(ਸਮਾਜ ਵੀਕਲੀ)
ਅੰਮ੍ਰਿਤ ਵੇਲੇ ਅੱਖਾਂ ਖੁੱਲਣ ਦੇ ਸਮੇਂ
ਜਦ ਗੁਰਬਾਣੀ ਕੰਨਾਂ ਵਿੱਚ ਪੈਂਦੀ ਹੈ,
ਤਾਂ ਦਿਨ ਖੁਸ਼ੀਆਂ ਨਾਲ ਭਰਦਾ ਉਦੋਂ
ਮਹਿਸੂਸ ਕਰ ਮੈਨੂੰ ਚੰਗਾ ਲਗਦਾ
ਛੋਟੇ ਵੀਰ ਭੈਣਾਂ ਦੇ ਨਾਲ ਰੱਲ ਕੇ
ਦੁੱਖ ਸੁੱਖ ਵਿੱਚ ਜਦ ਹਾਜ਼ਰ ਹੁੰਦਾ,
ਹਸਦਿਆਂ ਚੇਹਰਿਆਂ ਦੀ ਰੌਣਕ ਦੇਖ
ਦਿਲ ਮੇਰੇ ਨੂੰ ਬੜਾ ਚੰਗਾ ਲਗਦਾ
ਵੱਡਿਆਂ ਦੇ ਆਦਰ ਸਤਿਕਾਰ ਵਿੱਚ
ਕਿੰਨ੍ਹਾ ਕੁੱਝ ਦੁਨੀਆਂ ਤੋ ਮੈਂ ਸਿੱਖਿਆ,
ਹਰ ਸੀਖ ਨੂੰ ਜ਼ਿੰਦਗੀ ਵਿੱਚ ਢਾਲ ਕੇ
ਇਹ ਰੂਹ ਮੇਰੀ ਨੂੰ ਚੰਗਾ ਲੱਗਦਾ
ਜਦ ਮੇਰੇ ਕਰਕੇ ਆਲੇ ਦੁਆਲੇ
ਸਭ ਥਾਂ ਸਤਰੰਗੀ ਚਾਨਣ ਆਵੇ,
ਵੇਲਾ ਓਹ ਹੁੰਗਾਰਾ ਰੱਝ ਭਰਦਾ
ਇਹ ਵੇਖ ਵੇਖ ਮੈਨੂੰ ਚੰਗਾ ਲੱਗਦਾ
ਢਿੱਲੋਂ, ਆਪਣੀ ਇਸ ਕਾਬਲੀਅਤ ਨੂੰ
ਦੁਨੀਆਂ ਭਰ ਵਿੱਚ ਹਰ ਥਾਂ ਤੇ ਵੰਡਦਾ
ਬਾਬੇ ਨਾਨਕ ਜੀ ਦਾ ਸ਼ੁਕਰਾਨਾ ਕਰ
ਸਭ ਤੇ ਕਿਰਪਾ ਦੀ ਅਰਦਾਸ ਕਰਦਾ
ਅਵਤਾਰ ਸਿੰਘ ਢਿੱਲੋਂ
ਕਰੋਲ ਬਾਗ, ਨਵੀਂ ਦਿੱਲੀ
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly