ਸਪੈਸ਼ਲ ਬੱਚਿਆਂ ਨੇ ਟ੍ਰਿੱਪਲ ਐੱਮ ਸਕੂਲ ’ਚ ਲਗਾਈ ਮੋਮਬੱਤੀਆਂ ਦੀ ਪ੍ਰਦਰਸ਼ਨੀ

ਸਕੂਲ ਪੁੱਜੇ ਹੋਏ ਬੱਚੇ ਪ੍ਰਦਰਸ਼ਨੀ ਦੇ ਦੌਰਾਨ ਅਧਿਆਪਕਾਂ ਦੇ ਨਾਲ ਫੋਟੋ ਅਜਮੇਰ ਦੀਵਾਨਾ

ਹੁਸ਼ਿਆਰਪੁਰ (ਸਮਾਜ ਵੀਕਲੀ)  ( ਤਰਸੇਮ ਦੀਵਾਨਾ )  ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਦੇ ਸਪੈਸ਼ਲ ਬੱਚਿਆਂ ਵੱਲੋਂ ਦਾ ਟ੍ਰਿੱਪਲ ਐੱਮ ਪਬਲਿਕ ਸਕੂਲ ਹੁਸ਼ਿਆਰਪੁਰ ਵਿੱਚ ਮੋਮਬੱਤੀਆਂ ਦੀ ਪ੍ਰਦਰਸ਼ਨੀ ਲਗਾਈ ਗਈ, ਇਸ ਪ੍ਰਦਰਸ਼ਨੀ ਦਾ ਉਦਘਾਟਨ ਸਕੂਲ ਪ੍ਰੋਫੈਸਰ ਐੱਸ.ਕੇ.ਸ਼ਰਮਾ, ਪ੍ਰੋਫੈਸਰ ਮਨੋਜ ਕਪੂਰ ਨੇ ਕੀਤਾ। ਇਸ ਮੌਕੇ ਸਕੂਲ ਦੇ ਸੰਚਾਲਕ ਪ੍ਰੋਫੈਸਰ ਮਨੋਜ ਕਪੂਰ ਤੇ ਪ੍ਰੋ. ਐੱਸ.ਕੇ.ਸ਼ਰਮਾ ਵੱਲੋਂ ਸਪੈਸ਼ਲ ਬੱਚਿਆਂ ਦੇ ਕੀਤੀ ਗਈ ਮੇਹਨਤ ਨੂੰ ਦੇਖਦੇ ਹੋਏ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਗਈ ਤੇ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਮੋਮਬੱਤੀਆਂ ਖਰੀਦਣ ਲਈ ਪ੍ਰੇਰਿਤ ਵੀ ਕੀਤਾ। ਇਸ ਦੌਰਾਨ ਬੱਚਿਆਂ ਵੱਲੋਂ ਵੱਖ-ਵੱਖ ਪ੍ਰਕਾਰ ਦੀਆਂ ਬਣਾਈਆਂ ਗਈਆਂ ਮੋਮਬੱਤੀਆਂ ਦੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਖਰੀਦਦਾਰੀ ਕੀਤੀ ਗਈ। ਇਸ ਮੌਕੇ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਸਾਬਕਾ ਪ੍ਰਧਾਨ ਮਲਕੀਤ ਸਿੰਘ ਮਹੇੜੂ, ਕਰਨਲ ਗੁਰਮੀਤ ਸਿੰਘ, ਹਰੀਸ਼ ਚੰਦਰ ਐਰੀ, ਸੀ.ਏ. ਤਰਨਜੀਤ ਸਿੰਘ ਪ੍ਰਧਾਨ, ਪਰਮਜੀਤ ਸਿੰਘ ਸੱਚਦੇਵਾ, ਰਾਮ ਕੁਮਾਰ ਸ਼ਰਮਾ, ਮਧੂਮੀਤ ਕੌਰ, ਪਿ੍ਰੰਸੀਪਲ ਸ਼ੈਲੀ ਸ਼ਰਮਾ, ਗੁਰਪ੍ਰਸਾਦ, ਅਨੀਤਾ, ਅੰਜਨਾ, ਰਜਨੀ ਬਾਲਾ, ਪੂਨਮ ਸ਼ਰਮਾ ਤੇ ਸਪੈਸ਼ਲ ਬੱਚੇ ਮੌਜੂਦ ਰਹੇ। ਇਸ ਮੌਕੇ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਮੋਮਬੱਤੀਆਂ ਬਣਾਉਣਾ ਤੇ ਇਨ੍ਹਾਂ ਦੀ ਪ੍ਰਦਰਸ਼ਨੀ ਲਗਾਉਣ ਦਾ ਉਦੇਸ਼ ਸਪੈਸ਼ਲ ਬੱਚਿਆਂ ਵਿੱਚ ਹੌਂਸਲਾ ਭਰਨਾ ਹੈ ਤਾਂ ਜੋ ਉਹ ਜ਼ਿੰਦਗੀ ਵਿੱਚ ਆਮ ਬੱਚਿਆਂ ਦੀ ਤਰ੍ਹਾਂ ਅੱਗੇ ਵੱਧਣ ਲਈ ਹਮੇਸ਼ਾ ਤਿਆਰ-ਬਰ-ਤਿਆਰ ਰਹਿਣ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਜਿਲ੍ਹਾ ਪੁਲਿਸ ਹੁਸ਼ਿਆਰਪੁਰ ਵਲੋਂ 2 ਕਤਲਾਂ ਦੇ 5 ਕਥਿਤ ਦੋਸ਼ੀ ਗ੍ਰਿਫਤਾਰ ਕਰਨ ਦਾ ਕੀਤਾ ਦਾਅਵਾ
Next articleਸਾਰੇ ਜਨਮਾਂ ਵਿਚੋਂ ਮਨੁੱਖਾ ਜਨਮ ਨੂੰ ਹੀ ਸਰਵੋਤਮ ਮੰਨਿਆ ਗਿਆ ਹੈ : ਸਤਿਗੁਰੂ ਮਾਤਾ ਸੁਦੀਕਸ਼ਾ ਜੀ