ਰਮੇਸ਼ਵਰ ਸਿੰਘ (ਸਮਾਜ ਵੀਕਲੀ): ਉੱਭਰ ਰਹੀ ਕਵਿੱਤਰੀ ਸਰਬਜੀਤ ਕੌਰ ਹਾਜੀਪੁਰ ਵਲੋਂ ਕੀਤਾ ਗਿਆ ਨਵਾਂ ਉਪਰਾਲਾ ਅੱਜ ਗੁਰੂ ਨਾਨਕ ਦੇਵ ਜੀ ਦੇ ਗੁਰੂਪੁਰਬ ਦਿਵਸ ਤੇ ਪਿੰਡ ਹਾਜੀਪੁਰ ਸਲੈਚਾਂ ਵਿਖੇ ਜੋ ਬੱਚੇ ਦਸਤਾਰ ਸਜਾ ਕੇ ਗੁਰੂ ਘਰ ਆਏ ਸਨ ਓਹਨਾਂ ਨੂੰ ਸਰਬਜੀਤ ਕੌਰ ਹਾਜੀਪੁਰ ਵਲੋਂ ਸਨਮਾਨਿਤ ਕੀਤਾ ਗਿਆ ਓਹਨਾ ਨੇ ਹਰੇਕ ਬੱਚੇ ਦੀ ਦਸਤਾਰ ਤੇ ਖੰਡਾ ਸਜਾਇਆ ਅਤੇ ਗੁਟਕਾ ਸਾਹਿਬ ਦੇ ਕੇ ਬੱਚਿਆਂ ਨੂੰ ਬਾਣੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਅਤੇ ਆਉਣ ਵਾਲੀ ਪੀੜੀ ਨੂੰ ਨਸ਼ਿਆ ਤੋਂ ਦੂਰ ਰਹਿਣ ਦਾ ਸੰਦੇਸ਼ ਵੀ ਦਿੱਤਾ ਸਾਹਿਤਿਕ ਮੰਚ ਅਤੇ ਕਾਵਿ ਸਿਰਜਣਾ ਤੋਂ ਇਲਾਵਾ ਹੋਰ ਸਮਾਜਿਕ ਕੰਮਾਂ ਨਾਲ ਜੁੜੀ ਸਰਬਜੀਤ ਕੌਰ ਹਾਜੀਪੁਰ ਨੇ ਐਲਾਨ ਕੀਤਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਦਸਤਾਰ ਦੇ ਮੁਕਾਬਲੇ ਵੀ ਕਰਵਾਉਣ ਦਾ ਯਤਨ ਕਰੇਗੀ ਅਤੇ ਟੁਕਵੇਂ ਇਨਾਮ ਵੀ ਦਿੱਤੇ ਜਾਣਗੇ ਇਸ ਮੌਕੇ ਉਥੇ ਸਰਪੰਚ ਦਲਜੀਤ ਕੌਰ ਨਿਰਮਲ ਸਿੰਘ ਟੁਰਨਾ ਸਰਬਜੀਤ ਹਾਜੀਪੁਰ ਦੇ ਵੱਡੇ ਭੈਣਜੀ ਬਲਜਿੰਦਰ ਕੌਰ ਗੁਰੂ ਘਰ ਦੇ ਪਾਠੀ ਸਹਿਬਾਨ ਫੁੱਮਣ ਸਿੰਘ ਜੀ ਅਤੇ ਸਮੂਹ ਸਾਧ ਸੰਗਤ ਵੀ ਮਜੂਦ ਸਨ!!
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly