(ਸਮਾਜ ਵੀਕਲੀ)
ਇੱਕ ਹੱਥ ਸਹਾਇਤਾ ਦਾ, ਸਾਂਝਾ ਚ ਵਾਧਾ ਕਰਦੈ
ਹਮਦਰਦੀ ਦਾ ਇੱਕ ਸ਼ਬਦ, ਸਾਂਝੀਵਾਲਤਾ ਦੀ ਹਾਮੀ ਭਰਦੈ।
ਚਿਹਰੇ ਦੀ ਖੁਸ਼ੀ ਭਰਦੀ ਹੈ, ਪਰਉਪਕਾਰ ਦਾ ਦਮ,
ਮੁਸਕਰਾਹਟਾਂ ਵੰਡਣ ਵਾਲੇ, ਹੁੰਦੇ ਵਿਕਾਸ ਦਾ ਕਦਮ।
ਚੰਗੀਆਂ ਕਦਰਾਂ ਕੀਮਤਾਂ ਵਾਲੇ ਸ਼ਖਸ,
ਮਨੋਦਸ਼ਾ ਲੋਕਾਂ ਦੀ, ਜਾਦੂਮਈ ਤਰੀਕੇ ਨਾਲ ਦਿੰਦੇ ਬਦਲ।
ਪਤੰਗ ਵਰਗੇ ਹੁਲਾਰੇ ਦੀ, ਜੇ ਰੱਖਦੇ ਹੋ ਇੱਛਾ,
ਤਜਰਬੇਕਾਰ ਲੋਕਾਂ ਦਾ ਕਰੋ ਸਤਿਕਾਰ।
ਕੀ ਪਤਾ ਤਜਰਬਾ, ਕਿਸੇ ਅਜਨਬੀ ਦਾ,
ਲਿਆ ਸਕਦਾ ਤੁਹਾਡੀ ਜ਼ਿੰਦਗੀ ਚ ਬਹਾਰ।
ਦਿਵਾਲੀ, ਦੁਸਹਿਰਾ, ਮਕਰ-ਸੰਕ੍ਰਾਂਤੀ ਵਰਗੇ ਤਿਉਹਾਰ,
ਚਮਕਦੀਆਂ ਰੋਸ਼ਨੀਆਂ, ਜ਼ਿੰਦਗੀ ‘ਚ ਲਿਆਉਣ ਬਹਾਰ।
ਵਿਸਾਖੀ, ਭੰਗੜੇ, ਗਿੱਧੇ, ਤੀਆਂ ਦੇ ਤਿਉਹਾਰ,
ਗਮੀਆਂ, ਚਿੰਤਾਵਾਂ ਭਜਾਉਂਦੇ ਦੂਰ, ਕਰਦੇ ਚਮਤਕਾਰ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ ਹਾਲ-ਆਬਾਦ # 639/40ਏ ਚੰਡੀਗੜ੍ਹ।
ਫੋਨ ਨੰਬਰ : 9878469639