ਅੱਪਰਾ (ਜੱਸੀ)-ਉੱਘੇ ਲੇਖਕ ਤੇ ਸ਼ਾਇਰ ਮਹਿੰਦਰ ਸੂਦ ਵਿਰਕ ਦੇ ਲਿਖੇ ਗੀਤ “ਮਿਹਨਤ ਕਰ ਮਿਹਨਤ ਹੀ ਜ਼ਿੰਦਗੀ ਚ ਰੰਗ ਭਰਦੀ ਏ” ਨੂੰ ਜਲਦ ਹੀ ਪਾਲ ਜਲੰਧਰੀ ਆਪਣੀ ਆਵਾਜ਼ ਵਿੱਚ ਸਰੋਤਿਆਂ ਦੇ ਸਨਮੁੱਖ ਕਰਨ ਗਏ। ਸੂਦ ਵਿਰਕ ਨੇ ਦੱਸਿਆ ਕਿ ਉਹਨਾਂ ਨੇ “ਮਿਹਨਤ ਕਰ” ਗੀਤ ਨੌਜਵਾਨ ਪੀੜ੍ਹੀ ਨੂੰ ਚੰਗੀ ਸੇਧ ਦੇਣ ਵਜੋਂ ਲਿਖਿਆ ਹੈ ਤਾਂ ਕਿ ਨੌਜਵਾਨ ਪੀੜ੍ਹੀ ਸਖ਼ਤ ਮਿਹਨਤ ਕਰਨ ਵਿੱਚ ਵਿਸ਼ਵਾਸ ਰੱਖੇ ਅਤੇ ਨਸ਼ੇ ਵਰਗੇ ਕੋਹੜ੍ਹ ਤੋਂ ਦੂਰ ਰਹੇ। ਸੂਦ ਵਿਰਕ ਨੇ ਉਹਨਾਂ ਦੀ ਕਲਮ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਿਆਂ ਕਿਹਾ ਕਿ ਸਰੋਤਿਆਂ ਦਾ ਪਿਆਰ ਹੀ ਲੇਖਕ ਦੀ ਅਸਲ ਪੂੰਜੀ ਹੁੰਦੀ ਹੈ। ਉਹਨਾਂ ਕਿਹਾ ਕਿ ਪਾਲ ਜਲੰਧਰੀ ਇੱਕ ਬਹੁਤ ਹੀ ਪਿਆਰੀ ਤੇ ਮਿੱਠੀ ਅਵਾਜ਼ ਦੇ ਆਵਾਜ਼ ਦੇ ਮਾਲਿਕ ਹਨ ਅਤੇ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਉਹਨਾਂ ਦਾ ਗੀਤ “ਮਿਹਨਤ ਕਰ” ਜਲਦ ਹੀ ਸਰੋਤਿਆਂ ਦੇ ਸਨਮੁੱਖ ਕਰਨ ਗਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly