ਬੋਲਣ-ਸੁਣਨ ਤੋਂ ਅਸਮਰਥ ਯਸ਼ਵੀਰ ਦੀਆਂ ਪ੍ਰਾਪਤੀਆਂ ਦੀ ਚਰਚਾ ਕੈਨੇਡਾ ਦੇ ਸਿਆਸੀ ਗਲਿਆਰਿਆਂ ਤੀਕ ਪੁੱਜੀ

ਬੀ. ਸੀ. (ਕੈਨੇਡਾ) ਦੀ ਸਿੱਖਿਆ ਮੰਤਰੀ ਰਚਨਾ ਸਿੰਘ

ਕੈਨੇਡਾ ਦੇ ਬੀ. ਸੀ. ਸੂਬੇ ਦੀ ਸਿੱਖਿਆ ਮੰਤਰੀ ਰਚਨਾ ਸਿੰਘ ਨੇ ਜਨਮ ਦਿਨ ’ਤੇ ਦਿੱਤੀਆਂ ਸ਼ੁਭ ਕਾਮਨਾਵਾਂ! 

ਯਸ਼ਵੀਰ ਗੋਇਲ

ਵੈਨਕੂਵਰ,(ਸਮਾਜ ਵੀਕਲੀ) (ਮਲਕੀਤ ਸਿੰਘ)-ਪੰਜਾਬ ਦੇ ਮਾਲਵਾ ਖੇਤਰ ਦੇ ਬਠਿੰਡਾ ਸ਼ਹਿਰ ਨਾਲ ਸਬੰਧਿਤ ਅਤੇ ਬਚਪਨ ਤੋਂ ਹੀ ਬੋਲਣ-ਸੁਣਨ ਤੋਂ ਅਸਮਰੱਥ ਪੰਜਾਬੀ ਨੌਜਵਾਨ ਵੱਲੋਂ ਸਿੱਖਿਆ, ਖੇਡਾਂ ਅਤੇ ਹੋਰਨਾਂ ਖੇਤਰਾਂ ’ਚ ਲਗਾਤਾਰ ਹਾਸਲ ਕੀਤੀਆਂ ਜਾ ਰਹੀਆਂ ਸ਼ਲਾਘਾਯੋਗ ਪ੍ਰਾਪਤੀਆਂ ਦੀ ਚਰਚਾ ਹੁਣ ਕੈਨੇਡਾ ਜਿਹੇ ਵਿਕਸਿਤ ਦੇਸ਼ਾਂ ਦੇ ਸਿਆਸੀ ਗਲਿਆਰਿਆਂ ਤੀਕ ਵੀ ਅੱਪੜ ਗਈ ਹੈ। ਇੱਥੇ ਜ਼ਿਕਰਯੋਗ ਹੈ ਕਿ ਜਮਾਂਦਰੂ ਤੌਰ ’ਤੇ ਬੋਲਣ ਅਤੇ ਸੁਣਨ ਦੀ ਕੁਦਰਤੀ ਪ੍ਰਾਪਤੀ ਤੋਂ ਵਾਂਝੇ ਯਸ਼ਵੀਰ ਨਾਂ ਦੇ ਇਸ ਹੋਣਹਾਰ ਨੌਜਵਾਨ ਅਤੇ ਇਸਦੇ ਮਾਪਿਆਂ ਨੇ ਸਰੀਰਿਕ ਕਮੀਆਂ ਨੂੰ ਆਪਣੇ ਮਨੋਬਲ ’ਤੇ ਕਦੀ ਹਾਵੀ ਨਹੀਂ ਹੋਣ ਦਿੱਤਾ, ਸਗੋਂ ਆਪਣੇ ਦ੍ਰਿੜ ਇਰਾਦਿਆਂ ਅਤੇ ਅਗਾਂਹਵਧੂ ਸੋਚ ਸਦਕਾ ਸਿੱਖਿਆ ਦੇ ਨਾਲ-ਨਾਲ ਖੇਡਾਂ ਅਤੇ ਕੁਝ ਹੋਰ ਖੇਤਰਾਂ ’ਚ ਨਿੱਤ ਨਵੇਂ ਝੰਡੇ ਗੱਡ ਕੇ ਆਪਣੇ ਵਰਗੇ ਕੁਝ ਹੋਰ ਅਪਾਹਿਜ਼ ਇਨਸਾਨਾਂ ਲਈ ਇਕ ਵੱਖਰੇ ਹੌਂਸਲੇ ਵਾਲੀ ਪਿਰਤ ਕਾਇਮ ਕਰਨ ਦੀ ਮਿਸਾਲ ਪੈਦਾ ਕਰ ਵਿਖਾਈ ਹੈ।

ਬਚਪਨ ਤੋਂ ਆਪਣੀਆਂ ਇਨ੍ਹਾਂ ਸਰੀਰਿਕ ਕਮੀਆਂ ਦੇ ਬਾਵਜੂਦ ਤੇਜ਼-ਤਰਾਰ ਬੁੱਧੀ ਦੇ ਮਾਲਕ ਯਸ਼ਵੀਰ ਨੇ ਮੈਟ੍ਰਿਕ ਅਤੇ ਬਾਰਵੀਂ ਜਮਾਤ ਦੀ ਪ੍ਰੀਖਿਆ ਸਿਖ਼ਰਲੇ ਅੰਕਾਂ ਨਾਲ ਪਾਸ ਕਰਨ ਉਪਰੰਤ ਆਪਣੇ ਸੰਘਰਸ਼ਮਈ ਜੀਵਨ ਦੀਆਂ ਔਂਕੜਾਂ ਦੇ ਬਾਵਜੂਦ ਤਰੱਕੀ ਦੀਆਂ ਮੰਜਿਲਾਂ ਸਰ ਕਰਦਿਆਂ ਬੁਲੰਦੀਆਂ ਵੱਲ ਵੱਧਣਾ ਜਾਰੀ ਰੱਖਿਆ। ਅਜਿਹੀਆਂ ਪ੍ਰਾਪਤੀਆਂ ਸਦਕਾ ਹੀ ਯਸ਼ਵੀਰ ਗੋਇਲ ਨੂੰ ਸਾਲ-2019 ’ਚ ਤੱਤਕਾਲੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਦੀ ਸਿੱਖਿਆ ਮੰਤਰੀ ਰਚਨਾ ਸਿੰਘ ਵੱਲੋਂ ਯਸ਼ਵੀਰ ਗੋਇਲ ਨੂੰ ਉਸਦੇ ਜਨਮ ਦਿਨ ’ਤੇ ਸੂਬਾਈ ਸਰਕਾਰ ਵੱਲੋਂ ਪ੍ਰਸੰਸਾ ਪੱਤਰ ਭੇਜ ਕੇ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਬਸਪਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਸਮੀਖਿਆ ਮੀਟਿੰਗ ਹੋਈ
Next articleਸ੍ਰ ਜੁਗਿੰਦਰ ਸਿੰਘ ਬਾਨੀ ਰੋਜ਼ਾਨਾ ‘ਸਪੋਕਸਮੈਨ’ ਨੂੰ ਸ਼ਰਧਾਂਜਲੀ