(ਸਮਾਜ ਵੀਕਲੀ)
ਮਨ ਅੰਦਰ ਉਠੀਆਂ ਤਕਰੀਰਾਂ ਨੇ ਮੈਨੂੰ ਝੰਜੋੜ ਦਿੱਤਾ,
ਉਭਰੇ ਕਈ ਸਵਾਲਾਂ ਨੂੰ ਦਿਲ ਨਾਲ ਜੋੜ ਦਿੱਤਾ….
ਸੁੱਤੇ ਕਈ ਜਮੀਰ ਨੇ ਜਿਹੜੇ ਕਿਸ ਪਲ ਜਾਗਣਗੇ,
ਸਮੇਂ ਦੀਆਂ ਸਰਕਾਰਾਂ ਅੱਗੇ ਕਿੰਨਾ ਚਿਰ ਭਾਗਣਗੇ….
ਰੋਜ ਹੀ ਲੁੱਟ ਦੀ ਇੱਜਤ ਛੱਲੀ ਤਨ ਹੁੰਦੇ ਨੇ,
ਕਿਉਂ ਇਹ ਜਿੰਦਗੀ ਸਾਰੇ ਮਰਿਆ ਵਾਂਗ ਜਿਉਦੇ ਨੇ….
ਕਿਸੇ ਦਾ ਪੁੱਤਰ ਮਰਦਾ ਦਰਦ ਇਕੱਲਾ ਮਾਂ ਨੂੰ ਹੀ ਹੁੰਦਾ,
ਬੋਲ ਕੇ ਸਬਦ ਚਾਰ ਕੁ ਲੀਡਰ ਖੜਾ ਪਰਾ ਹੁੰਦਾ….
ਕਿਸੇ ਦਾ ਘਰ ਉਜੜ ਜਾਵੇ ਕੋਈ ਫਰਕ ਨਹੀਂ ਪੈਂਦਾ,
ਆਪਣੇ ਬੋਝੇ ਭਰਨ ਲਈ ਅੱਗੇ ਹਰ ਕੋਈ ਰਹਿੰਦਾ….
ਖੋਹ ਕੇ ਖੂਨ ਪਸੀਨਾ ਕਿੰਨੇ ਘਰ ਭਰ ਆਏ ਨੇ,
ਮਜ਼ਦੂਰਾਂ ਦੇ ਬੱਚੇ ਅੱਜ ਵੀ ਫਿਰਦੇ ਧਿਆਏ ਨੇ….
ਲਿਖਣੇ ਨੂੰ ਕਿੰਨਾ ਕੁਝ ਪਰ ਪੰਧ ਲੰਮੇਰਾ ਏ,
ਜੇ ਸੱਚ ਵੀ ਲਿਖ ਦਿੱਤਾ ਤਾਂ ਜਾਗਣਾ ਕਿਹੜਾ ਏ….
ਕੌੜਾ ਰਸ ਕਰੇਲੇ ਵਰਗਾ ਕੋਈ ਨਹੀਂ ਲੈਂਦਾ,
ਮਿੱਠੇ ਸਰਬਤ ਵੱਲ ਹਰ ਕੋਈ ਭੱਜ ਭੱਜ ਕੇ ਪੈਂਦਾ….
ਮਿੱਠੇ ਦੀ ਇਸ ਚਾਹ ਨੇ ਕਈ ਲੋਕ ਮਰੀਜ਼ ਕਰੇ,
ਸੱਚ ਹੁੰਦਾ ਏ ਕੌੜਾ ਕਿਵੇਂ ਕੋਈ ਨਿਰੋਗ ਬਣੇ….
ਲਿਖਤ :- ਸਿਮਰਨਜੀਤ ਕੌਰ ਸਿਮਰ
ਪਿੰਡ :- ਮਵੀ ਸੱਪਾਂ ( ਸਮਾਣਾ )
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly