ਕਪੂਰਥਲਾ,(ਕੌੜਾ) – ਸਮਾਜ ਅੰਦਰ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਤਹਿਤ ਦੁਨੀਆਂ ਭਰ ਅੰਦਰ ਮਨਾਏ ਜਾ ਰਹੇ ਵਿਸ਼ਵ ਸਿਹਤ ਦਿਵਸ ਨੂੰ ਮੁੱਖ ਰੱਖਦਿਆਂ ਵਿਦਿਆਰਥੀਆਂ ਅੰਦਰ ਪਡ਼੍ਹਾਈ ਦੇ ਨਾਲ ਨਾਲ ਸਿਹਤ ਵੱਲ ਧਿਆਨ ਦਿਵਾਉਣ ਦੇ ਉਦੇਸ਼ ਤਹਿਤ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿਠੜਾ ਵਿਖੇ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਕਾਲਜ ਦੇ ਸਾਇੰਸ ਵਿਭਾਗ ਦੇ ਮੁੱਖੀ ਡਾ ਪਰਮਜੀਤ ਕੌਰ ਦੀ ਅਗਵਾਈ ਹੇਠ ਹੋਏ, ਇਸ ਪ੍ਰੋਗਰਾਮ ਅੰਦਰ ਸਾਇੰਸ ਵਿਭਾਗ ਦੇ ਸਾਰੇ ਵਿਦਿਆਰਥੀਆਂ ਨੂੰ ਭਾਗ ਲਈਆਂ ਸਿਹਤ ਸੰਬੰਧੀ ਸਾਵਧਾਨੀਆਂ ਨੂੰ ਮੁੱਖ ਰੱਖਦਿਆਂ ਵੱਖ ਵੱਖ ਤਰੀਕਿਆਂ ਨਾਲ ਪੋਸਟਰ ਬਣਾ ਕੇ ਪੇਸ਼ ਕੀਤੇ ਗਏ। ਇਸਦੇ ਨਾਲ ਹੀ ਵਿਦਿਆਰਥੀਆਂ ਅੰਦਰ ਇੱਕ ਪ੍ਰਸ਼ਨੋਤਰੀ ਮੁਕਾਬਲਾ ਵੀ ਕਰਵਾਇਆ ਗਿਆ। ਜਿਸ ਵਿੱਚ ਵਿਭਾਗ ਦੇ ਸਾਰੇ ਹੀ ਵਿਦਿਆਰਥੀਆਂ ਦੀ ਸਕਰੀਨਿੰਗ ਕਰਨ ਉਪਰੰਤ ਤਿੰਨ ਟੀਮਾਂ ਬਣਾ ਕੇ ਮੁਕਾਬਲਾ ਆਯੋਜਿਤ ਹੋਇਆ। ਇਸ ਮੁਕਾਬਲੇ ਵਿੱਚ ਟੀਮ ਸੀ ਦੇ ਵਿਦਿਆਰਥੀਆਂ ਮਾਨਸੀ ਬੀ ਐਸ ਸੀ ਭਾਗ ਪਹਿਲਾ ਲਵਲੀਨ ਬੀ ਐੱਸ ਸੀ ਭਾਗ ਦੂਜਾ ਅਤੇ ਦੀਪਿਕਾ ਬੀ ਐਸ ਸੀ ਭਾਗ ਤੀਜਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ । ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ ਦਲਜੀਤ ਸਿੰਘ ਖਹਿਰਾ ਵੱਲੋਂ ਜੇਤੂ ਟੀਮ ਦੇ ਵਿਦਿਆਰਥੀਆਂ ਨੂੰ ਪੁਰਸਕਾਰ ਦੇ ਕੇ ਸਨਮਾਨਤ ਕੀਤਾ ਗਿਆ ਤੇ ਸਾਰੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਭੇਂਟ ਕੀਤੀਆਂ ਉਨ੍ਹਾਂ ਆਸ ਕਰਦਿਆਂ ਕਿਹਾ ਕਿ ਸਾਨੂੰ ਚੰਗੀ ਸਿਹਤ ਦੇ ਨਰੋਏ ਸਮਾਜ ਦੀ ਸਿਰਜਣਾ ਵਾਸਤੇ ਇਹੋ ਜਿਹੇ ਪ੍ਰੋਗਰਾਮ ਵਿਚ ਵਧ ਚਡ਼੍ਹ ਕੇ ਹਿੱਸਾ ਪਾਉਣਾ ਚਾਹੀਦਾ ਹੈ ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly