ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪਿੰਡ ਲੱਖਣ ਕਲਾਂ ਵਿੱਖੇ ਸ਼੍ਰੀ ਆਨੰਦਪੁਰ ਸਾਹਿਬ ਖਾਲਸਾ ਅਕੈਡਮੀ ਵਲੋਂ 28ਵਾ ਸਾਲਾਨਾ ਖੇਡ ਮੁਕਾਬਲਾ 1 ਫਰਵਰੀ ਤੋਂ19 ਫਰਵਰੀ ਤੱਕ ਸੰਗਤਾਂ ਦੇ ਸਹਿਯੋਗ ਤੇ ਨੌਜਵਾਨ ਭਲਾਈ ਮੰਚ ਲੱਖਨ ਕਲਾਂ ‘ਚ ਬਾਬਾ ਇੰਦਰ ਸਿੰਘ ਜੀ ਦੇਖ ਦੀ ਦੇਖ ਰੇਖ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੁਕਾਬਲੇ ਵਿੱਚ ਅੱਜ ਵਿਸ਼ੇਸ਼ ਤੌਰ ਤੇ ਸੂਬਾ ਜਨਰਲ ਸਕੱਤਰ ਭਾਰਤੀ ਜਨਤਾ ਪਾਰਟੀ ਸ਼੍ਰੀ ਰਾਜੇਸ਼ ਬਾਘਾ ਤੇ ਜ਼ਿਲ੍ਹਾ ਪ੍ਰਧਾਨ ਸ ਰਣਜੀਤ ਸਿੰਘ ਖੋਜੇਵਾਲ ਨੇ ਸ਼ਿਰਕਤ ਕੀਤੀ । ਇਸ ਮੌਕੇ ਸੂਬਾ ਜਨਰਲ ਸਕੱਤਰ ਸ਼੍ਰੀ ਰਾਜੇਸ਼ ਬਾਘਾ ਜੀ ਨੇ ਸੰਬੋਧਨ ਕਰਦਿਆਂ ਨੂੰ ਦੱਸੀਆਂ ਕਿ ਆਨੰਦਪੁਰ ਸਾਹਿਬ ਖਾਲਸਾ ਅਕੈਡਮੀ ਵਲੋਂ ਜੋ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਉਹ ਨੌਜਵਾਨਾਂ ‘ਚ ਖੇਡਾਂ ਨਾਲ ਜੁੜਨ ਦਾ ਜੋਸ਼ ਪੈਦਾ ਕਰਦੇ ਹਨ ।ਇਸ ਨਾਲ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ‘ਚ ਆਪਣਾ ਭਵਿੱਖ ਬਣਾ ਕੇ ਆਪਣੇ ਸੂਬੇ ਦਾ ਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਦੇ ਹਨ।
ਸ ਰਣਜੀਤ ਸਿੰਘ ਖੋਜੇਵਾਲ ਜੀ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਸ਼੍ਰੀ ਆਨੰਦਪੁਰ ਸਾਹਿਬ ਖਾਲਸਾ ਅਕੈਡਮੀ ਦੇਸ਼ਾਂ ਤੇ ਵਿਦੇਸ਼ਾਂ ‘ਚ ਮਾਨਵਤਾ ਦੀ ਭਲਾਈ ਕੀਤੇ ਜਾ ਰਹੇ ਚੰਗੇ ਕੰਮਾਂ ਲਈ ਆਪਣੀ ਵੱਖਰੀ ਪਹਿਚਾਣ ਰੱਖਦੀ ਹੈ ਰਣਜੀਤ ਸਿੰਘ ਖੋਜੇਵਾਲ ਨੇ ਇਸ ਸਭ ਲਈ ਬਾਬਾ ਇੰਦਰ ਪਾਲ ਸਿੰਘ ਜੀ ਵਧਾਈ ਦਿੰਦਿਆਂ ਹੋਇਆ ਕਿਹਾ ਕਿ ਅਕੈਡਮੀ ਜੋ ਤੁਹਾਡੇ ਲਈ ਪੰਜਾਬ ਤੇ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਸ ਤੇ ਹਰ ਇਲਾਕਾ ਨਿਵਾਸੀ ਮਾਨ ਮਹਿਸੂਸ ਕਰਦਾ ਹੈ ।ਪ੍ਰਬੰਧਕ ਕਮੇਟੀ ਵੱਲੋਂ ਸੂਬਾ ਸਕੱਤਰ ਸ਼੍ਰੀ ਰਾਜੇਸ਼ ਬਾਘਾ ਤੇ ਜ਼ਿਲਾ ਪ੍ਰਧਾਨ ਸ ਰਣਜੀਤ ਸਿੰਘ ਖੋਜੇਵਾਲ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।ਖੇਡ ਮੇਲੇ ਦੀ ਸ਼ੋਭਾ ਐਡਵੋਕੇਟ ਪਿਯੂਸ਼ ਮਨਚੰਦਾ ਜ਼ਿਲਾ ਜਨਰਲ ਸਕੱਤਰ (ਭਾਜਪਾ)ਕਪੂਰਥਲਾ,ਰੋਸ਼ਨ ਲਾਲ ਸੱਭਰਵਾਲ ਜ਼ਿਲਾ ਪ੍ਰਧਾਨ ਐੱਸ. ਸੀ ਮੋਰਚਾ ਕਪੂਰਥਲਾ, ਡਾ ਰਣਵੀਰ ਕੌਸ਼ਲ, ਸੰਨੀ ਬੈਂਸ, ਨਿਰਮਲ ਨਾਹਰ ਉਪ ਪ੍ਰਧਾਨ ਐੱਸ. ਸੀ ਮੋਰਚੇ ਪੰਜਾਬ, ਪ੍ਰਦੀਪ ਠਾਕੁਰ, ਜ਼ਿਲ੍ਹਾ ਸਕੱਤਰ ਬਲਵਿੰਦਰ ਸਿੰਘ, ਮਹਿੰਦਰ ਸਿੰਘ ਬਲੇਰ ਆਦਿ ਨੇ ਸ਼ਾਮਿਲ ਹੋ ਕੇ ਵਧਾਈ।