(ਸਮਾਜ ਵੀਕਲੀ)
ਸੁਬ੍ਹਾ ਸਵੇਰੇ ਧਰਮ ਮੰਦਰ ਵਿੱਚ ਵੱਜਦਾ ਪਿਆ ਸਪੀਕਰ।
ਮੀਲ ਮੀਲ ਤੱਕ ਬੋਲ ਪਹੁੰਚਦਾ ਕਈ ਪਿੰਡਾਂ ਦੇ ਤੀਕਰ।
ਹੁੱਭ ਹੁੱਭ ਕੇ ਦੱਸ ਲੋਕਾਂ ਨੂੰ ਲੈਂਦੇ ਪਏ ਆਨੰਦ।
ਕਰ ਕਰ ਕੇ ਉਗਰਾਹੀ ਜਿਨ੍ਹਾਂ ਕੀਤੇ ਨੇ ਪ੍ਰਬੰਧ।
ਧਿਆਨ ਲਗਾ ਕੇ ਸਮਝੀਏ ਜੇਕਰ ਅਰਥਾਂ ਦਾ ਅਫ਼ਸਾਨਾ।
ਹੋ ਰਹੀ ਅਰਦਾਸ ਤੇ ਉਸਤਤ ਨਾਲੋ ਨਾਲ਼ ਸ਼ੁਕਰਾਨਾ।
ਵਿੱਚ ਬ੍ਰਹਿਮੰਡ ਦੇ ਧਰਤੀ ਕਹਿੰਦੇ ਜਿਉਂ ਸਰੋਂ ਦਾ ਦਾਣਾ।
ਬ੍ਰਹਿਮੰਡ ਦੇ ਮਾਲਕ ਤੱਕ ਆਵਾਜ਼ਾ ਕਹਿਣ ਜ਼ਰੂਰ ਪੁਚਾਣਾ।
ਪਿੰਡ ਘੜਾਮੇਂ ਰੋਮੀ ਜਿਹਿਆਂ ਨੂੰ ਸਮਝ ਨਾ ਐਪਰ ਆਏ।
ਕਬੀਰ ਸਾਹਿਬ ਨੇ ਇਹ ਗੱਲ ਕਰਕੇ ਕੀ ਨੇ ਪਾਠ ਪੜ੍ਹਾਏ।
ਕਿ:-
ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਿਰਾ ਹੋਇ॥
ਜਾ ਕਾਰਨਿ ਤੂੰ ਬਾਂਗ ਦੇਹਿ ਦਿਲ ਹੀ ਭੀਤਰਿ ਜੋਇ।।
ਰੋਮੀ ਘੜਾਮੇਂ ਵਾਲ਼ਾ
9855281105
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly