ਸਪੈਸ਼ਲ ਬੱਚਿਆਂ ਨੇ ਸਕੂਲ ’ਚ ਲਗਾਈ ਮੋਮਬੱਤੀਆਂ ਦੀ ਪ੍ਰਦਰਸ਼ਨੀ

ਸਕੂਲ ਪੁੱਜੇ ਹੋਏ ਬੱਚੇ ਪ੍ਰਦਰਸ਼ਨੀ ਦੇ ਦੌਰਾਨ ਅਧਿਆਪਕਾਂ ਦੇ ਨਾਲ। ਫੋਟੋ : ਅਜਮੇਰ ਦੀਵਾਨਾ

ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਦੇ ਸਪੈਸ਼ਲ ਬੱਚਿਆਂ ਵੱਲੋਂ ਐੱਸ.ਏ.ਵੀ. ਜੈਨ ਡੇ-ਬੋਰਡਿੰਗ ਸਕੂਲ ਊਨਾ ਰੋਡ ਹੁਸ਼ਿਆਰਪੁਰ ਵਿੱਚ ਮੋਮਬੱਤੀਆਂ ਦੀ ਪ੍ਰਦਰਸ਼ਨੀ ਲਗਾਈ ਗਈ, ਇਸ ਪ੍ਰਦਰਸ਼ਨੀ ਦਾ ਉਦਘਾਟਨ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀਵਨ ਕੁਮਾਰ ਜੈਨ, ਸੈਕਟਰੀ ਮਾਣਿਕ ਜੈਨ, ਕੈਸ਼ੀਅਰ ਸਾਹਿਲ ਜੈਨ, ਡੀਨ ਸੁਨੀਤਾ ਦੁੱਗਲ, ਪਿ੍ਰੰਸੀਪਲ ਮਨੂ ਵਾਲੀਆ ਨੇ ਕੀਤਾ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਸਪੈਸ਼ਲ ਬੱਚਿਆਂ ਦੀ ਪ੍ਰਸ਼ੰਸਾ ਕੀਤੀ ਗਈ ਤੇ ਇਸ ਮੌਕੇ ਸਕੂਲ ਦੇ ਬੱਚਿਆਂ ਵੱਲੋਂ ਵੱਡੀ ਗਿਣਤੀ ਵਿੱਚ ਮੋਮਬੱਤੀਆਂ ਦੀ ਖਰੀਦਦਾਰੀ ਕੀਤੀ ਗਈ। ਇਸ ਮੌਕੇ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਕਿਹਾ ਕਿ ਸਾਡਾ ਉਦੇਸ਼ ਇਨ੍ਹਾਂ ਸਪੈਸ਼ਲ ਬੱਚਿਆਂ ਵੱਲੋਂ ਬਣਾਈਆਂ ਜਾ ਰਹੀਆਂ ਮੋਮਬੱਤੀਆਂ ਨੂੰ ਜਿਲ੍ਹੇ ਦੇ ਹਰ ਘਰ ਤੱਕ ਪਹੁੰਚਾਉਣਾ ਹੈ ਤਾਂ ਜੋ ਸਭ ਨੂੰ ਇਹ ਸੰਦੇਸ਼ ਦਿੱਤਾ ਜਾ ਸਕੇ ਕੇ ਸਪੈਸ਼ਲ ਬੱਚੇ ਵੀ ਆਮ ਬੱਚਿਆਂ ਦੀ ਤਰ੍ਹਾਂ ਹਨ ਤੇ ਇਨ੍ਹਾਂ ਨੂੰ ਵੀ ਅੱਗੇ ਵੱਧਣ ਦੇ ਮੌਕੇ ਮਿਲਣੇ ਚਾਹੀਦੇ ਹਨ। ਇਸ ਮੌਕੇ ਸਾਬਕਾ ਪ੍ਰਧਾਨ ਐਡਵੋਕੇਟ ਹਰੀਸ਼ ਚੰਦਰ ਐਰੀ, ਮਲਕੀਤ ਸਿੰਘ ਮਹੇੜੂ , ਹਰਮੇਸ਼ ਤਲਵਾੜ, ਰਾਮ ਕੁਮਾਰ ਸ਼ਰਮਾ, ਪਿ੍ਰੰਸੀਪਲ ਸ਼ੈਲੀ ਸ਼ਰਮਾ, ਡਾ. ਰਵੀਨਾ, ਜੋਤੀ, ਪੂਨਮ ਸ਼ਰਮਾ, ਦੀਆ ਦੂਬੇ, ਰਜਨੀ ਬਾਲਾ ਆਦਿ ਵੀ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸੱਚਦੇਵਾ ਸਟਾਕਸ ਸਾਈਕਲੋਥਾਨ, ਟ੍ਰਿਨਿਟੀ ਸਕੂਲ ਦੇ ਵਿਦਿਆਰਥੀਆਂ ਨੂੰ ਕੀਤਾ ਲਾਮਬੰਦ ਹੁਣ 31 ਅਕਤੂਬਰ ਤੱਕ ਚੱਲੇਗੀ ਰਜਿਸਟਰੇਸ਼ਨ
Next articleसर्वोच्च न्यायालय ने जेलों में जाति आधारित अलगाव और भेदभाव को बनाए रखने वाले नियमों को खारिज कर दिया (निर्णय सारांश)