(ਸਮਾਜ ਵੀਕਲੀ)
ਅੱਜ ਕੱਲ ਅਸੀਂ ਕੁਝ ਇਸ ਤਰ੍ਹਾਂ ਰੁਝੇਵਿਆਂ ਵਿੱਚ ਫਸ ਗਏ ਹਾਂ ਕਿ ਸਾਨੂੰ ਇਲਮ ਹੀ ਨਹੀਂ ਹੁੰਦਾ ਕਿ ਕੁਝ ਕੀਮਤੀ ਵਸਤਾਂ, ਕੁਝ ਅਹਿਮ ਰਿਸ਼ਤੇ ਸਾਡੇ ਤੋਂ ਦੂਰ ਜਾਂ ਰਹੇ ਨੇ। ਪਰ ਮਨੁੱਖ ਇਹ ਗੱਲ ਮੰਨਣ ਤੋਂ ਇਨਕਾਰ ਕਰ ਦਿੰਦਾ ਹੈ। ਕਈ ਸਰੀਰ ਇਸ ਕਦਰ ਪੈਰ ਪਿੱਛੇ ਖਿੱਚ ਲੈਂਦੇ ਹਨ ਕਿ ਜਿਵੇਂ ਫਿਰ ਕਦੇ ਮਿਲਣਾ ਹੀ ਨਾ ਹੋਵੇ।
ਕੁਝ ਕਾਰਨ ਨੇ ਇਸ ਰਿਵਾਜ਼ ਪਿੱਛੇ। ਕਈ ਆਖਦੇ ਨੇ ਯੁੱਗ ਭੌਤਿਕਵਾਦ ਹੋ ਗਿਆ ਹੈ। ਕਈਆਂ ਨੇ ਕਿਹਾ ਬਹੁਤ ਰੁਝੇ ਆ ਜੀ ਕੰਮ ਵਿੱਚ। ਸਮਾਂ ਹੀ ਨਹੀਂ ਮਿਲਦਾ। ਸੱਚਾਈ ਪਰ ਇਹ ਹੈ ਕਿ ਸਮਾਂ ਬਹੁਤ ਹੈ ਹੁਣ ਪਰ ਸਾਡੇ ਮਨਾਂ ਵਿੱਚ ਭਾਈਚਾਰੇ ਦੀ ਮਿਠਾਸ ਮਿਟ ਗਈ ਹੈ । ਕਿੰਨੀ ਵਧਿਆ ਸੀ ਉਹ ਯੁੱਗ ਜਦੋਂ ਕੋਈ ਘਰ ਆਉਂਦਾ ਸੀ ਤਾਂ ਵਿਆਹ ਜਿੰਨਾ ਚਾਅ ਚੜ੍ਹ ਜਾਣਾ ਘਰ ਦੇ ਸਾਰੇ ਜੀਅ ਭੱਜੇ ਫਿਰਦੇ ਜਿਵੇਂ ਕੋਈ ਦੇਵਤਾ ਧਰਤੀ ਤੇ ਆਇਆ ਵੱਧ ਤੋਂ ਵੱਧ ਸੇਵਾ ਕਰਨੀ
ਆਖਦੇ ਹਾਂ ਮਨੁੱਖ ਨੇ ਤਰੱਕੀ ਕਰ ਲਈ ਸਾਡੇ ਕੰਮ ਮਸ਼ੀਨਾਂ ਨਾਲ ਹੋਣ ਲੱਗ ਪਏ ਹਨ ਸਾਰੇ ਪਾਸੇ ਚੁਸਤੀ ਫੁਰਤੀ ਵੇਖਣ ਨੂੰ ਮਿਲਦੀ ਹੈ ਚੰਗੀ ਗੱਲ ਹੈ ਸਮੇਂ ਨਾਲ ਚੱਲਣਾ ਵੀ ਜ਼ਰੂਰੀ ਹੈ ਪਰ ਆਗਾ ਦੀ ਤਰੱਕੀ ਜੀ ਨੇ ਸਾਡੇ ਆਪਸੀ ਪਿਆਰ ਨੂੰ ਘਟ ਕਰਤਾ । ਪਿਛਲੇ ਸਮਿਆਂ ਵਿੱਚ ਬਜ਼ੁਰਗ ਆਖਦੇ ਹੁੰਦੇ ਸੀ ਕਿ ਬੰਦਾ ਬੰਦੇ ਦਾ ਦਾਰੂ ਹੈ ਉਹ ਕਿਵੇਂ ਹੋਵੇ ਜੇ ਕੋਈ ਮਨੁੱਖ ਆਪ ਤਾਂ ਸਾਰੇ ਉਸਤਤ ਕਰਦੇ। ਸਭ ਇੱਕ ਦੂਜੇ ਦਾ ਸੁੱਖ-ਦੁੱਖ ਸੁਣ ਕੇ ਤੇ ਆਪਣਾ ਸਣਾਉ ਦੇ ਇੱਕ ਦੂਜੇ ਨੂੰ ਕੋਈ ਚੰਗੀ ਸਲਾਹ ਦਿੰਦੇ।
ਦੂਜੇ ਦੇ ਘਰ ਸੁੱਖ-ਸ਼ਾਂਤੀ ਦੇ ਖੇਰੂੰ ਹੋ ਜਾਂਦੀ ਹੈ ਕਿ ਉਸ ਦੇ ਘਰ ਕੋਈ ਜੀਅਹੁ ਦੀ ਬਜਾਏ ਛੱਡ ਜਾਂਦਾ ਹੈ ਸਿਆਣੇ ਆਖਦੇ ਐ ਜੇ ਕਿਸੇ ਕੋਲ ਚਾਰ ਪੈਸੇ ਆ ਗਈ ਹੋਵੇ ਤਾਂ ਉਹ ਸਾਰਿਆਂ ਨੂੰ ਇਹ ਵੀ ਹੈ ਕਿਉਂਕਿ ਭਾਈਚਾਰਕ ਸਾਂਝ ਕਾਰਨ ਲੋਕ ਜੀਵਦੇ ਨਹੀਂ ਦਿਲਾਂ ਦੇ ਅਮੀਰ ਸਨ। ਅਜੋਕੇ ਸਮੇਂ ਵਿੱਚ ਅਸੀਂ ਸ਼ਾਇਦ ਪਿਆਰ ਤੇ ਮਦਦ ਦੇ ਸ਼ਬਦ ਨੂੰ ਵਿਸਾਰ ਕੇ ਬਹੁਤ ਅੱਗੇ ਲੰਘ ਗਏ ਹਾਂ ਪਰ ਸਾਨੂੰ ਇਹ ਇਲਮ ਹੋਣਾ ਚਾਹੀਦਾ ਹੈ ਮੇਲ-ਮਿਲਾਪ ਤੇ ਦੂਜਿਆਂ ਦੇ ਲਈ ਮਦਦਗਾਰ ਹੋਣਾ ਬਹੁਤ ਮਾੜੀ ਗੱਲ ਹੈ ਇਹ ਬਖਸ਼ਿਸ਼ਾਂ ਕਿਸੇ ਵਿਰਲੇ ਨੂੰ ਹੀ ਪਾ ਕੇ ਭੇਜਦਾ ਹੈ।
ਜ਼ਿੰਦਗੀ ਦਾ ਪੈੰਡਾ ਨਿੱਕਾ ਜਿਹਾ ਹੈ ਪਤਾ ਨੀ, ਫਿਰ ਮਿਲਣਾ ਹੈ ਕੇ ਨਹੀਂ, ਇਸ ਭੌਤਿਕਵਾਦ ਚਾਨਣ ਵਿੱਚੋਂ ਨਿਕਲ ਕੇ ਇਕ ਨਵੇਂ ਸੰਸਾਰ ਵਿੱਚ ਵਿਚਰੀਏ ਤਾਂ ਜੋ ਚੁੁਹੰੰ ਪਾਸੇ ਪਿਆਰ ਵਾਲ਼ੀ ਖੁੁਸ਼ਹਾਲੀ ਹੋਵੇ।
ਸਰਵਜੀਤ ਕੌਰ ਪਨਾਗ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly