(ਸਮਾਜ ਵੀਕਲੀ)
ਕਵਿਤਾ ਦੀਆਂ ਸਤਰ੍ਹਾਂ ਲਿਖਦੇ
ਕਈ ਵਾਰ ਇੰਝ ਹੁੰਦਾ
ਹਵਾ ਦੇ ਝੋਂਕੇ ਵਾਂਗ ਮਨ ਚੰਚਲ
ਯਾਦਾਂ ਦੇ ਘੇਰਿਆਂ ਚ ਘਿਰ ਜਾਂਦਾ
ਉਸ ਘੜੀ ਸ਼ਬਦਾਂ ਦੀ ਆਮਦ ਚ
ਕੁਝ ਠਹਿਰਾਵ ਜਿਹਾ ਆਉਂਦਾ
ਜਿਵੇਂ ਪੈਂਡੇ ਪਏ ਖ਼ਿਆਲੀਕਾਫਲੇ ਨੂੰ
ਅਤੀਤ ਚ ਵਾਪਸੀ ਦਾ ਸਮਾਂ ਮਿਲਦਾ
ਖੁਸ਼ੀ ਜਾਂ ਗ਼ਮੀਂ ਚ ਕਿੰਨਾ ਡੂੰਘਾ ਸੀ ਪਲ
ਚਿਹਰੇ ਦੇ ਭਾਵਾਂ ਤੋਂ ਨਜ਼ਰੀ ਆਉਂਦਾ
ਇਉਂ ਕਈ ਵਾਰ ਮਨ ਜੋੜ ਤੋੜ ਕਰਦਾ
ਮੁੜ ਸੁਪਨੇ ਦੀ ਨੀਂਹ ਤੋਂ ਹੋ ਆਉਂਦਾ
‘ਨਵ’ ਕੋਈ ਖਿਆਲ ਫਿਰ ਜਨਮਦਾ
ਨਿਮਾਣੀ ਫੁਰਨਾ, ਵਿਚਾਰ ਬਣ ਉਭਰ ਆਉਂਦਾ
ਪਰ ਜਰੂਰੀ ਵੀ ਨਹੀਂ ਹਰ ਵਾਰ
ਸਮਝਾਂ ਚ ਉਜਾਲਾ ਹੀ ਮਿਲਦਾ
ਕਈ ਵਾਰ ਗੁੰਮ ਜਿਹੀ ਉਦਾਸੀ
ਇੱਕ ਵੀਰਾਨੀ, ਜ਼ਹਿਨ ਚ ਸਨਾਟਾ ਮਿਲਦਾ
ਉਦੋਂ ਹਾੜ੍ਹ ਮਹੀਨੇ ਗਰਮ ਚਲਦੀ ਲੂ ਨੂੰ
ਬਰਸਾਤਾਂ ਦੀ ਨਮੀਂ ਚ ਤਬਦੀਲ ਹੁੰਦਾ ਦੇਖਿਆ।
ਨਵਜੋਤ ਕੌਰ ਨਿਮਾਣੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly