ਗੀਤ-ਡਾ:ਭੀਮ ਰਾਓ ਜੀ ਦਾ ਕਹਿਣਾ ਏ

(ਸਮਾਜ ਵੀਕਲੀ)
ਆਪਣੇ ਕੌਮ ਸਮਾਜ ਦੇ ਲੋਕਾਂ ਨੂੰ
ਸੂਦ ਵਿਰਕ ਦਾ ਕਹਿਣਾ ਏ ।।
ਖੁੱਦ ਭੁੱਖੇ ਰਹਿਕੇ ਵੀ ਬੱਚਿਆਂ ਨੂੰ
ਖੂਬ ਪੜਾਉਣਾ ਏ।।
ਭੀਮ ਰਾਓ ਜੀ ਵਾਂਗ ਬੱਚਿਆਂ ਨੂੰ
ਵਿਦਵਾਨ ਬਣਾਉਣਾ ਏ।।
ਗਿਆਨ ਹੈ ਸ਼ੇਰਨੀ ਦਾ ਦੁੱਧ
ਭੀਮ ਰਾਓ ਜੀ ਦਾ ਕਹਿਣਾ ਏ ।।
ਜਿਹਨੇ ਗਿਆਨ ਵਾਲਾ ਪੀਤਾ ਦੁੱਧ
ਉਹਨੇ ਹੀ ਦਹਾੜਣਾ ਏ ।।
ਦੇਸ਼ ਕੌਮ ਦੇ ਬੱਚਿਆਂ ਨੂੰ ਗਿਆਨ ਦੇ
ਸੂਰਜ ਵਾਂਗ ਚਮਕਾਉਣਾ ਏ ।।
ਮੇਰਾ ਜੀਵਨ ਹੀ ਹੈ ਇੱਕ ਸੰਦੇਸ਼
ਭੀਮ ਰਾਓ ਜੀ ਦਾ ਕਹਿਣਾ ਏ ।।
ਜੈ ਭੀਮ ਜੈ ਭਾਰਤ ਦਾ ਨਾਹਰਾ
ਪੂਰੇ ਜੋਸ਼ ਨਾਲ ਲਗਾਉਣਾ ਏ।।
ਭੀਮ ਰਾਓ ਜੀ ਦਾ ਜੀਵਨ ਸੰਦੇਸ਼
ਘਰ ਘਰ ਪਹੁੰਚਾਉਣਾ ਹੈ।।
ਲੇਖਕ -ਮਹਿੰਦਰ ਸੂਦ (ਵਿਰਕ) 
           ਜਲੰਧਰ
    ਮੋਬ: 98766-66381

        ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਬੁੱਧ ਬੋਲ /ਸਮਾਜ ਦੇ ਕੀੜੇ!
Next articleਸਿੱਖਿਆ ਦੇ ਖੇਤਰ ਚ ਨਵਾਂ ਇਤਿਹਾਸ ਸਿਰਜੇਗੀ ਮਾਨ ਸਰਕਾਰ : ਸੁਖਦੀਪ ਅੱਪਰਾ