(ਸਮਾਜ ਵੀਕਲੀ)
ਪੋਹ ਦਾ ਮਹੀਨੇ ਵਿਚ ਮਾਤਾ ਗੁਜਰ ਕੌਰ ਜੀ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਤੇ ਗੁਰੂ ਘਰ ਦੇ ਸ਼ਹੀਦ ਸੇਵਕਾਂ ਨੂੰ ਹੰਝੂਆਂ ਭਰੀ ਸ਼ਰਧਾਂਜਲੀ ਦਿੰਦਿਆਂ ਦਿਲ ਦੀਆਂ ਗਹਿਰਾਈਆਂ ਤੋਂ ਯਾਦ ਕਰਦੇ ਹਾਂ ਅੱਜ ਦਾ ਦਿਨ ਜਿਸ ਦਿਨ ਗੁਰੂ ਘਰ ਦੇ ਭੇਤੀ ਰਸੋਈਏ ਗੰਗੂ ਬ੍ਰਾਹਮਣ ਵੱਲੋਂ ਦੁਨੀਆ ਦੀ ਨਮਕਹਰਾਮੀ ਦੀ ਹੱਦ ਪਾਰ ਕੀਤੀ ਤੇ ਇਸ ਹਰਾਮਖੋਰ ਨੇ ਚੰਦ ਸਿੱਕਿਆਂ ਪਿਛੇ ਆਪਣਾ ਦੀਨ ਇਮਾਨ ਵੇਚ ਦਿੱਤਾ ਤੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਹਿਬਜ਼ਾਦਿਆਂ ਨੂੰ ਜੋ ਆਸ ਤੱੱਕ ਕੇ ਭਰੋੋਸਾ ਕਰਕੇ ਬਿਖੜੇ ਪੈਂਡਿਆਂ ਨੂੰ ਤਹਿ ਕਰਦਿਆਂ ਗੂੰਗੂ ਕੋਲ ਪਹੁੰਚੇ ਸਨ ਨੂੰ ਮੁਰਿਡੇ ਦੇ ਕੋਤਵਾਲੀ ਜ਼ਰੀਏ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਂ ਦੇ ਕੋਲ ਫੜਵਾ ਦਿੱਤਾ ਨਵਾਬ ਤਾਂ ਪਹਿਲਾਂ ਹੀ ਗੁਰੂ ਪਰਿਵਾਰ ਤੇ ਤਾਂਘ ਲਾਈ ਬੈਠਾ ਸੀ ਇਥੇ ਨਵਾਬ ਵਜ਼ੀਰ ਖਾਂ ਨੇ ਮਾਤਾ ਗੁਜਰ ਕੌਰ, ਤੇ ਸਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ, ਜੋ ਬਹੁਤ ਛੋਟੀ ਉਮਰ ਦੇ ਸਨ ਉਪਰ ਜ਼ਾਲਮਾਂ ਵਾਂਗ ਤਸ਼ੱਦਦ ਢਾਹ ਕੇ ਜ਼ੁਲਮ ਦੀ ਹੱਦ ਪਾਰ ਕਰ ਦਿੱਤੀਆਂ।
ਜ਼ਾਲਮ ਹੁਕਮਰਾਨ ਸੂਬੇ ਵੱਲੋਂ ਮਾਤਾ ਗੁਜਰ ਕੌਰ, ਤੇ ਦੋਹਾਂ ਛੋਟੇ ਸਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਤੁਫ਼ਾਨੀ ਕਹਿਰ ਦੀ ਰਾਤ ਹੱਡ ਚੀਰਦੀ ਠੰਡ ਤੇ ਕੈਦ ਖਾਨੇ ਨੂੰ ਨਾ ਚਾਰਦਿਵਾਰੀ ਤੇ ਨਾ ਬੂਹਾ ਇਸ ਤਸ਼ੱਦਦ ਦਾ ਪਤਾ ਵਜ਼ੀਰ ਖਾਂ ਦੇ ਸੇਵਾਦਾਰ ਮੋਤੀ ਰਾਮ ਮਹਿਰਾ ਜੀ ਨੂੰ ਲਗਾ ਤਾਂ ਉਹ ਜ਼ਾਰੋ ਜਾਰ ਰੋਇਆਂ ਉਸ ਨੇ ਆਪਣੀ ਪਤਨੀ ਨੂੰ ਸੂਬੇ ਦੇ ਜ਼ੁਲਮ ਦੀ ਦਾਸਤਾਨ ਸੁਣਾਈ ਸੁਣ ਕੇ ਪਤਨੀ ਦੇ ਰੋਂਗਟੇ ਖੜੇ ਹੋ ਗਏ ਉਸ ਨੇ ਪਤੀ ਨੂੰ ਦੁੱਧ ਗਰਮ ਕਰਕੇ ਦਿੱਤਾ ਤੇ ਠੰਡ ਦੀ ਰਾਤ ਵਿਚ ਮਾਤਾ ਗੁਜਰ ਕੌਰ ਤੇ ਸਹਿਬਜ਼ਾਦਿਆਂ ਨੂੰ ਪਿਲਾਉਣ ਲਈ ਆਖਿਆ, ਮੋਤੀ ਰਾਮ ਨੇ ਕਿਹਾ ਭਲੀਏ ਜੇ ਹੁਕਮਰਾਨ ਨੂੰ ਪਤਾ ਲੱਗ ਗਿਆ ਤਾਂ ਬਾਲ ਬੱਚਾ ਘਾਣੀ ਪੀੜ ਦਉ, ਤਾਂ ਪਤਨੀ ਬੋਲੀ ਦਸਮੇਸ਼ ਪਿਤਾ ਦੇ ਪਰਿਵਾਰ ਨਾਲ ਇਹ ਕੁਰਬਾਨੀ ਵੀ ਇਤਿਹਾਸ ਹੋ ਨਿਬੜੇਗੀ , ਮੋਤੀ ਰਾਮ ਠੰਡੇ ਬੁਰਜ ਵਿੱਚ ਪੁਜਿਆ ਅਧੀ ਰਾਤ ਮਾਤਾ ਨੂੰ ਗਰਮ ਦੁੱਧ ਛਕਣ ਤੇ ਸਹਿਬਜ਼ਾਦਿਆਂ ਨੂੰ ਛਕਾਉਂਣ ਲਈ ਤਰਲਾ ਕੀਤਾ ਤਾਂ ਮਾਤਾ ਨੇ ਮੋਤੀ ਰਾਮ ਮਹਿਰਾ ਦੀ ਸੇਵਾ ਤੋਂ ਖੁਸ਼ ਹੋ ਕੇ ਅਸ਼ੀਸ਼ ਦਿੱਤੀ, ਦਿਨ ਚੜ੍ਹਿਆ ਸਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਹੁਕਮਰਾਨ ਨੇ ਹਰਾਮੀ ਪਨ ਦੀਆਂ ਹੱਦਾਂ ਲੰਘਦਿਆਂ ਪਾਕ ਕੁਰਾਨ ਦੀ ਪ੍ਰਵਾਹ ਨਾ ਕਰਦਿਆਂ ਸੁੱਚਾ ਨੰਦ ਦੀਆਂ ਮਨਘੜਤ ਦਲੀਲਾ ਸੁਣਦਿਆਂ ਮਾਸੂਮ ਲਾਲਾਂ ਨੂੰ ਨੀਹਾਂ ਵਿੱਚ ਚਿਣਨ ਦਾ ਹੁਕਮ ਸੁਣਾ ਦਿੱਤਾ।
ਨੀਹਾਂ ਦੀ ਚਿਣਾਈ ਦੋਰਾਨ ਬੱਚਿਆਂ ਦੇ ਗੋਡੇ ਛਿਲ ਦੇ ਰਤਾ ਸਿਧਾ ਕੀਤਾ ਗਿਆ ਪਰ ਕੰਧ ਸਿਧੀ ਰੱਖੀ ਗਈ ਇਸ ਹੈਵਾਨੀਅਤ ਦੇ ਵਿਰੋਧ ਵਿਚ ਨਵਾਬ ਸ਼ੇਰ ਮੁਹੰਮਦ ਖਾਂ ਨੇ ਹਾਅ ਦਾ ਨਾਅਰਾ ਮਾਰਦਿਆਂ ਸਭਾ ਦਾ ਵਿਰੋਧ ਕੀਤਾ ਪਰ ਸੂਬੇ ਨੇ ਇਕ ਨਾ ਸੁਣੀ ਇਨ੍ਹਾਂ ਨੀਹਾਂ ਵਿੱਚ ਚਿਣੇ ਸਹਿਬਜ਼ਾਦਿਆਂ ਦਾ ਦਮ ਘੁਟਣ ਲਗਾ ਤਾਂ ਖ਼ੁਦਾ ਵੀ ਕਹਿਰ ਬਰਦਾਸ਼ਤ ਨਾ ਕਰ ਸਕਿਆ ਤਾਂ ਦੀਵਾਰ ਡਿੱਗ ਗਈ, ਸੂਬੇ ਨੇ ਬੱਚਿਆਂ ਦੇ ਸਰੀਰ ਬਾਹਰ ਕਢਵਾਏ ਤੇ ਆਪਣੇ ਜਲਾਦਾਂ ਕੋਲੋਂ ਸਹਿਬਜ਼ਾਦਿਆਂ ਦੀਆਂ ਕੋਮਲ ਸ਼ਾਹ ਰਗਾ ਨੂੰ ਧੋੜਾ ਧੋੜਾ ਕਰਕੇ ਕਟਵਾ ਦਿੱਤਾ ਤੇ ਉਧਰ ਮਾਤਾ ਗੁਜਰ ਕੌਰ ਜੀ ਨੂੰ ਵੀ ਹੁਕਮਰਾਨਾਂ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਇਸ ਤਰਾਂ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਜ਼ਾਲਮ ਹੁਕਮਰਾਨ ਵੱਲੋਂ ਸ਼ਹੀਦ ਕਰ ਦਿੱਤੇ ਗਏ। ਦੁਧ ਦੀ ਸੇਵਾ ਕਰਨ ਵਾਲੇ ਭਾਈ ਮੋਤੀ ਰਾਮ ਮਹਿਰਾ ਜੀ ਅਤੇ ਅਸ਼ਰਫ਼ੀਆਂ ਖੜੀਆਂ ਕਰਕੇ ਸੰਸਕਾਰ ਲਈ ਦੁਨੀਆ ਦੀ ਸਭ ਤੋਂ ਮਹਿੰਗੀ ਜਗਾ ਖ਼ਰੀਦਣ ਵਾਲੇ ਭਾਈ ਭਾਈ ਢੋਡਰ ਮੱਲ ਜੀ ਨੂੰ ਵੀ ਜ਼ਾਲਮ ਹੁਕਮਰਾਨ ਵੱਲੋਂ ਪਰਿਵਾਰਾਂ ਸਮੇਤ ਕੋਹਲੂ ਵਿਚ ਪੀੜ ਕੇ ਸ਼ਹੀਦ ਕਰ ਦਿੱਤਾ ਇਸ ਤਰ੍ਹਾਂ ਇਹ ਵਤਨ ਦੀ ਅਜ਼ਾਦੀ ਦੇ ਮੁਸਾਫ਼ਰ ਮੋਤ ਦੀ ਸਮਾਂ ਤੇ ਹੱਸ ਹੱਸ ਕੇ ਕੁਰਬਾਨ ਹੋ ਗਏ।
ਪੇਸ਼ਕਸ਼ ਪੱਤਰਕਾਰ ਹਰਜਿੰਦਰ ਸਿੰਘ ਚੰਦੀ
ਰਸੂਲਪੁਰ, ਮਹਿਤਪੁਰ 9814601638