(ਸਮਾਜ ਵੀਕਲੀ)
ਸੂਹਾ ਰੰਗ ਮੁਹੱਬਤ ਵਾਲਾ,
ਧੁਰ ਅਸਮਾਨੋਂ ਆਇਆ ਨੀ ਮਾਂ।
ਅਰਸ਼ੀ ਮਾਹੀਏ ਗਲ ਨੂੰ ਲਾਇਆ,
ਅੰਗ ਅੰਗ ਸੀ ਸ਼ਰਮਾਇਆ ਨੀ ਮਾਂ।
ਤਨ ਮਨ ਮੇਰਾ ਰੰਗਿਆ ਉਸ ਨੇ,
ਬਾਗ਼ ਗੁਲਾਬ ਦਾ ਲਾਇਆ ਨੀ ਮਾਂ।
ਐਸਾ ਮਨ ਵਜਦ ਵਿੱਚ ਆਇਆ,
ਮੁੱਕਿਆ ਭਰਮ ਦਾ ਸਾਇਆ ਨੀ ਮਾਂ।
ਮੈਂ ਵੀ ਨੱਚਾਂ ਉਹ ਵੀ ਨੱਚੇ,
ਕੁੱਲ ਆਲਮ ਤਰਿਹਾਇਆ ਨੀ ਮਾਂ।
ਆਪ ਮੁਹਾਰੀ ਖਿੜ ਖਿੜ ਹੱਸਾਂ,
ਹੋਇਆ ਰੂਪ ਸਵਾਇਆ ਨੀ ਮਾਂ।
ਨੈਣੀਂ ਮੇਰੇ ਤਾਰੇ ਚਮਕਣ,
ਮੱਥੇ ਚੰਨ ਸੁਹਾਇਆ ਨੀ ਮਾਂ।
ਚਾਨਣ ਚਾਨਣ ਰਾਹਾਂ ਹੋਈਆਂ,
ਸੂਰਜ ਉੱਤਰ ਆਇਆ ਨੀ ਮਾਂ।
‘ਅੰਜੂ’ ਕਿਤੇ ਨਾ ਲੱਭੇ ਨੀ ਬੱਸ,
ਲੱਭੇ ਉਸਦਾ ਸਾਇਆ ਨੀ ਮਾਂ।
ਅੰਜੂ ਸਾਨਿਆਲ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly