ਵਿਸ਼ੇਸ਼ ਅਧਿਆਪਕ ਯੂਨੀਅਨ ਵੱਲੋਂ ਲਾਇਆ ਧਰਨਾ ਸਤਵੇਂ ਦਿਨ ਵੀ ਜਾਰੀ, ਆਪਣੀਆਂ ਸੇਵਾਵਾਂ ਨੂੰ ਰੈਗੂਲਰ ਦੀ ਮੰਗ ਕਰ ਰਹੇ ਹਨ ਅਧਿਆਪਕ

ਕਪੂਰਥਲਾ,(ਸਮਾਜ ਵੀਕਲੀ) ( ਕੌੜਾ) ਪਿਛਲੇ 19 ਸਾਲਾਂ ਤੋਂ ਸਰਵ ਸਿੱਖਿਆ ਅਭਿਆਨ ਅਥਾਰਟੀ ਅਤੇ ਰਮਸਾ ਅਧੀਨ ਪੰਜਾਬ ਦੇ ਸਕੂਲਾਂ ਵਿੱਚ ਦਿਵਿਆਂਗ ਬੱਚਿਆਂ ਨੂੰ ਪੜਾਉਣ ਦਾ ਕਾਰਜ਼ ਕਰ ਰਹੇ ਅਧਿਆਪਕਾਂ ਨੂੰ ਰੇਗੂਲਰ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਵਿਸ਼ੇਸ਼ ਅਧਿਆਪਕ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡੀ ਜੀ ਐਸ ਸੀ ਦਫਤਰ ਮੁਹਾਲੀ ਵਿਖੇ ਚੱਲ ਰਿਹਾ ਧਰਨਾ ਅੱਜ ਸੱਤਵੇਂ ਦਿਨ ਵਿੱਚ ਦਾਖਲ ਹੋ ਗਿਆ।ਇਸ ਮੌਕੇ ਹਾਜ਼ਰ ਵਿਸ਼ੇਸ਼ ਅਧਿਆਪਕਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਸੇਵਾਵਾਂ ਨੂੰ ਤਰੁੰਤ ਰੈਗੂਲਰ ਕੀਤਾ ਜਾਵੇ।ਇਸ ਮੌਕੇ ਸੂਬਾ ਪ੍ਰਧਾਨ ਰਮੇਸ਼ ਸਹਾਰਨ ਨੇ ਕਿਹਾ ਕਿ ਉਨ੍ਹਾਂ ਦੀ ਭਰਤੀ 2005 ਵਿੱਚ ਨਿਯਮਾਂ ਅਨੁਸਾਰ ਹੋਈ ਸੀ ਪਰ ਸਾਨੂੰ 19 ਸਾਲ ਬੀਤ ਜਾਣ ਦੇ ਬਾਵਜੂਦ ਵੀ ਰੇਗੂਲਰ ਨਹੀਂ ਕੀਤਾ ਗਿਆ। ਅਸੀਂ ਲਗਾਤਾਰ ਸੰਘਰਸ਼ ਕਰ ਰਹੇ ਹਾਂ ਪਰ ਸਰਕਾਰ ਦੇ ਸਿਰ ਤੇ ਜੂੰ ਨਹੀਂ ਸਰਕੀ। ਸਾਨੂੰ ਨਿਗੁਣੀਆਂ ਜਿਹੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਾਲ 2015-16 ਵਿੱਚ ਮਾਨਯੋਗ ਹਾਈਕੋਰਟ ਨੇ 2017 ਤੋਂ 2019 ਤੱਕ ਦਾ ਬਣਦਾ ਬਕਾਇਆ 79587 ਪ੍ਰਤੀ ਅਧਿਆਪਕ ਦੇਣ ਦਾ ਫੈਸਲਾ ਦਿੱਤਾ ਸੀ, ਜ਼ੋ ਅਜੇ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸਮੱਗਰਾ ਸਿੱਖਿਆ ਅਭਿਆਨ ਪੰਜਾਬ ਦੇ ਕਰਮਚਾਰੀਆਂ ਨੂੰ 3 ਫ਼ੀਸਦੀ ਸਲਾਨਾ ਵਾਧਾ ਦਿੱਤਾ ਗਿਆ ਸੀ ਪਰ ਵਿਸ਼ੇਸ਼ ਅਧਿਆਪਕਾਂ ਤੇ ਇਹ ਵਾਧਾ ਲਾਗੂ ਨਹੀਂ ਕੀਤਾ ਗਿਆ ਜ਼ੋ ਕਿ ਸਰਕਾਰ ਦੀ ਕਾਣੀ ਵੰਡ ਹੈ। ਇਸ ਮੌਕੇ ਪੰਜਾਬ ਦੇ ਸਮੁੱਚੇ ਆਈ ਈ ਆਰ ਟੀ ਅਤੇ ਜ਼ਿਲ੍ਹਾ ਸਪੈਸ਼ਲ ਐਜੂਕੇਟਰ ਅਧਿਆਪਕਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਤਰੁੰਤ ਰੇਗੂਲਰ ਕੀਤਾ ਜਾਵੇ ਤਾਂ ਜ਼ੋ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਹੋ ਸਕੇ।ਇਸ ਮੌਕੇ ਸੁਖਰਾਜ ਸਿੰਘ, ਗੁਰਮੀਤ ਸਿੰਘ ਮਾਂਗਟ, ਸੋਨਿਕਾ ਦੱਤਾ, ਕੁਲਵਿੰਦਰ ਸਿੰਘ ਭਾਣਾ,ਰਾਜੀਵ ਪਠਾਣੀਆ, ਨੀਰਜ਼ ਕਟੋਚ, ਰਮਨਦੀਪ ਸਿੰਘ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਸਕੂਲਾਂ ਕਾਲਜਾਂ ਵਿੱਚ ਸ਼ੁਰੂ ਕੀਤੀ ਸਮਾਗਮਾਂ ਦੀ ਲੜੀ ਦਾ ਦੂਜਾ ਮਹਾਂ ਸਮਾਗਮ* ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਕਰਮਗੜ੍ਹ ਬਰਨਾਲਾ ਵਿਚ 13 ਨਵੰਬਰ ਨੂੰ
Next articleਪ੍ਰਸਿੱਧ ਲੋਕ ਗਾਇਕ ਕੁਲਦੀਪ ਤੂਰ ਆਪਣੇ ਨਵੇਂ ਸਿੰਗਲ ਟ੍ਰੈਕ “ਹੀਰ” ਨਾਲ ਹੋਇਆ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ