ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ ਹੇਠ ਹੋਇਆ ਸਨਮਾਨ ਸਮਾਗਮ 

ਫਰੀਦਕੋਟ/ਭਲੂਰ 13 ਅਗਸਤ (ਬੇਅੰਤ ਗਿੱਲ ਭਲੂਰ)  ਸ਼ੈਲਰ ਐਸੋਸੀਏਸ਼ਨ ਕੋਟਕਪੂਰਾ ਦੇ ਨਵੇਂ ਬਣੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਧਾਲੀਵਾਲ ਦਾ ਗੁੱਡ ਮੋਰਨਿੰਗ ਵੈਲਫੇਅਰ ਕਲੱਬ ਵਲੋਂ ਸਥਾਨਕ ਮਿਉਪਸਲ ਪਾਰਕ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਕਲੱਬ ਦੇ ਚੀਫ ਪੈਟਰਨ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ, ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ ਅਤੇ ਚੇਅਰਮੈਨ ਪੱਪੂ ਲਹੌਰੀਆ ਦੀ ਅਗਵਾਈ ਹੇਠ ਰੱਖੇ ਗਏ ਸਨਮਾਨ ਸਮਾਰੋਹ ਦੌਰਾਨ ਸੁੱਖਾ ਧਾਲੀਵਾਲ ਨੂੰ ਹਾਰ ਪਾ ਕੇ ਉਹਨਾ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ। ਡਾ ਢਿੱਲੋਂ ਨੇ ਆਖਿਆ ਕਿ ਸੁੱਖਾ ਧਾਲੀਵਾਲ ਇਕ ਸੁਲਝੇ ਹੋਏ ਅਤੇ ਤਜਰਬੇਕਾਰ ਹੋਣ ਕਰਕੇ ਸ਼ੈਲਰ ਮਾਲਕਾਂ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਦੂਰ ਕਰਨਗੇ। ਪੱਪੂ ਲਹੌਰੀਆ ਨੇ ਕਿਹਾ ਕਿ ਸ਼ੈਲਰ ਐਸੋਸੀਏਸ਼ਨ ਦੀ ਪ੍ਰਧਾਨਗੀ ਲਈ ਸੁੱਖਾ ਧਾਲੀਵਾਲ ਵਰਗੇ ਇਮਾਨਦਾਰ ਵਿਅਕਤੀ ਦੀ ਜਰੂਰਤ ਸੀ। ਕੁਲਤਾਰ ਸਿੰਘ ਸੰਧਵਾਂ ਨੇ ਸੁੱਖਾ ਧਾਲੀਵਾਲ ਨੂੰ ਹਾਰ ਪਾ ਕੇ ਅਤੇ ਮਠਿਆਈ ਨਾਲ ਮੂੰਹ ਮਿੱਠਾ ਕਰਵਾ ਕੇ ਮੁਬਾਰਕਬਾਦ ਦੇਣ ਤੋਂ ਬਾਅਦ ਆਖਿਆ ਕਿ ਸੁੱਖਾ ਧਾਲੀਵਾਲ ਦੀ ਨਿਯੁਕਤੀ ਨਾਲ ਸਮੂਹ ਸ਼ੈਲਰ ਮਾਲਕ ਖੁਸ਼ ਅਤੇ ਸੰਤੁਸ਼ਟ ਹਨ। ਉਹਨਾਂ ਦਾਅਵਾ ਕੀਤਾ ਕਿ ਹੁਣ ਕਿਸੇ ਵੀ ਸ਼ੈਲਰ ਮਾਲਕ, ਆੜਤੀਏ, ਕਿਸਾਨ, ਮਜਦੂਰ, ਤੋਲੇ ਤੱਕ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਕਲੱਬ ਦੇ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਸੁੱਖਾ ਧਾਲੀਵਾਲ ਵੱਲੋਂ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਮਹਿਮੂਆਣਾ ਵਿਖੇ ਚਲਾਇਆ ਜਾ ਰਿਹਾ ਹੈ, ਜਿੱਥੇ ਬੱਚਿਆਂ ਨੂੰ ਵਿਦਿਅਕ ਪੜਾਈ ਦੇ ਨਾਲ ਨਾਲ ਨੈਤਿਕਤਾ ਦਾ ਪਾਠ ਵੀ ਪੜਾਇਆ ਜਾਂਦਾ ਹੈ। ਸੁੱਖਾ ਧਾਲੀਵਾਲ ਨੇ ਆਪਣੇ ਵਲੋਂ ਸਪੀਕਰ ਸੰਧਵਾਂ ਦਾ ਮੂੰਹ ਮਿੱਠਾ ਕਰਵਾ ਕੇ ਉਹਨਾ ਦਾ ਧੰਨਵਾਦ ਕਰਨ ਉਪਰੰਤ ਗੁੱਡ ਮੋਰਨਿੰਗ ਵੈਲਫੇਅਰ ਕਲੱਬ ਦੇ ਪ੍ਰਧਾਨ ਅਤੇ ਚੇਅਰਮੈਨ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਉਹ ਸ਼ੈਲਰ ਮਾਲਕਾਂ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਣਗੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਪੀਆਰਓ ਅਤੇ ਅਮਨਦੀਪ ਸਿੰਘ ਸੰਧੂ ਪੀ.ਏ. ਸਮੇਤ ਹੋਰ ਵੀ ਅਨੇਕਾਂ ਪਤਵੰਤੇ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਲਾਨਾ ਜੋੜ ਮੇਲਾ ਦਰਬਾਰ ਬਾਬਾ ਪੀਰ ਗਾਇਬ ਗਾਜ਼ੀ ਜੀ ਮੁੱਖ ਸੇਵਾਦਾਰ ਰਕੇਸ਼ ਕੁਮਾਰ ਬਾਬਾ ਕੇਸ਼ਾ ਜੀ 
Next articleਆਈਫ਼ਿਲਿਊ ਦੀ ਰੋਕਥਾਮ ਵਾਸਤੇ ਲਾਇਨਜ਼  ਕਲੱਬ ਫ਼ਰੀਦਕੋਟ ਆਇਆ ਅੱਗੇ