ਸੋਨਮ ਵਾਂਗਚੁੱਕ ਨੇ ਪੁਲੀਸ ’ਤੇ ਨਜ਼ਰਬੰਦ ਕਰਨ ਦਾ ਦੋਸ਼ ਲਾਇਆ

ਲੇਹ (ਸਮਾਜ ਵੀਕਲੀ) : ਇੰਜਨੀਅਰ ਸੋਨਮ ਵਾਂਗਚੁੱਕ, ਜਿਸ ਦੀ ਜੀਵਨੀ ਤੋਂ ਪ੍ਰਭਾਵਿਤ ਹੋ ਕੇ ਬਾਲੀਵੁੱਡ ਫਿਲਮ ‘3 ਈਡੀਅਟਜ਼’ ਦਾ ਇਕ ਕਰੈਕਟਰ ਉਸਾਰਿਆ ਗਿਆ ਸੀ, ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਪੁਲੀਸ ਨੇ ਘਰ ਨਜ਼ਰਬੰਦ ਕਰ ਦਿੱਤਾ ਸੀ ਤਾਂ ਕਿ ਉਹ ਖਾਰਦੁੰਗ ਲਾ ਦੇ ਸਿਖਰ ’ਤੇ ਪੰਜ ਦਿਨਾਂ ਲਈ ਭੁੱਖ ਹੜਤਾਲ ਨਾ ਕਰ ਸਕੇ। ਇਸੇ ਦੌਰਾਨ ਪੁਲੀਸ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਉਸ ਨੇ ਇਹ ਭੁੱਖ ਹੜਤਾਲ ਲੱਦਾਖ ਵਾਸੀਆਂ ਦੀਆਂ ਸਮੱਸਿਆਵਾਂ ਮੋਦੀ ਸਰਕਾਰ ਦੇ ਧਿਆਨ ਵਿੱਚ ਲਿਆਉਣ ਲਈ ਕਰਨੀ ਸੀ।

 

Previous articleਖੜਗੇ ਨੇ ਸੁਰੱਖਿਆ ਲਈ ਸ਼ਾਹ ਨੂੰ ਪੱਤਰ ਲਿਖਿਆ
Next articleਹਾਦਸੇ ਮਗਰੋਂ ਕਾਰ ਚਾਲਕ ਵੱਲੋਂ ਘੜੀਸੇ ਗਏ ਸਕੂਟਰ ਸਵਾਰ ਦੋ ਵਿਅਕਤੀਆਂ ਦੀ ਮੌਤ