰਦੀ ਸੀ ਤੇ ਕਰਦੀ ਹੈ। ਐਡਵੋਕੇਟ ਕੁਲਦੀਪ ਚੰਦ ਨੇ ਕਿਹਾ ਕਿ ਪਿਛਲੇ ਕੁੱਝ ਸਮੇਂ ਤੋਂ ਇਸ ਇਤਿਹਾਸਿਕ ਧਾਰਮਿਕ ਅਸਥਾਨ ਤੇ ਚੱਲ ਰਹੀਆਂ ਬੇਨਿਯਮੀਆਂ ਚਰਚਾ ਦਾ ਵਿਸਾ ਬਣੀਆਂ ਹੋਈਆਂ ਹਨ। ਕੁੱਝ ਵਿਅਕਤੀਆਂ ਅਤੇ ਪ੍ਰਬੰਧਕ ਕਮੇਟੀ ਮੈਂਬਰਾਂ ਵਲੋਂ ਇਨ੍ਹਾਂ ਬੇਨਿਯਮੀਆਂ ਅਤੇ ਹੋ ਰਹੀਆਂ ਗੜਬੜੀਆਂ ਸਬੰਧੀ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਰਾਸ਼ਟਰੀ ਪ੍ਰਧਾਨ ਸਤਵਿੰਦਰ ਹੀਰਾ ਅਤੇ ਚੇਅਰਮੈਨ ਕਮਲੇਸ਼ ਕੌਰ ਘੇੜਾ ਅਤੇ ਹੋਰ ਦਰਜਾ ਬਾ-ਦਰਜਾ ਆਗੂਆਂ ਤੇ ਮੈਬਰਾਂ ਨੂੰ ਵੀ ਦੱਸਿਆ ਗਿਆ ਹੈ ਪਰੰਤੂ ਉਨ੍ਹਾਂ ਵਲੋਂ ਵੀ ਹੁਣ ਤੱਕ ਕੋਈ ਪੁਖਤਾ ਕਦਮ ਨਹੀਂ ਚੁੱਕੇ ਗਏ, ਜਿਸਤੋਂ ਪਤਾ ਚੱਲਦਾ ਹੈ ਕਿ ਇਸ ਅਸਥਾਨ ਤੇ ਹੋ ਰਹੀਆਂ ਬੇਨਿਯਮੀਆਂ ਅਤੇ ਗੜਬੜੀਆਂ ਲਈ ਕਈ ਅਹਿਮ ਵਿਅਕਤੀ ਜਿੰਮੇਵਾਰ ਹਨ ਜੋ ਤਾਨਾਸ਼ਾਹੀ ਰਵਈਏ ਰਾਹੀਂ ਉਸਾਰੂ ਸੋਚ ਵਾਲੇ ਲੋਕਾਂ ਨੂੰ ਕਮੇਟੀ ਤੋਂ ਬਾਹਰ ਕੱਢ ਕੇ ਆਪਣਾ ਸਾਮਰਾਜ ਕਾਇਮ ਕਰਨਾ ਚਾਹੁੰਦੇ ਹਨ।  ਐਡਵੋਕੇਟ ਕੁਲਦੀਪ ਚੰਦ ਨੇ ਕੌਮ ਦੇ ਨਾਮ ਅਪੀਲ ਜਾਰੀ ਕਰਦਿਆਂ ਕਿਹਾ ਕਿ ਸਮਾਜ ਦੇ ਰਹਿਬਰਾਂ ਅਤੇ ਇਸ ਇਤਿਹਾਸਕ ਧਾਰਮਿਕ ਅਸਥਾਨ ਦੀ ਮਹੱਤਤਾ ਨੂੰ ਕਾਇਮ ਰੱਖਣ ਲਈ ਕੌਮ ਦੇ ਦਰਦਮੰਦਾਂ ਨੂੰ ਹੀ ਅੱਗੇ ਆਉਣਾ ਪਵੇਗਾ। ਇਸ ਲਈ ਕੌਮ ਦੇ ਸਮੂਹ ਆਗੂਆਂ ਅਤੇ ਇਸ ਅਸਥਾਨ ਦੀ ਮਾਨ ਮਰਿਯਾਦਾ ਨੂੰ ਮੰਨਣ ਵਾਲੇ ਲੋਕਾਂ ਨੂੰ ਅਪੀਲ ਹੈ ਕਿ ਇਸ ਅਸਥਾਨ ਦੇ ਸੰਵਿਧਾਨ ਅਤੇ ਨਿਯਮਾਂ ਅਨੁਸਾਰ  ਪ੍ਰਬੰਧ ਕਰਵਾਉਣ ਲਈ ਅਤੇ ਚੱਲ ਰਹੀਆਂ ਬੇਨਿਯਮੀਆਂ ਅਤੇ ਗੜਬੜੀਆਂ ਰੋਕਣ ਲਈ ਜਲਦੀ ਹੀ ਕੌਮ ਦਾ ਆਮ ਅਜਲਾਸ ਬੁਲਾਕੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਆਗੂ ਅਤੇ ਗੁਰੂ ਘਰ ਦੀ ਮੌਜੂਦਾ ਪ੍ਰਬੰਧਕ ਕਮੇਟੀ ਤੋਂ ਹਿਸਾਬ-ਕਿਤਾਬ ਲਿਆ ਜਾਵੇ ਅਤੇ ਇਹ ਆਗੂ ਤੇ ਪ੍ਰਬੰਧਕ ਕੌਮ ਨੂੰ ਸਪੱਸ਼ਟੀਕਰਣ ਦੇਣ। ਨਿਯਮਾਂ ਅਤੇ ਸੰਵਿਧਾਨ ਅਨੁਸਾਰ ਆਲ ਇੰਡੀਆ ਆਦਿ ਧਰਮ ਮਿਸ਼ਨ ਅਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੀ ਇੱਕ ਨਿਸ਼ਚਿਤ ਸਮੇਂ ਲਈ ਹੀ ਚੌਣ ਕੀਤੀ ਜਾਵੇ ਤਾਂ ਕਿ ਇੱਥੇ ਚੱਲ ਰਹੀਆਂ ਬੇਨਿਯਮੀਆਂ ਅਤੇ ਗੜਬੜੀਆਂ ਲਈ ਜਿੰਮੇਵਾਰ ਆਗੂਆਂ ਖਿਲਾਫ ਬਣਦੀ ਕਨੂੰਨੀ ਕਾਰਵਾਈ ਕੀਤੀ ਜਾ ਸਕੇ।
ਐਡਵੋਕੇਟ ਕੁਲਦੀਪ ਚੰਦ ਨੇ ਕਿਹਾ ਅਜਲਾਸ ਵਿੱਚ ਹਾਜਰ ਲੋਕਾਂ ਦੇ ਬਹੁਮਤ ਦੀ ਪ੍ਰਵਾਨਗੀ ਨਾਲ ਇਸ ਇਤਿਹਾਸਕ ਧਾਰਮਿਕ ਅਸਥਾਨ ਦੀ ਮਹੱਤਤਾ ਨੂੰ ਕਾਇਮ ਰੱਖਣ ਲਈ ਹੋਰ  ਵੀ ਜਰੂਰੀ ਫੈਸਲੇ ਕੀਤੇ ਜਾ ਸਕਦੇ ਹਨ। ਉਹਨਾਂ ਕਿਹਾ ਕਿ ਜੇਕਰ ਕੌਮ ਦੁਆਰਾ  ਆਮ ਅਜਲਾਸ ਵਿੱਚ ਬਹੁਮਤ ਨਾਲ ਮੰਨਜੂਰ ਕੀਤੇ ਮੁਦਿਆਂ ਅਤੇ ਫੈਸਲਿਆਂ ਨੂੰ ਲਾਗੂ ਕਰਨ ਵਿੱਚ ਰੋੜੇ ਅਟਕਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕੌਮ ਦੀ ਬਿਹਤਰੀ ਲਈ ਲੋਕਾਂ ਨੂੰ ਨਾਲ ਲੈਕੇ ਅਗਲੀ ਰਣਨੀਤੀ ਤਹਿ  ਕੀਤੀ ਜਾਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸਮਾਜ ਸੇਵਕ ਬਰਿੰਦਰ ਸਿੰਘ ਮਸੀਤੀ ਨੂੰ ਸਟੇਟ ਅਵਾਰਡ ਮਿਲਣ ਤੇ ਪਰਿਵਾਰ ਨੇ ਕੀਤਾ ਸਰਕਾਰ ਦਾ ਧੰਨਵਾਦ
Next articleਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਪਿੰਡ ਨੰਗਲ ਈਸ਼ਰ ਵਿਖੇ ਗੁਰਮਤਿ ਸਮਾਗਮ ਦੌਰਾਨ ਗੁਰਬਾਣੀ ਸ਼ਬਦ “ਮੇਰਾ ਪਿਆਰਾ ਪ੍ਰੀਤਮੁ” ਕੀਤਾ ਰਿਲੀਜ਼।