HOME (  ਪੁੱਤਰ )

(  ਪੁੱਤਰ )

2
ਦੀਪਕ ਸ਼ੇਰਗੜ੍ਹ
 (ਸਮਾਜ ਵੀਕਲੀ) 
ਤੱਕੜਾ   ਹੋ    ਕੇ     ਜੀ    ਪੁੱਤਰ।
ਏ   ਮਰਨਾਂ   ਹੁੰਦਾ   ਕੀ    ਪੁੱਤਰ।
ਤੇਰੀ   ਸਦਾ   ਸਲਾਮਤੀ   ਚਾਹਵੇ।
ਤੇਰੇ  ਵਿਹੜੇ  ਬੈਠੀ   ਧੀ    ਪੁੱਤਰ।
ਔਖਾ  ਵੇਲ਼ਾ   ਏ,  ਲੰਘ  ਜਾਵੇਗਾ।
ਲੈ ਘੁੱਟ  ਸਬਰਾਂ  ਦਾ  ਪੀ   ਪੁੱਤਰ।
ਜ਼ਿੰਦਗੀ ਏ, ਲਿਹਾਜ ਨੀਂ   ਕਰਦੀ।
ਬੁੱਲ੍ਹਾਂ    ਨੂੰ    ਲੈ     ਸੀ    ਪੁੱਤਰ।
ਵੇਖ    ਕੇਰਾਂ    ਤੇ   ਆਲ਼ੇ -.ਦਾਲ਼ੇ।
ਢਿੱਡੋਂ  ਭੁੱਖੇ  ਘਰ ਦੇ  ਜੀਅ ਪੁੱਤਰ।
ਔਕੜਾਂ ਦੇ  ਨਾ’ ਤੂੰ  ਨਜ਼ਰ  ਮਿਲਾ।
ਪੈਰ ਪੁੱਟਣਗੇ  ਆਪੇ  ਲੀਹ ਪੁੱਤਰ।
ਤੱਕੜਾ   ਹੋ    ਕੇ     ਜੀ    ਪੁੱਤਰ।
ਏ  ਮਰਨਾ   ਹੁੰਦਾ   ਕੀ    ਪੁੱਤਰ।
ਦੀਪਕ ਸ਼ੇਰਗੜ੍ਹ (9646106530)
Previous articleਅੰਧ ਵਿਸ਼ਵਾਸ
Next articleਭਾਈਚਾਰੇ ਦੀ ਕਾਨੂੰਨੀ ਟੀਮ ਵੱਲੋਂ ਪੰਜਾਬ ਸਰਕਾਰ ਦੇ ਕਿਰਤ ਵਿਭਾਗ ਨੂੰ ਕਾਨੂੰਨੀ ਨੋਟਿਸ