ਬੰਗਾ (ਸਮਾਜ ਵੀਕਲੀ) ਚਰਨਜੀਤ ਸੱਲ੍ਹਾਂ ) ਪੰਜਾਬ ਦੇ ਪਿਡਾਂ ਤੇ ਸ਼ਹਿਰਾਂ ਵਿੱਚ ਵੱਖ-ਵੱਖ ਖੇਡਾਂ ਦੀ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਜਿਸ ਨੂੰ ਮੁੱਖ ਰੱਖਦੇ ਹੋਏ ਖੇਡ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਡੀ ਐਸ ਓ ਮੈਡਮ ਵੰਦਨਾ ਚੌਹਾਨ ਨੇ ਜਿਲੇ ਵਿੱਚ ਵੱਖ-ਵੱਖ ਟ੍ਰੇਨਿੰਗ ਸੈਂਟਰਾਂ ਵਿੱਚ ਵੀ ਖੇਡਾਂ ਦੇ ਡੇ ਸਕਾਲਰ ਸਪੋਰਟਸ ਵਿੰਗ ਪ੍ਰਵਾਨ ਕਰਕੇ ਅਕੈਡਮੀਆਂ ਦੇ ਖਿਡਾਰੀਆਂ ਲਈ ਡਾਈਟ ਭੇਜਣ ਦੀ ਸ਼ੁਰੂਆਤ ਕੀਤੀ ਹੈ। ਮਾਹਿਲ ਗਹਿਲਾ ਫੁੱਟਬਾਲ ਅਕੈਡਮੀ ਦੇ ਟ੍ਰੇਨਿੰਗ ਸੈਸ਼ਨ ਮਗਰੋਂ ਖਿਡਾਰੀਆਂ ਨੂੰ ਡਾਈਟ ਦੇਣ ਤੋਂ ਪਹਿਲਾਂ ਅਕੈਡਮੀ ਦੇ ਕੋਚ ਸਰਬਜੀਤ ਮੰਗੂਵਾਲ ਨੇ ਆਪਣੇ ਫੁੱਟਬਾਲ ਟ੍ਰੇਨਿੰਗ ਸੈਂਟਰ ਲਈ ਵੀ ਡੇ ਸਕਾਲਰ ਸਪੋਰਟਸ ਵਿੰਗ ਦੀ ਪ੍ਰਵਾਨਗੀ ਦੇਣ ਕਰਕੇ ਡੀ ਐਸ ਓ ਮੈਡਮ ਵੰਦਨਾ ਚੌਹਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਖੇਡਾਂ’ਚ ਭਾਗ ਲੈਣ ਨਾਲ ਬੱਚਿਆਂ ਦੀ ਸਰੀਰਕ, ਮਾਨਸਿਕ, ਸਮਾਜਿਕ,ਆਰਥਿਕ ਅਤੇ ਸਾਈਕਾਲੋਜੀਕਲ ਤੌਰ ਤੇ ਭਾਵ ਆਲ-ਰਾਊਂਡ ਡਿਪਾਰਟਮੈਂਟ ਹੁੰਦੀ ਹੈ ਜਿਸ ਨਾਲ ਬੱਚੇ ਆਪਣੇ ਮਾਂ-ਬਾਪ, ਪਿੰਡ, ਜਿਲੇ, ਇਲਾਕੇ, ਸਟੇਟ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰਨ ਦੇ ਯੋਗ ਹੋ ਸਕਦੇ ਹਨ। ਉਨ੍ਹਾਂ ਨੇ ਬੱਚਿਆਂ ਨੂੰ ਰੈਗੂਲਰ ਟ੍ਰੇਨਿੰਗ ਕਰਨ ਲਈ ਵੀ ਪ੍ਰੇਰਿਤ ਕੀਤਾ ਤੇ ਮੈਡਮ ਵੰਦਨਾ ਚੌਹਾਨ ਡੀ ਐਸ ਓ ਜਿਲਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦਫਤਰ ਦੇ ਸੁਪਰਡੈਂਟ ਅੰਜੂ ਮਾਹਿਲ, ਗੌਰਵ ਕੁਮਾਰ ਕਲਰਕ ਅਤੇ ਸਤਪਾਲ ਸਿੰਘ ਸੇਵਾਦਾਰ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



