ਕੋਲਕਾਤਾ — ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੀ ਬੇਟੀ ਸਨਾ ਗਾਂਗੁਲੀ ਸ਼ੁੱਕਰਵਾਰ ਸ਼ਾਮ ਨੂੰ ਸੜਕ ਹਾਦਸੇ ‘ਚ ਵਾਲ-ਵਾਲ ਬਚ ਗਈ। ਕੋਲਕਾਤਾ ਦੇ ਡਾਇਮੰਡ ਹਾਰਬਰ ਰੋਡ ‘ਤੇ ਉਨ੍ਹਾਂ ਦੀ ਕਾਰ ਨੂੰ ਬੱਸ ਨੇ ਟੱਕਰ ਮਾਰ ਦਿੱਤੀ।
ਖਬਰਾਂ ਮੁਤਾਬਕ ਸਨਾ ਆਪਣੀ ਕਾਰ ‘ਚ ਡਰਾਈਵਰ ਸਾਈਡ ਵਾਲੀ ਸੀਟ ‘ਤੇ ਬੈਠੀ ਸੀ ਜਦੋਂ ਬੇਹਾਲਾ ਚੌਰਸਤਾ ਨੇੜੇ ਉਸ ਦੀ ਗੱਡੀ ਨੂੰ ਬੱਸ ਨੇ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਬੱਸ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ, ਪਰ ਸਨਾ ਦੇ ਡਰਾਈਵਰ ਨੇ ਪਿੱਛਾ ਕਰਕੇ ਸਾਖਰ ਬਾਜ਼ਾਰ ਨੇੜੇ ਉਸ ਨੂੰ ਕਾਬੂ ਕਰ ਲਿਆ।
ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਸਨਾ ਗਾਂਗੁਲੀ ਨੇ ਇਸ ਘਟਨਾ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ। ਪੁਲਸ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਬੱਸ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ। ਇਸ ਟੱਕਰ ‘ਚ ਸਨਾ ਦੀ ਕਾਰ ਨੂੰ ਮਾਮੂਲੀ ਨੁਕਸਾਨ ਹੋਇਆ ਹੈ ਪਰ ਸਨਾ ਨੂੰ ਕੋਈ ਸੱਟ ਨਹੀਂ ਲੱਗੀ।
ਕੌਣ ਹੈ ਸਨਾ ਗਾਂਗੁਲੀ?
ਸਨਾ ਗਾਂਗੁਲੀ ਸੌਰਵ ਗਾਂਗੁਲੀ ਅਤੇ ਉਨ੍ਹਾਂ ਦੀ ਪਤਨੀ ਡੋਨਾ ਗਾਂਗੁਲੀ ਦੀ ਇਕਲੌਤੀ ਬੇਟੀ ਹੈ। ਉਸਨੇ ਲੋਰੇਟੋ ਹਾਊਸ ਸਕੂਲ, ਕੋਲਕਾਤਾ ਤੋਂ ਆਪਣੀ ਸ਼ੁਰੂਆਤੀ ਸਿੱਖਿਆ ਪੂਰੀ ਕੀਤੀ ਅਤੇ ਫਿਰ ਯੂਨੀਵਰਸਿਟੀ ਕਾਲਜ ਲੰਡਨ ਤੋਂ ਅਰਥ ਸ਼ਾਸਤਰ ਵਿੱਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ। ਵਰਤਮਾਨ ਵਿੱਚ, ਸਨਾ ਲੰਡਨ ਸਥਿਤ ਇੱਕ ਬੁਟੀਕ ਸਲਾਹਕਾਰ ਫਰਮ INNOVERV ਵਿੱਚ ਇੱਕ ਸਲਾਹਕਾਰ ਵਜੋਂ ਕੰਮ ਕਰਦੀ ਹੈ। ਉਸ ਕੋਲ ਵੱਖ-ਵੱਖ ਖੇਤਰਾਂ ਵਿੱਚ ਪੇਸ਼ੇਵਰ ਤਜਰਬਾ ਹੈ, ਜਿਸ ਵਿੱਚ ਐਨੈਕਟਸ ਨਾਂ ਦੀ ਇੱਕ ਸੰਸਥਾ ਨਾਲ ਫੁੱਲ-ਟਾਈਮ ਕੰਮ ਕਰਨਾ ਅਤੇ ਪ੍ਰਾਈਸਵਾਟਰਹਾਊਸ ਕੂਪਰਜ਼ ਅਤੇ ਡੇਲੋਇਟ ਵਰਗੀਆਂ ਨਾਮਵਰ ਕੰਪਨੀਆਂ ਵਿੱਚ ਇੰਟਰਨਸ਼ਿਪ ਸ਼ਾਮਲ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly