ਗੀਤ ਮੇਰਾ ਸਹਾਰਾ

ਸਰਬਜੀਤ ਸੰਗਰੂਰਵੀ

(ਸਮਾਜ ਵੀਕਲੀ)

ਜਦ ਕਦੇ ਲੰਘੇ,
ਮੇਰੇ ਘਰ ਕੋਲ਼ੋਂ,
ਕੀ ਸੋਚ ਸੋਚ,
ਨੀਵੀਂ ਪਾ ਲੈਂਦੀ।

ਨਾਲ ਸਹੇਲੀ ਲੰਘੇ ਤਾਂ,
ਪਤਾ ਨਾ ਕਿਸ ਗੱਲੋਂ,
ਉਹ ਮੁਸਕਾ ਲ਼ੈਂਦੀ।

ਸ਼ਾਇਦ ਮੇਰੇ ਹਾਲਾਤਾਂ ਤੇ,
ਉਹ ਹੱਸਦੀ ਰਹਿੰਦੀ ਏ,
ਪਾਗ਼ਲ ਦੱਸ ਮਖ਼ੌਲ ਉਡਾ,
ਖਹਿੜਾ ਛੱਡਾਉਣਾ ਚਾਹੁੰਦੀ ਏ।

ਮੈਥੋਂ ਚੰਗਾ ਲੱਭ ਗਿਆ ਹੋਣਾ,
ਹਰਮਨ ਹੋਟਲ ਗਈ ਨਾਲ ਜਿਸਦੇ,
ਉਸਨੂੰ ਜੀਵਨ ਸਾਥੀ ਲੱਗਦੈ,
ਉਹ ਬਣਾਉਣਾ ਚਾਹੁੰਦੀ ਏ।

ਭੁੱਲਣਾ ਚਾਹਵੇ ਬੇਸ਼ਕ ਭੁੱਲ ਜਾਵੇ,
ਰੋਕ ਨਹੀ ਸਕਦਾ ਉਸਨੂੰ ਹੁਣ,
ਜਿਉਂਦਿਆਂ ਜੀ ਤਾਂ ਉਸਨੂੰ ਹੁਣ,
ਭੁੱਲਿਆ ਨਹੀ ਜਾਣਾ।

ਗੀਤ ਮੇਰਾ ਸਹਾਰਾ ਜੀਣ ਲਈ,
ਯਾਦਾਂ ਸਹਾਰੇ “ਵਿੰਦਰੇ “ਜੀਵਾਂਗਾ,
ਪੀ ਦਾਰੂ ਉਸਦੀ ਯਾਦ ਵਿੱਚ,
“ਸੰਗਰੂਰਵੀ”ਰੁੱਲਿਆ ਨਹੀ ਜਾਣਾ।

ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ ਸੰਗਰੂਰ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੀ ਸੱਚ ਲਿਖੀਏ
Next articleਐਸਾ ਹੀ ਹਾਂ ਮੈਂ