(ਸਮਾਜ ਵੀਕਲੀ)
ਚੌਧਰ ਖ਼ਾਤਰ ਕੀ ਨਹੀਂ ਕਰਦਾ, ਚਮਚਾ ਉੱਚ ਅਧਿਕਾਰੀ ਦਾ,
ਉੱਪਰ ਚੜਣੇ ਖ਼ਾਤਰ ਕਿਸੇ ਨੂੰ, ਖਿੱਚ ਨਹੀਂ ਹੇਠ ਉਤਾਰੀ ਦਾ,
ਚਾਪਲੂਸੀਆਂ ਨਾਲ ਜੋ ਮਿਲਿਆ,ਅਹੁਦਾ ਨਹੀਂ ਸਤਿਕਾਰੀ ਦਾ,
ਚਮਚੇ ਬਣ ਅਨੰਦ ਨਹੀਂ ਆਉਂਦਾ, ਝੂਠੀ ਇਹ ਸਰਦਾਰੀ ਦਾ,
ਆਖ਼ਰ ਨੂੰ ਭਰ,ਫੁੱਟ ਹੀ ਜਾਂਦਾ, ਭਰਿਆ ਘੜਾ ਹੰਕਾਰੀ ਦਾ, ਹਾਲਾਤਾਂ ਦੇ ਮਾਰਿਆ ਨੂੰ, ਕਦੇ ਲਾਲਚਾਂ ਲਈ ਨਹੀਂ,ਮਾਰੀ ਦਾ,
ਪੈਸਾ ਵੱਡਾ ਰਿਸ਼ਤੇ ਛੋਟੇ, ਦਸਤੂਰ ਏ ਦੁਨੀਆਂ ਦਾਰੀ ਦਾ,
ਮਤਲਬ ਖਾਤਰ ਜੀ-ਜੀ ਹੁੰਦੀ, ਉਂਝ ਨਾ ਕੋਈ ਸਤਿਕਾਰੀ ਦਾ,
ਮਿੱਠੀਆਂ ਗੱਲਾਂ,ਮਾਰੇ ਮਸ਼ਕੇ, ਚਮਚਾ ਉੱਚ ਅਧਿਕਾਰੀ ਦਾ
ਫ਼ੋਕੀ ਟੌਹਰ ਨੂੰ ਚੁੱਕੀ ਫਿਰਦਾ, ਪੁੱਤਰ ਸੇਠ, ਵਪਾਰੀ ਦਾ,
ਨਕਲੀ ਸ਼ੌਹਰਤ ਪਾਵਣ ਖਾਤਰ, ਥਾਂ -ਥਾਂ ਮੂੰਹ ਨਹੀਂ ਮਾਰੀ ਦਾ,
ਵਾਜ ਜ਼ਮੀਰ ਕੀ ਬੰਦਾ ਹੁੰਦਾ, ਇਹ ਨਹੀਂ ਮਨੋ ਵਿਸਾਰੀ ਦਾ,
ਮੈਂ-ਮੈਂ, ਮੇਰੀ, ਮੈਨੂੰ ਕਰਦਾ, ਚਮਚਾ ਉੱਚ ਅਧਿਕਾਰੀ ਦਾ,
ਸੰਦੀਪ ਉਸਦੀ ਰਜ਼ਾ ‘ਚੁ ਰਹਿ ਕੇ ਹਰ ਇੱਕ ਸਮਾਂ ਗੁਜਾਰੀ ਦਾ।
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-9815321018
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly