(ਸਮਾਜ ਵੀਕਲੀ)ਡਾਰ ਚਿੜੀਆਂ ਦੀ ਨਿਕਲੀਪਾਰ ਅੰਬਰੋਂ ਪਾਵਣ ਕਿੱਕਲੀਆਜੋ ਨੀਂ ਛਾਵਾਂ ਮਾਣੀਏਆਜੋ ਨੀਂ ਧੁੱਪਾਂ ਸੇਕੀਏਆਜੋ ਨੀਂ ਉੱਡ ਕੇ ਵੇਖੀਏਕਿਤੇ ਮੋਹ ਹੈ, ਕਿਤੇ ਰੋਹ ਹੈਕਿਤੇ ਸਿਰ ਤੇ ਸੂਰਜ ਚਮਕਦਾਕਿਤੇ ਤਾਰਿਆਂ ਦੀ ਲੋਅ ਹੈਇੱਥੇ ਕੌਣ ਮਿੱਤਰ ਅਸਾਡੜਾਅੜੀਓ ਨੀਂ ਕਿਹੜਾ ਭੇਖੀ ਏਆਜੋ ਨੀਂ ਉੱਡ ਕੇ ਵੇਖੀਏਕੌਣ ਪਾਵੇ ਜੋਗੀ ਚੋਗੜਾਕਿੱਧਰ ਲੈ ਤੁਰੇ ਸੰਜੋਗੜਾਕਿੰਨਾ ਮੇਹਰਬਾਨ ਰਹਿਮਾਨ ਹੈਹੱਥ ਗੁਲੇਲ ਜਾਂ ਕਮਾਨ ਹੈਧਾਰ ਤੀਰਾਂ ਦੀ ਰੋਕੀਏਆਜੋ ਨੀਂ ਉੱਡ ਕੇ ਵੇਖੀਏਉਡੀਓ ਨੀਂ ਅੜੀਓ ਡਾਰ ‘ਚਗੱਲ ਆਰ ਜਾਂ ਅੱਜ ਪਾਰ ‘ਚਸਿੱਖੀਏ ਨੀਂ ਰੁੱਤ ਮਾਨਣਾਚੁੱਕੋ ਨੀਂ ਚੁੱਕ ਕੇ ਛਾਨਣਾਵੰਡ ਕਾਣੀ ਨਿੱਤਰਦੀ ਦੇਖੀਏਆਜੋ ਨੀਂ ਉੱਡ ਕੇ ਵੇਖੀਏਆਜੋ ਨੀਂ ਉੱਡ-ਪੁਡ ਚੱਲੀਏਖ਼ੁਦਮੁਖ਼ਤਿਆਰੀ ਮੱਲੀਏਆਜੋ ਨੀਂ ਕਰੀਏ ਹੌਂਸਲੇਅੜੀਓ ਮੁਕਾ ਕੇ ਤੌਖਲੇ ਖਲੇਆਜੋ ਨੀਂ ਸੁਪਨੇ ਵੇਖੀਏਆਜੋ ਨੀਂ ਉੱਡ ਕੇ ਵੇਖੀਏਉਮਰਾਂ ਦੇ ਸਬਰ ਸਾਡੜੇਰਸਮਾਂ ਨੇ ਸੱਥਰ ਡਾਹਢੜੇਸਦੀਆਂ ਸੱਖਣੀਆਂ ਤੁਰ ਗਈਆਂਜਿੰਦਾਂ ਵਿਗੁੱਤੀਆਂ ਝੁਰ ਰਹੀਆਂਉੱਠੋ ਕੇ ਖ਼ਾਲਿਸ ਚਾਨਣਾ ਨੂੰਘੱਲ ਸੁਨੇਹੜੇ ਭੇਜੀਏਆਜੋ ਨੀਂ ਉੱਡ ਕੇ ਵੇਖੀਏਦੀਪ ਸੰਧੂ +61 459 966 392