ਸੰਗਤ ਦੇ ਉੱਦਮ ਸਦਕਾ ਇਹ ਸੰਭਵ ਹੋ ਸਕਿਆ – ਦਲਜੀਤ ਸਿੰਘ ਬੈਂਸ
ਸੜੋਆ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸ਼੍ਰੀ ਗੁਰੂ ਤੇਗ ਬਹਾਦੁਰ ਮਾਰਗ ਸ਼੍ਰੀ ਆਨੰਦਪੁਰ ਸਾਹਿਬ ਗੜ੍ਹਸ਼ੰਕਰ ਦੇ ਮਾਰਗ ਦੀ ਕਾਰ ੲੈ ਜੋ ਕਿਲਾ ਸ਼੍ਰੀ ਆਨੰਦਗੜ੍ਹ ਦੇ ਮੁੱਖ ਸੇਵਾਦਾਰ ਬਾਬਾ ਸੁੱਚਾ ਸਿੰਘ ਅਤੇ ਸੰਤ ਬਾਬਾ ਸਤਨਾਮ ਸਿੰਘ ਦੀ ਅਗਵਾਈ ਵਿੱਚ ਪਿਛਲੇ ਇਕ ਸਾਲ ਤੋਂ ਲਗਾਤਾਰ ਚੱਲ ਰਹੀ ਹੈ ਦਾ ਮੌਕਾ ਵੇਖਣ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਜਥੇਦਾਰ ਗਿਆਨੀ ਸੁਲਤਾਨ ਸਿੰਘ ਅੱਜ ਵਿਸੇਸ਼ ਤੌਰ ਤੇ ਕੰਮ ਵਾਲੇ ਸਥਾਨ ਤੇ ਪਹੁੰਚੇ। ਇਸ ਮੌਕੇ ਉਹਨਾਂ ਸੰਤਾਂ ਵਲੋਂ ਕੀਤੀ ਜਾ ਰਹੀ ਇਸ ਅਨੋਖੀ ਸੇਵਾ ਦੀ ਪ੍ਰਸੰਸ਼ਾ ਕਰਦੇ ਹੋਏ ਕਿਹਾ ਕਿ ਸ਼੍ਰੀ ਆਨੰਦਪੁਰ ਸਾਹਿਬ ਮਾਰਗ ਦੇ ਨਿਰਮਾਣ ਕਾਰਜ ਸ਼ੁਰੂ ਕਰਨ ਨਾਲ ਸੰਗਤਾਂ ਦੇ ਦਹਾਕਿਆਂ ਦੀ ਮੰਗ ਪੂਰੀ ਹੋਵੇਗੀ ਅਤੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਗਿਆਨੀ ਸੁਲਤਾਨ ਸਿੰਘ ਨੇ ਅੱਗੇ ਕਿਹਾ ਕਿ ਹਰ ਸਾਲ ਹੋਲੇ ਮਹੱਲੇ ਦੇ ਤਿਉਹਾਰ ਮੌਕੇ ਪੰਜਾਬ ਦੇ ਤਕਰੀਬਨ 16 ਜ਼ਿਲ੍ਹਿਆਂ ਦੀ ਸੰਗਤ ਇਸ ਮਾਰਗ ਰਾਹੀਂ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚਦੀ ਹੈ। ਪ੍ਰੰਤੂ ਲੰਬੇ ਸਮੇਂ ਤੋਂ ਇਹ ਸੜਕ ਬਣਾਉਣ ਦੇ ਲਈ ਸਰਕਾਰਾਂ ਵਲੋਂ ਕੋਈ ਖਾਸ ਯਤਨ ਨਹੀਂ ਕੀਤੇ। ਹੁਣ ਸੰਗਤ ਦੀ ਮੁਸ਼ਕਿਲ ਨੂੰ ਵੇਖਦੇ ਹੋਏ ਮਜਬੂਰਨ ਕਾਰ ਸੇਵਾ ਸੰਪਰਦਾ ਵਲੋਂ ਆਪਣੇ ਪੱਧਰ ਤੇ ਜੋ ਯਤਨ ਆਰੰਭ ਕੀਤੇ ਹਨ, ਉਹ ਇਕ ਸਲਾਘਾਯੋਗ ਕਦਮ ਹਨ। ਇਸ ਮੌਕੇ ਸੰਤ ਬਾਬਾ ਸਤਨਾਮ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ 16 ਫਰਵਰੀ 2024 ਨੂੰ ਇਸ ਮਾਰਗ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਸੀ ਤੇ ਇਕ ਸਾਲ ਦੇ ਵਿਚ ਵਿੱਚ ਕਾਹਨਪੁਰ ਖੂਹੀ ਤੋਂ ਕੁੱਕੜ ਮਜਾਰਾ ਤੱਕ ਇਸ ਮਾਰਗ ਦਾ ਕਾਫੀ ਕੰਮ ਕੀਤਾ ਹੈ। ਬਾਕੀ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਹੋਲੇ ਮਹੱਲੇ ਤੱਕ ਉਹਨਾਂ ਵਲੋਂ ਇਸ ਮਾਰਗ ਦੀ ਕਾਫੀ ਹਾਲਤ ਠੀਕ ਕਰ ਦਿੱਤੀ ਜਾਵੇਗੀ। ਇਸ ਔਖੇ ਬਲਾਚੌਰ ਹਲਕੇ ਦੇ ਨਾਮਵਰ ਸਮਾਜਸੇਵੀ ਦਲਜੀਤ ਸਿੰਘ ਬੈਂਸ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਸ ਨਿਸ਼ਕਾਮ ਸੇਵਾ ਵਿਚ ਵੱਧ ਤੋਂ ਵੱਧ ਸਹਿਯੋਗ ਦੇਣ। ਉਹਨਾਂ ਕਿਹਾ ਕਿ ਜੇਕਰ ਸੰਗਤ ਵਲੋਂ ਉਹਨਾਂ ਨੂੰ ਮਿਲਦਾ ਰਿਹਾ ਤਾਂ ਉਹ ਇਸ ਮਾਰਗ ਨੂੰ ਨਮੂਨੇ ਦਾ ਮਾਰਗ ਬਣਾ ਦੇਣਗੇ। ਇਸ ਮੌਕੇ ਉਹਨਾਂ ਨਾਲ ਠੇਕੇਦਾਰ ਮਨਜਿੰਦਰ ਸਿੰਘ ਅਟਵਾਲ ਮਜਾਰੀ, ਦਲਜੀਤ ਸਿੰਘ ਬੈਂਸ ਖੁਰਦਾਂ, ਬਾਬਾ ਹਰਜਾਪ ਸਿੰਘ, ਲਾਡੀ ਸਿੰਘ, ਬਾਬਾ ਮੁਨਸ਼ੀ ਸਿੰਘ, ਬਾਬਾ ਸਾਹਿਬ ਸਿੰਘ, ਹਰਪਾਲ ਸਿੰਘ ਪਾਲੀ, ਇੰਦਰਜੀਤ ਸਿੰਘ ਬੰਬ, ਨਿਰਮਲ ਸਿੰਘ ਬੋੜਾ ਆਦਿ ਵੀ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj