ਕਵਿਤਾ     ਕੋਈ ਕਹਿੰਦੀ ਸੀ

ਸਰਬਜੀਤ ਸੰਗਰੂਰਵੀ 
(ਸਮਾਜ ਵੀਕਲੀ)
ਤੇਰਾ ਗਰੁੱਪ ਸਹੇਲੀਆਂ ਦਾ,
ਮੈਨੂੰ ਯਾਦ ਬੜਾ ਹੈ ਆਉਂਦਾ।
ਕੋਈ ਕਹਿੰਦੀ ਸੀ ਸੰਗਰੂਰਵੀ,
ਬੜਾ ਸੋਹਣਾ ਲਿਖਦਾ ਗਾਉਂਦਾ।
ਕੋਈ ਕਹਿੰਦੀ ਸੀ ਤੈਨੂੰ,
ਓ ਝੱਲਾ ਆਇਆ ਏ।
ਅੱਜ ਫਿਰ ਤੇਰੇ ਲਈ,
ਫਾਸਟ ਫੂਡ ਲਿਆਇਆ ਏ।
ਕੋਈ ਕਹਿੰਦੀ ਸੀ,ਉਹ ਪਾਗ਼ਲ,ਆਵਾਰਾ ਏ।
ਫਿਰ ਵੀ ਸੰਗਰੂਰਵੀ,
ਲੱਗਦਾ ਪਿਆਰਾ ਏ।
ਕੋਈ ਕਹਿੰਦੀ ਰਹਿੰਦੀ ਸੀ,
ਤੇਰੇ ਪਿੱਛੇ,ਕਰੇ ਲੜ੍ਹਾਈ।
ਉੱਪਲਾਂ ਦੇ ਮੁੰਡੇ ਨੇ,
ਛੱਡਤੀ ਤੇਰੇ ਪਿੱਛੇ ਪੜ੍ਹਾਈ।
ਸਹੇਲੀ ਤੇਰੀ ਦਾ,
ਕਦੇ ਨਾਮ ਨਹੀਂ ਹੈ ਦੱਸਣਾ।
ਕਹਿਕੇ ਕਾਲੋ ਉਸਨੂੰ,
ਨਾ ਕਦੇ ਹੈ ਹੱਸਣਾ।
ਇੱਕ ਸਹੇਲੀ ਤੇਰੀ,ਕੋਰਸ ਕਰਦੀ ਸੀ,
ਕਰਦੀ ਸੀ ਕੰਪਿਊਟਰ ਦਾ।
ਨਾ ਭੁੱਲਿਆ ਨਾਂ,ਉਸਦਾ ਸੰਗਰੂਰਵੀ, ਨਾ ਸੈਂਟਰ ਅਤੇ ਟਿਊਟਰ ਦਾ।
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਸ਼ਕਤੀ, ਕਲਮ, ਕਿਤਾਬ, ਲੇਖਕ, ਪ੍ਰਸਿੱਧੀ ਅਤੇ ਗੁਮਨਾਮਤਾ!
Next articleਕਵਿਤਾ