(ਸਮਾਜਵੀਕਲੀ)
ਸਿਆਸੀ ਇਹ ਤੋੜ ਦਿਓ ਸੰਗਲ਼
ਸਦੀਆਂ ਤੋਂ ਜਕੜੇ ਆਏ
ਭਲਾ ਨਾ ਵਿੱਚ ਸਿਆਸਤ
ਮੁੱਢੋਂ ਹੀ ਤਕੜੇ ਆਏ
ਕਾਲ਼ੇ ਤੇ ਚਿੱਟੇ ਨੀਲੇ
ਅੰਦਰੋਂ ਸਭ ਇੱਕ ਹੋਏ
ਖੇਤਾਂ ਦੇ ਪੁੱਤਰੋ ਜਾਗੋ
ਜਾਗੇ ਨਾ ਗਏ ਮੋਏ
ਖੇਤਾਂ ਦੇ ਪੁੱਤਰੋ ਜਾਗੋ
ਖੇਡੀ ਸੀ ਖੂਨੀ ਹੋਲੀ
ਰਲ਼ ਕੇ ਇਹ ਕਾਗਾਂ ਨੇ
ਡੰਗ ਦਿੱਤਾ ਦੇਸ਼ ਇਹ ਪੂਰਾ
ਕਾਲ਼ੇ ਇਹ ਨਾਗਾਂ ਨੇ
ਵੰਡ ਕੇ ਇਹ ਪੰਜ ਆਬ ਨੂੰ
ਕੁਰਸੀ ਤੇ ਕਾਬਿਜ਼ ਹੋਏ
ਖੇਤਾਂ ਦੇ ਪੁੱਤਰੋ ਜਾਗੋ
ਜਾਗੇ ਨਾ ਗਏ ਮੋਏ
ਖੇਤਾਂ ਦੇ ਪੁੱਤਰੋ ਜਾਗੋ
ਟੱਕਰ ਹੈ ਦੇਣੀ ਚਿੜੀਆਂ
ਬਿਗੜੇ ਹੋਏ ਵਾਜ਼ਾਂ ਨੂੰ
ਲੋਹੜਿਆਂ ਦੇ ਝੂਠੇ ਵਾਅਦੇ
ਗਾਏ ਹੋਏ ਰਾਗਾਂ ਨੂੰ
ਸਿਆਸੀ ਇਹ ਸੰਗਤ ਭੈੜੀ
ਭਾਈਆਂ ਤੋਂ ਭਾਈ ਮੋਏ
ਖੇਤਾਂ ਦੇ ਪੁੱਤਰੋ ਜਾਗੋ
ਜਾਗੇ ਨਾ ਗਏ ਮੋਏ
ਖੇਤਾਂ ਦੇ ਪੁੱਤਰੋ ਜਾਗੋ
ਤੋੜ ਦਿਓ ਸਿਆਸੀ ਜੋਟੀ
ਭਾਈਆਂ ਸੰਗ ਰਲ਼ ਕੇ ਉਇ
ਜਿੱਤ ਦਾ ਚੜ੍ਹ ਜਾਊ ਸੂਰਜ
ਅੱਜ ਨਹੀਂ ਤਾਂ ਭਲ਼ ਕੇ ਉਇ
ਸਾਂਝੀਆਂ ਫ਼ਸਲਾਂ ਉੱਤੇ
ਛਿੱਟੇ ਨਰੋਏ ਹੋਏ
ਖੇਤਾਂ ਪੁੱਤਰੋ ਜਾਗੋ
ਜਾਗੇ ਨਾ ਗਏ ਮੋਏ
ਖੇਤਾਂ ਦੇ ਪੁੱਤਰੋ ਜਾਗੋ
‘ਜੀਤ’ ਕੋਈ ਕਰ ਉਪਰਾਲਾ
ਸਾਂਝੇ ਕੋਈ ਝੰਡੇ ਦਾ
ਜਾਤਾਂ ਵਿੱਚ ਵੰਡ ਨਾ ਹੋਵੇ
ਰੰਗ ਉਸਦੇ ਡੰਡੇ ਦਾ
ਸਾਂਝਾਂ ਦੀ ਮਾਰ ਕੇ ਬੁੱਕਲ਼
ਸੱਜਰੀ ਸਵੇਰ ਹੋਏ
ਖੇਤਾਂ ਦੇ ਪੁੱਤਰੋ ਜਾਗੋ
ਜਾਗੇ ਨਾ ਗਏ ਮੋਏ
ਖੇਤਾਂ ਦੇ ਪੁੱਤਰੋ ਜਾਗੋ
✍️ਸਰਬਜੀਤ ਸਿੰਘ ਨਮੋਲ਼ ਪਿੰਡ ਨਮੋਲ਼ ਜ਼ਿਲ੍ਹਾ ਸੰਗਰੂਰ 9877358044
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly