ਬਘੇਲ ਤੇ ਰੰਧਾਵਾ ਦੀ ਫੇਰੀ ਲਈ ਲਖਨਊ ਹਵਾਈ ਅੱਡੇ ਨੂੰ ਸੀ ਵਿਸ਼ੇਸ਼ ਹਦਾਇਤ

ਲਖਨਊ (ਸਮਾਜ ਵੀਕਲੀ):  ਉੱਤਰ ਪ੍ਰਦੇਸ਼ ਸਰਕਾਰ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦੀ ਲਖੀਮਪੁਰ ਖੀਰੀ ਦੀ ਤਜਵੀਜ਼ਤ ਫੇਰੀ ਦੇ ਮੱਦੇਨਜ਼ਰ ਲਖਨਊ ਹਵਾਈ ਅੱਡੇ ਨੂੰ ਇਨ੍ਹਾਂ ਦੋਵਾਂ ਆਗੂਆਂ ਦੇ ਜਹਾਜ਼ਾਂ ਨੂੰ ਲੈਂਡਿੰਗ ਲਈ ਹਰੀ ਝੰਡੀ ਨਾ ਦਿੱਤੇ ਜਾਣ ਦੀ ਵਿਸ਼ੇਸ਼ ਹਦਾਇਤ ਕੀਤੀ ਸੀ। ਮੁੱਖ ਮੰਤਰੀ ਬਘੇਲ ਨੇ ਯੋਗੀ ਸਰਕਾਰ ਦੇ ਇਸ ਫੈਸਲੇ ਲਈ ਸੂਬਾ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਕੀ ਯੂਪੀ ਵਿੱਚ ਨਾਗਰਿਕ ਹੱਕਾਂ ’ਤੇ ਕਿਸੇ ਤਰ੍ਹਾਂ ਦੀ ਰੋਕ ਹੈ। ਬਘੇਲ ਨੇ ਹਿੰਦੀ ਵਿੱਚ ਕੀਤੇ ਟਵੀਟ ’ਚ ਕਿਹਾ, ‘‘ਉੱਤਰ ਪ੍ਰਦੇਸ਼ ਸਰਕਾਰ ਨੇ ਸੂਬੇ ਵਿੱਚ ਦਾਖ਼ਲ ਨਾ ਹੋਣ ਲਈ ਮੈਨੂੰ ‘ਫਰਮਾਨ’ ਜਾਰੀ ਕੀਤਾ ਹੈ। ਕੀ ਯੂਪੀ ਵਿੱਚ ਨਾਗਰਿਕ ਹੱਕਾਂ ’ਤੇ ਕੋਈ ਰੋਕ ਲੱਗੀ ਹੋਈ ਹੈ? ਜੇਕਰ ਲਖੀਮਪੁਰ ’ਚ ਧਾਰਾ 144 ਲਾਗੂ ਹੈ ਤਾਂ ਫਿਰ ਤਾਨਾਸ਼ਾਹ ਸਰਕਾਰ ਮੈਨੂੰ ਲਖਨਊ ਉਤਰਨ ਤੋਂ ਕਿਉਂ ਰੋਕ ਰਹੀ ਹੈ।’’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਖੀਮਪੁਰ ਹਿੰਸਾ: ਕੇਂਦਰੀ ਮੰਤਰੀ ਦੇ ਪੁੱਤਰ ਖ਼ਿਲਾਫ਼ ਕੇਸ ਦਰਜ
Next articleਯੂਪੀ ਪੁਲੀਸ ਨੇ ਉਪ ਮੁੱਖ ਮੰਤਰੀ ਰੰਧਾਵਾ ਨੂੰ ਹਿਰਾਸਤ ਵਿੱਚ ਲਿਆ