ਨਰਾਤੇ ਅਤੇ ਸਿਹਤ

ਡਾ ਇੰਦਰਜੀਤ ਕਮਲ
ਇੰਦਰਜੀਤ ਕਮਲ
(ਸਮਾਜ ਵੀਕਲੀ) ਨਰਾਤੇ ਹਮੇਸ਼ਾ ਹੀ ਬਦਲਦੇ ਮੌਸਮ ਵਿੱਚ ਆਉਂਦੇ ਹਨ । ਮੇਰੀ ਸੋਚ ਮੁਤਾਬਕ ਸਾਡੇ ਬਜ਼ੁਰਗਾਂ ਨੇ ਇਹ ਇਸ ਲਈ ਬਣਾਏ ਹੋਣਗੇ ਕਿ ਮੌਸਮ ਬਦਲ ਰਿਹਾ ਹੈ ਅਤੇ ਆਪਣੇ ਪੇਟ ਨੂੰ ਖਾਲੀ ਰੱਖੋ ਤਾਂ ਕਿ ਬਿਮਾਰੀਆਂ ਤੋਂ ਬਚੇ ਰਹੋ । ਸਾਡੇ ਵਡੇਰਿਆਂ ਨੇ ਇਹਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਲਈ ਧਾਰਮਿਕ ਰੰਗਤ ਦੇ ਦਿੱਤੀ ਹੋਏਗੀ। ਲੋਕ ਉਲਟਾ ਨਰਾਤਿਆਂ ਵਿੱਚ ਭਾਰੀ ਅਤੇ ਛੇਤੀ ਨਾ ਹਜ਼ਮ ਹੋਣ ਵਾਲੀਆਂ ਚੀਜ਼ਾਂ ਖਾਂਦੇ ਹਨ । #KamalDiKalam
                            ਬਹੁਤੇ ਲੋਕ ਕੁੱਟੂ ਅਤੇ ਸੰਘਾੜਿਆਂ ਦੇ ਆਟੇ ਦਾ ਭੋਜਨ ਬਣਾ ਕੇ ਖਾਂਦੇ ਹਨ । ਇਹੋ ਜਿਹਾ ਆਟਾ ਸਿਰਫ ਇਹਨਾਂ ਦਿਨਾਂ ਵਿੱਚ ਹੀ ਵਿਕਦਾ ਹੈ ਅਤੇ ਬਾਕੀ ਬਚੇ ਆਟੇ ਨੂੰ ਦੁਕਾਨਦਾਰ ਸੰਭਾਲ ਕੇ ਅਗਲੇ ਨਰਾਤਿਆਂ ਵਾਸਤੇ ਰੱਖ ਲੈਂਦੇ ਹਨ । ਅਗਰ ਉਸ ਆਟੇ ਵਿੱਚ ਕੀੜੇ ਵੀ ਪੈ ਜਾਣ ਤਾਂ ਦੁਕਾਨਦਾਰ ਅਗਲੀ ਵਾਰ ਫਿਰ ਛਾਣ ਕੇ ਵੇਚ ਦਿੰਦੇ ਹਨ , ਜਿਸ ਕਰ ਕੇ ਹਰ ਸਾਲ ਹੀ ਖਬਰਾਂ ਆਉਂਦੀਆਂ ਹਨ ਕਿ ਫਲਾਣੇ ਇਲਾਕੇ ਵਿੱਚ ਕੁੱਟੂ ਦਾ ਆਟਾ ਖਾਣ ਨਾਲ ਇੰਨੇ ਲੋਕ ਬੀਮਾਰ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਵਰਗ ਦੀ ਪੌੜੀ
Next article“ਗ੍ਰਹਿਸਥ ਤੇ ਤਪੱਸਵੀ “