ਰਾਏਕੋਟ, (ਸਮਾਜ ਵੀਕਲੀ) ( ਗੁਰਭਿੰਦਰ ਗੁਰੀ ) ਸਿੱਖਿਆ ਵਿਭਾਗ ਦੀਆਂ ਹਦਾਇਤਾਂ, ਬੀਪੀਈਓ ਇਤਬਾਰ ਸਿੰਘ ਨੱਥੋਵਾਲ ਦੇ ਦਿਸ਼ਾ-ਨਿਰਦੇਸ਼ ਤੇ ਸੈਂਟਰ ਮੁੱਖ ਅਧਿਆਪਕ ਰਾਜਮਿੰਦਰਪਾਲ ਸਿੰਘ ਪਰਮਾਰ ਦੀ ਅਗਵਾਈ ਹੇਠ ਆਈ.ਈ.ਡੀ.ਕੰਪੋਨੈਂਟ ਅਧੀਨ ਕਲੱਸਟਰ ਰਾਏਕੋਟ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਪ੍ਰਤੀ ਬਲਾਕ ਦੇ ਮੁੱਖ ਅਧਿਆਪਕਾ ਦੀ ਇੱਕ ਰੋਜ਼ਾ ਵਰਕਸ਼ਾਪ ਸਥਾਨਕ ਸ਼ਹਿਰ ਦੇ ਬੀਪੀਈਓ ਦਫਤਰ ਵਿਖੇ ਬਣੇ ਬੀਆਰਸੀ ‘ਚ ਆਯੋਜਿਤ ਕੀਤੀ ਗਈ। ਇਸ ਵਰਕਸ਼ਾਪ ‘ਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਮਾਪ ਨੇ ਵੱਧ ਚੜਕੇ ਭਾਗ ਲਿਆ। ਇਸ ਦੌਰਾਨ ਆਈਈਆਰਟੀ ਹਰਜੀਤ ਸਿੰਘ, ਸੁਖਜੀਤ ਸਿੰਘ ਤੇ ਆਈਈਆਰਟੀ ਮੈਡਮ ਪਰਮਜੀਤ ਕੌਰ ਤੇ ਵੱਲੋਂ ਆਏ ਮੁੱਖ ਅਧਿਆਪਕਾ ਨੂੰ ਸਰਕਾਰ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਆਈਈਡੀ ਕੰਪੋਨੈਂਟ ਅਧੀਨ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਰਵੇ ਕਰਕੇ ਸ਼ਨਾਖਤ ਕਰਨ, ਸਕੂਲ ਵਿੱਚ ਦਾਖਲ ਕਰਾਉਣ, ਮੁਫ਼ਤ ਕਿਤਾਬਾਂ, ਪੈਨਸ਼ਨ , ਵਜੀਫ਼ਾ, ਟੀਏ. ਵਰਦੀਆਂ ਆਦਿ ਮਿਲਣ ਵਾਲੀਆਂ ਸਹੂਲਤਾਂ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ। ਉਨ੍ਹਾਂ ਨੇ ਅੱਗੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਵਿੱਦਿਅਕ ਟੂਰ, ਬਲਾਕ ਪੱਧਰੀ, ਜਿਲ੍ਹਾ ਪੱਧਰੀ ਅਤੇ ਸਟੇਟ ਪੱਧਰੀ ਵਿਸ਼ੇਸ਼ ਖੇਡਾਂ, ਸੱਭਿਆਚਾਰਕ ਪ੍ਰੋਗਰਾਮ, ਲੋੜਵੰਦ ਵਿਦਿਆਰਥੀਆਂ ਦੀ ਸਰਜਰੀ, ਮੈਡੀਕਲ ਅਸੈਸਮੈਂਟ ਕੈਂਪ, ਮੈਡੀਕਲ ਡਿਸਟ੍ਰਿਬੂਸ਼ਨ ਕੈਂਪ, ਆਈਈਆਰਟੀਜ਼ ਅਤੇ ਆਈਈਏਟੀ ਦੇ ਕੰਮਾਂ, ਰਿਸੋਰਸ ਰੂਮਾਂ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਅੱਗੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਪਹਿਚਾਣ, 21 ਡਿਸਬਿਲਟੀਜ਼ (ਅਪੰਗਤਾਵਾਂ), ਯੂਡੀਆਈਡੀ ਕਾਰਡ ਆਦਿ ਬੱਚਿਆਂ ਨੂੰ ਸਿੱਖਿਅਤ ਕਰਨ ਦੀਆਂ ਤਕਨੀਕਾਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਆਏ ਮੁੱਖ ਅਧਿਆਪਕਾ ਨੂੰ ਇਸ ਵਰਗ ਬਾਰੇ ਜਾਗਰੂਕ ਕਰਨ ਲਈ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।
ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਪ੍ਰਤੀ ਮੁੱਖ ਅਧਿਆਪਕਾ ਨੂੰ ਜਾਗਰੂਕ ਕਰਨ ਸਬੰਧੀ ਇੱਕ ਰੋਜਾ ਵਰਕਸ਼ਾਪ ਲਗਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


