ਗੀਤ – ਦਿਲਜੀਤ ਦੋਸਾਂਝ

ਜਿੰਮੀ ਅਹਿਮਦਗੜ੍ਹ
(ਸਮਾਜ ਵੀਕਲੀ)
ਦੌਲਤ, ਸ਼ੌਹਰਤ ਵਰਦੀ ਏ , ਦਿਲਜੀਤ ਉੱਤੇ |
ਕੁਦਰਤ ਮਿਹਰਾਂ ਕਰਦੀ ਏ , ਦਿਲਜੀਤ ਉੱਤੇ |
ਵੇਖ ਤਰੱਕੀ ਸਾੜਾ ਕਰਦੇ ਲੋਕ ਕਈ |
ਕਾਹਤੋਂ ਮੰਦਿਰ ਜਾਂਦੈ ਰਹੇ ਨੇ ਟੋਕ ਕਈ |
ਹੱਥ ਖ਼ੁਦਾਈ ਧਰਦੀ ਏ , ਦਿਲਜੀਤ ਉੱਤੇ –
ਕੁਦਰਤ ਮਿਹਰਾਂ ਕਰਦੀ ਏ , ਦਿਲਜੀਤ ਉੱਤੇ …
ਗੀਤ ਗਲਾਸੀ ਵਾਲ਼ਾ ਨਿੰਦਣਾ ਸੌਖਾ ਏ |
ਪਿੰਡ ਦਾ ਠੇਕਾ ਬੰਦ ਕਰਾਉਣਾ ਔਖਾ ਏ |
ਗਰਮੀ ਵਰਗੀ ਸਰਦੀ ਏ , ਦਿਲਜੀਤ ਉੱਤੇ –
ਕੁਦਰਤ ਮਿਹਰਾਂ ਕਰਦੀ ਏ , ਦਿਲਜੀਤ ਉੱਤੇ …
ਸਖ਼ਤ ਮਿਹਨਤਾਂ ਕਰਕੇ ਗੱਭਰੂ ਛਾਇਆ ਏ |
ਮਾਣ ਪੰਜਾਬ ਦਾ ਜੱਗ ‘ਤੇ ਹੋਰ ਵਧਾਇਆ ਏ |
ਸਾਰੀ ਦੁਨੀਆਂ ਮਰਦੀ ਏ , ਦਿਲਜੀਤ ਉੱਤੇ –
ਕੁਦਰਤ ਮਿਹਰਾਂ ਕਰਦੀ ਏ , ਦਿਲਜੀਤ ਉੱਤੇ …
ਤੜਕੇ ਪੰਜ ਵਜੇ ਏਹ ਫੁਰਨਾ ਫੁਰਿਆ ਸੀ |
ਅਹਿਮਦਗੜ੍ਹ ਦਾ ਜਿੰਮੀ ਉੱਠਕੇ ਤੁਰਿਆ ਸੀ |
ਮੌਜ ਰੂਹਾਨੀ ਘਰਦੀ ਏ , ਦਿਲਜੀਤ ਉੱਤੇ –
ਕੁਦਰਤ ਮਿਹਰਾਂ ਕਰਦੀ ਏ , ਦਿਲਜੀਤ ਉੱਤੇ …
 8195907681
ਜਿੰਮੀ ਅਹਿਮਦਗੜ੍ਹ … 
Previous articleਗੜੀ ਪੁਲ ਉੱਪਰ ਲੱਗੇ ਧਰਨੇ ਵਿੱਚ ਕਿਸਾਨ ਆਗੂ ਰਾਜੇਵਾਲ ਦੀ ਗੈਰ ਹਾਜ਼ਰੀ ਰੜਕਦੀ ਰਹੀ
Next articleਸੰਕਟਗ੍ਰਸਤ ਪੰਜਾਬ ਦੀਆਂ ਪਰਤਾਂ ਦੇ ਆਰ ਪਾਰ