(ਸਮਾਜ ਵੀਕਲੀ)
ਬੇਗਮਪੁਰੇ ਦਾ ਸੁਪਨਾ, ਆਓ ਸੱਚ ਕਰ ਦਿਖਾਈਏ।।
ਹਰਿ ਨਾਮ ਦੇ ਝੰਡੇ ਪੂਰੇ ਵਿਸ਼ਵ ਵਿੱਚ ਲਹਿਰਾਈਏ।।
ਬੋਲੇ ਸੋ ਨਿਰਭੈ ਦੇ ਜੈਕਾਰੇ ਲਾ।
ਆਓ ਆਪਾਂ ਨਿਰਭੈ ਹੋ ਜਾਈਏ।।
ਮਜ਼ਲੂਮਾਂ ਤੇ ਹੁੰਦੇ ਜੁਲਮਾਂ ਖ਼ਿਲਾਫ਼।
ਇਕਜੁੱਟ ਹੋ ਆਵਾਜ਼ ਉਠਾਈਏ।।
ਬੇਗਮਪੁਰੇ ਦਾ ਸੁਪਨਾ, ਆਓ ਸੱਚ ਕਰ ਦਿਖਾਈਏ।।
ਹਰਿ ਨਾਮ ਰੂਪੀ ਬੇੜੇ ਨਾਲ।
ਆਓ ਭਵਸਾਗਰ ਪਾਰ ਕਰ ਜਾਈਏ।।
ਸਤਿਗੁਰਾਂ ਦੀ ਅੰਮ੍ਰਿਤਬਾਣੀ ਦਾ।
ਹੁਣ ਆਪਾਂ ਪ੍ਰਚਾਰ ਵਧਾਈਏ।।
ਬੇਗਮਪੁਰੇ ਦਾ ਸੁਪਨਾ, ਆਓ ਸੱਚ ਕਰ ਦਿਖਾਈਏ।।
ਜੈ ਗੁਰੂਦੇਵ ਧੰਨ ਗੁਰੂਦੇਵ।
ਆਪਾਂ ਸਭ ਨੂੰ ਬੁਲਾਈਏ।।
ਆਓ ਗੁਰੂ ਰਵਿਦਾਸ ਦੇ ਸੱਚੇ।
ਪੁੱਤਰ ਬਣ ਕੇ ਦਿਖਾਈਏ।।
ਬੇਗਮਪੁਰੇ ਦਾ ਸੁਪਨਾ, ਆਓ ਸੱਚ ਕਰ ਦਿਖਾਈਏ।।
ਸੂਦ ਵਿਰਕ ਦੀ ਸਭ ਨੂੰ ਬੇਨਤੀ।
ਆਓ ਆਪਣੀ ਸੋਚ ਵਧਾਈਏ।।
ਝੂਠੇ ਆਡੰਬਰ, ਪਾਖੰਡਾਂ ਤੋਂ।
ਆਪਾਂ ਛੁਟਕਾਰਾ ਪਾਈਏ।।
ਬੇਗਮਪੁਰੇ ਦਾ ਸੁਪਨਾ, ਆਓ ਸੱਚ ਕਰ ਦਿਖਾਈਏ।।
ਬੇਗਮਪੁਰੇ ਦਾ ਸੁਪਨਾ, ਆਓ ਸੱਚ ਕਰ ਦਿਖਾਈਏ।।
ਹਰਿ ਨਾਮ ਦੇ ਝੰਡੇ ਪੂਰੇ ਵਿਸ਼ਵ ਵਿੱਚ ਲਹਿਰਾਈਏ।।
ਲੇਖਕ -ਮਹਿੰਦਰ ਸੂਦ ਵਿਰਕ
(ਜਲੰਧਰ)
ਮੋਬ: 9876666381
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly