ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) 03 ਦਸੰਬਰ ਨੂੰ ਪੂਰੇ ਵਿਸ਼ਵ ਵਿੱਚ ‘ਵਿਸ਼ਵ ਅੰਗਹੀਣ ਦਿਵਸ` ਮਨਾਇਆ ਜਾਂਦਾ ਹੈ। ਅੰਗਹੀਣ ਸਮਾਜ ਵਾਸਤੇ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੁਆਰਾ ਯਤਨ ਕਰਦੀਆਂ ਰਹਿੰਦੀਆਂ ਹਨ। ਪਰ ਉਹ ਯਤਨ ਜਾਂ ਫਾਇਦੇ ਅੰਗਹੀਣ ਸਮਾਜ ਤੱਕ ਪਹੁੰਚਦੇ ਨਹੀਂ ਹਨ। ਇਹਨਾਂ ਗੱਲਾ ਦਾ ਪ੍ਰਗਟਾਵਾ ਮਨਜੀਤ ਸਿੰਘ ਲੱਕੀ ਜ਼ਿਲ੍ਹਾ ਪ੍ਰਧਾਨ,ਭਾਰਤੀਯ ਵਿਕਲਾਂਗ ਕਲੱਬ ਪੰਜਾਬ ਨੇ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ ! ਉਹਨਾਂ ਕਿਹਾ ਕਿ 03 ਦਸੰਬਰ ਵਾਲੇ ਦਿਨ ਸਮਾਜਿਕ ਸੁਰੱਖਿਆ ਮਹਿਕਮੇ ਵੱਲੋਂ ਪੰਜਾਬ ਵਿੱਚ ਪੰਜਾਬ ਪੱਧਰ, ਜ਼ਿਲ੍ਹਾ ਪੱਧਰ ਅਤੇ ਰਾਸ਼ਟਰੀ ਪੱਧਰ ਤੇ ਪ੍ਰੋਗਰਾਮ ਕੀਤੇ ਜਾਣਗੇ। ਪਰ ਜਿਨ੍ਹਾਂ ਵਾਸਤੇ ਇਹ ਪ੍ਰੋਗਰਾਮ ਉਲੀਕੇ ਜਾਂਦੇ ਹਨ ਉਨ੍ਹਾਂ ਬਾਰੇ ਹਕੀਕਤ ਜਾਨਣ ਦੀ ਕਦੇ ਵੀ ਕੋਸ਼ਿਸ਼ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਜਿਹੜੇ ਲੋਕਾਂ ਦੀ ਅੰਸ਼ਿਕ ਤੌਰ ਤੇ ਲੋਅ ਵਿਜ਼ਨ ਵਿੱਚ 40 ਪ੍ਰਤੀਸ਼ਤ ਅੰਗਹੀਨਤਾਂ ਹੈ ਉਨ੍ਹਾਂ ਨੂੰ ਰੇਲਵੇ ਦੀ ਸਹੂਲਤ ਦਾ ਕੋਈ ਫਾਇਦਾ ਨਹੀਂ ਮਿਲਦਾ । ਰੇਲਵੇ ਵਿਭਾਗ ਕਹਿੰਦਾ ਹੈ ਕਿ 100 ਪ੍ਰਤੀਸ਼ਤ ਵਾਲਿਆਂ ਨੂੰ ਹੀ ਰੇਲਵੇ ਦੀ ਸਹੂਲਤ ਮਿਲਦੀ ਹੈ ਜਦੋਂਕਿ ਐਕਟ 2016 ਕਹਿੰਦਾ ਹੈ ਕਿ 40 ਪ੍ਰਤੀਸ਼ਤ ਵਾਲਿਆਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ। ਪੈਨਸ਼ਨ ਅਤੇ ਰੇਲਵੇ ਦੀ ਸਹੂਲਤ ਪ੍ਰਾਪਤ ਕਰਨ ਲਈ 40 ਪ੍ਰਤੀਸ਼ਤ ਅੰਸ਼ਿਕ ਦ੍ਰਿਸ਼ਟੀਹੀਣ ਵਿਅਕਤੀ ਸਮਾਜ ਭਲਾਈ ਵਿਭਾਗ ਅਤੇ ਰੇਲਵੇ ਵਿਭਾਗ ਦੇ ਦਫਤਰਾਂ ਵਿੱਚ ਕਈ ਵਰ੍ਹਿਆਂ ਤੋਂ ਧੱਕੇ ਖਾ ਰਹੇ ਹਨ, ਪਰ ਉਨ੍ਹਾਂ ਦੀ ਸੁਨਣ ਵਾਲਾ ਕੋਈ ਨਹੀਂ।ਉਹਨਾਂ ਕਿਹਾ ਕਿ ਸਮਾਜ ਭਲਾਈ ਵਿਭਾਗ ਕਹਿੰਦਾ ਹੈ ਕਿ ਪੈਨਸ਼ਨ ਲਈ 50 ਪ੍ਰਤੀਸ਼ਤ ਅਪੰਗਤਾ ਚਾਹੀਦੀ ਹੈ। ਜੇ ਐਕਟ ਵਿੱਚ ਕਹੀਆਂ ਗਈਆਂ ਗੱਲਾਂ ਤੇ ਅਮਲ ਨਹੀਂ ਹੋਣਾ ਤਾਂ ਫਿਰ ਲਿਖਣ ਦੀ ਕੀ ਲੋੜ ਹੈ ?
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly