ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਚੋਣ ਆਮ ਪਬਲਿਕ ਵਿੱਚੋ ਕੀਤੀ ਜਾਵੇ – ਬੇਗਮਪੁਰਾ ਟਾਇਗਰ ਫੋਰਸ

ਸ੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਜੀ ਦੀ ਕਮੇਟੀ ਘੱਟੋ ਘੱਟ 51 ਮੈਂਬਰਾਂ ਦੀ ਤੇ ਪਬਲਿਕ ਵਿੱਚੋ ਹੋਣੀ ਚਾਹੀਦੀ : ਵੀਰਪਾਲ,ਨੇਕੂ, ਹੈਪੀ 
ਹੁਸ਼ਿਆਰਪੁਰ (ਸਮਾਜ ਵੀਕਲੀ)  ( ਤਰਸੇ ਦੀਵਾਨਾ ) ਬੇਗਮਪੁਰਾ ਟਾਇਗਰ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ  ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਫੋਰਸ ਦੀ ਇੱਕ ਮੀਟਿੰਗ ਫੋਰਸ ਦੇ ਮੁੱਖ ਦਫਤਰ ਮੁਹੱਲਾ ਭਗਤ ਨਗਰ ਹੁਸ਼ਿਆਰਪੁਰ ਵਿਖੇ ਫੋਰਸ ਦੇ
ਜਿਲ੍ਹਾ ਪ੍ਰਧਾਨ ਹੈਪੀ ਫ਼ਤਿਹਗੜ੍ਹ ਤੇ ਜਿਲਾ ਸੀਨੀਅਰ ਮੀਤ ਪ੍ਰਧਾਨ  ਸਤੀਸ਼ ਕੁਮਾਰ ਸ਼ੇਰਗੜ੍ਹ  ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਧਾਕੜ ਤੇ ਜਾਂਬਜ਼ ਸੂਬਾ ਪ੍ਰਧਾਨ ਬੀਰਪਾਲ ਠਰੋਲੀ, ਦੁਆਬਾ ਪ੍ਰਧਾਨ ਨੇਕੂ ਅਜਨੋਹਾ, ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਮੀਟਿੰਗ ਵਿੱਚ ਬੋਲਦਿਆਂ ਆਗੂਆਂ ਨੇ ਕਿਹਾ ਕਿ
ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਇਤਿਹਾਸਕ ਧਾਰਮਿਕ ਅਸਥਾਨ ਸ੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਜਿਲ੍ਹਾ ਹੁਸ਼ਿਆਰਪੁਰ ਪੰਜਾਬ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਅਤੇ ਉਸ ਕੌਮ ਦਾ ਇਤਿਹਾਸਕ ਧਾਰਮਿਕ ਅਸਥਾਨ ਹੈ ਜੋ ਕਿ ਹੁਣ ਕੌਮ ਲਈ ਪਵਿੱਤਰ ਮੱਕਾ ਮਦੀਨਾ ਬਣ ਚੁੱਕਾ ਹੈ ਜਿਥੇ ਨਤਮਸਤਿਕ ਹੋਣ ਲਈ ਦੇਸ਼ ਵਿਦੇਸ਼ ਤੋਂ ਲੱਖਾਂ ਦੀ  ਗਿਣਤੀ ਵਿੱਚ ਸੰਗਤ ਆਉਣੀ ਸ਼ੁਰੂ ਹੋ ਗਈ ਸੀ, ਪਰ ਇਸ ਸਥਾਨ ਦੀ ਸਾਂਭ-ਸੰਭਾਲ ਕਰ ਰਹੀ ਪ੍ਰਬੰਧਕ ਕਮੇਟੀ ਵਿੱਚ ਕੰਮ ਕਰ ਰਹੇ ਪੜੇ ਲਿਖੇ ਬੁੱਧੀਜੀਵੀ ਲੋਕਾਂ ਨੂੰ ਆਪੇ ਬਣੀ ਪ੍ਰਬੰਧਕ ਕਮੇਟੀ ਨੇ  ਬਾਹਰ ਦਾ ਰਸਤਾ ਦਿਖਾ ਕੇ  2010 ਤੋਂ ਪ੍ਰਧਾਨ ਬਣ ਕੇ ਬੇਠੈ ਇੱਕ ਹੀ ਵਿਅਕਤੀ ਨੇ ਪਵਿੱਤਰ ਸਰਬ ਸਾਂਝੇ ਅਸਥਾਨ ਨੂੰ ਆਪਣਾ ਘਰ ਸਮਝ ਕੇ ਗੁਰੂਘਰ ਦੀ ਮਾਣ ਮਰਿਯਾਦਾ ਨੂੰ ਠੇਸ ਪਹੁੰਚਾਈ ਹੈ। ਉਹਨਾ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਹਰ ਸਾਲ ਕ੍ਰੋੜਾਂ ਦਾ ਚੜਾਵਾ ਹੋਣ ਦੇ ਬਾਵਜੂਦ ਵੀ ਹੁਣ ਤੱਕ ਸ੍ਰੀ ਚਰਨ ਛੋਹ ਗੰਗਾ ਖੁਰਾਲਗੜ ਸਾਹਿਬ ਦੀ ਪ੍ਰਬੰਧਕ ਕਮੇਟੀ ਕੋਈ ਪ੍ਰਾਇਮਰੀ ਸਕੂਲ, ਟੈਂਕਨੀਕਲ ਕਾਲਿਜ, ਛੋਟਾ ਮੋਟਾ ਹਸਪਤਾਲ, ਲਾਇਬਰੇਰੀ ਤੱਕ ਸਥਾਪਿਤ ਨਹੀਂ ਕਰ ਸਕੀ,ਇਥੋਂ ਤੱਕ ਕਿ ਪੀਣ ਵਾਲੇ ਸਾਫ ਪਾਣੀ ਦੀ ਟੈਂਕੀ ਵਾਸਤੇ ਵੀ ਕਮੇਟੀ ਵਲੋ  ਸਰਕਾਰਾਂ ਦੇ ਤਰਲੇ ਕੱਢੇ ਜਾ ਰਹੇ ਹਨ। ਓਨਾਂ ਕਿਹਾ ਕਿ ਜਿਸ ਪਵਿੱਤਰ ਅਸਥਾਨ ਨੂੰ ਦੁਨੀਆਂ ਦਾ ਅਜੂਬਾ ਬਣਾਉਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ  ਉੱਥੇ ਦੀ ਪ੍ਰਬੰਧਕ ਕਮੇਟੀ ਹਮੇਸ਼ਾ ਪੈਸੇ ਦੇ ਲੈਣ ਦੇਣ ਦੇ ਹਿਸਾਬ ਕਿਤਾਬ ਵਿਚ ਹੀ ਉਲਝੀ ਰਹਿੰਦੀ ਹੈ ਅਤੇ ਵਿਵਾਦਾਂ ਕਾਰਨ ਹਮੇਸ਼ਾਂ ਚਰਚਾ ਵਿੱਚ ਰਹਿੰਦੀ ਹੈ। ਬੇਗਮਪੁਰਾ ਟਾਇਗਰ ਫੋਰਸ ਵਲੋੰ ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ( ਰਜਿ. ) ਭਾਰਤ  ਨੂੰ ਬੇਨਤੀ ਕੀਤੀ ਹੈ ਕਿ ਆਪਣੇ ਅਧਿਕਾਰਾਂ ਦੀ ਵਿਸ਼ੇਸ਼ ਵਰਤੋਂ ਰਾਹੀਂ ਕੌਮ ਦੇ ਮਹਾਨ ਸੰਤ ਸਰਵਣ ਦਾਸ ਸਲੇਮਟਾਵਰੀ ਵਰਗੇ ਮਹਾਂਪੁਰਸ਼ਾਂ ਦੀ ਅਗਵਾਈ ਹੇਠ ਇੱਕ ਪੜੇ ਲਿਖੇ,ਬੁੱਧੀਜੀਵੀ ਵਰਗ ਅਤੇ ਪੁਰਾਣੀ ਕਮੇਟੀ ਦੇ ਸਾਰੇ ਮੈਬਰਾਂ ਦੀ ਇਕ ਆਮ ਮੀਟਿੰਗ ਬੁਲਾਈ ਜਾਵੇ ਅਤੇ ਤਿੰਨ ਸਾਲ ਲਈ ਨਵੀਂ ਕਮੇਟੀ ਦੀ ਚੋਣ ਕੀਤੀ ਜਾਵੇ । ਓਨਾਂ ਕਿਹਾ ਘੱਟੋ ਘੱਟ 51 ਮੈਂਬਰੀ ਕਮੇਟੀ ਬਣਾਈ ਜਾਵੇ ਜੋ ਹਰ ਮਹੀਨੇ ਕੰਮ ਦੀ ਸਮੀਖਿਆ ਕਰੇ ਅਤੇ ਸਾਰਾ ਹਿਸਾਬ ਚੈੱਕ ਕਰੇ। ਓਨਾਂ ਕਿਹਾ ਬੇਗਮਪੁਰਾ ਟਾਇਗਰ ਫੋਰਸ ਦੇ ਹਜਾਰਾਂ ਕਾਰਕੁੰਨ ਪੂਰੇ ਭਾਰਤ ਵਿੱਚੋਂ ਗੁਰੂਘਰ ਨੂੰ ਅਜ਼ਾਦ ਕਰਾਉਣ ਅਤੇ ਸੰਗਤ ਹਵਾਲੇ ਕਰਨ ਲਈ ਮੁਹਿੰਮ ਛੇੜਣਗੇ। ਓਨਾਂ ਇਤਿਹਾਸਕ ਧਾਰਮਿਕ ਅਸਥਾਨ ਦੀ ਮਹੱਤਤਾ ਨੂੰ ਕਾਇਮ ਰੱਖਣ ਲਈ ਕੌਮ ਦੇ ਦਰਦਮੰਦਾਂ ਨੂੰ ਹੀ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ,ਇਸ ਮੌਕੇ ਹੋਰਨਾਂ ਤੋਂ ਇਲਾਵਾ,ਰਾਜ ਕੁਮਾਰ ਬੱਧਣ ਸ਼ੇਰਗੜ੍ਹ , ਜੱਸਾ ਸਿੰਘ ਨੰਦਨ, ਰਾਹੁਲ ਡਾਡਾ, ਰਵੀ ਸੁੰਦਰ ਨਗਰ, ਮੁਨੀਸ਼ ਕੁਮਾਰ  , ਢਿੱਲੋ,ਮੁਲਖ ਰਾਜ,ਰੋਹਿਤ ਨਾਰਾਂ, ਢਿੱਲੋ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਰਾਜਨੀਤੀ ਦਾ ਦੂਜਾ ਨਾਮ ਇੱਕ ਧਾਰਨਾ ਹੈ – ਗੁਰਨਾਮ ਕੂੰਟ
Next articleਬਰੈਂਪਟਨ ਵਿਚ ਪੰਜਾਬੀ ਮੇਲੇ ਨੇ ਛਿੜਕਿਆ ਪੰਜਾਬੀਅਤ ਦਾ ਗੁਲਾਲ ।