(ਸਮਾਜ ਵੀਕਲੀ)
ਪੱਥੇ ਹੋਏ ਗੋਹੇ ਉਪਰ ਮੇਰੀ ਮਾਂ ਦੀਆ ਉਂਗਲਾਂ
ਮੇਰੇ ਪਿਓ ਦੀ ਪਾਈ ਜਨੌਰਾਂ ਨੂੰ ਦਾਣਿਆ ਦੀ ਮੁੱਠ
ਮੇਰੀ ਦਾਦੀ ਦੀ ਪਕਾਈ ਬਾਜਰੇ ਦੀ ਰੋਟੀ
ਇਹ ਗੱਲਾਂ ਸਵਰਗ ਤੋਂ ਪਾਰ ਦੀਆਂ
ਰੋਦੇ ਤਿੱਤਰ ਖੰਭੇ ਬੱਦਲ ਤਾਰਿਆਂ ਦੇ ਗੀਤ
ਜਦੋਂ ਬੇਕਸੂਰ ਪਰਿੰਦਿਆਂ ਦੇ ਵੱਢੇ ਗਏ ਘਰ
ਖ਼ਬਰੇ ਰੱਬ ਤੱਕ ਵੀ ਪਹੁੰਚੀ ਹੋਵੇ ਰੁੱਖਾਂ ਦੀ ਚੀਖ਼
ਟਿੱਡਿਆਂ ਤੇ ਸੁੰਡੀਆਂ ਤੋਂ ਫਸਲਾਂ
ਨਸ਼ਿਆਂ ਤੋਂ ਨਸਲਾਂ ਬੇ-ਅਕਲਾਂ ਕੋਲ ਅਸਲਾ
ਚੁਗਲਖੋਰਾਂ ਕੋਲ ਘਰ ਦਾ ਮਸਲਾ
ਜੇ ਬਚਾ ਲਓ ਹੁੰਦਾ ਨਾਸ਼ ਨਾ
ਰਿਸ਼ਤੇ ਨਾਤੇ ਹੋਏ ਪਏ ਨੇ ਕਤਰਾ ਕਤਰਾ
ਅੱਜ ਕੱਲ ਤਾਂ ਬੰਦੇ ਨੂੰ ਬੰਦੇ ਤੋਂ ਖਤਰਾ
ਭੁੱਖ ਅਤੇ ਬਿਮਾਰੀ ਨਾਲ ਕੋਈ ਮਰੇ ਕੋਈ ਗੱਲ ਨਹੀਂ
ਤੁਸੀਂ ਕਰੋੜਾਂ ਦੇ ਚੀਤੇ ਛੱਡੋ ਉਹ ਜ਼ਰੂਰੀ ਆ
ਜੇ ਛੱਡਣੇ ਨੇ ਬੰਦੀ ਸਿੰਘਾਂ ਨੂੰ ਛੱਡ ਦਿਓ
ਉਹ ਵੀ ਤਾਂ ਸ਼ੇਰ ਹੀ ਨੇ
ਬਸ ਕਰ ਮੇਰੀਏ ਕਲਮੇ ਤੂੰ ਕੁਝ ਵੀ ਲਿਖ ਦਿੰਦੀ ਏ
ਤੈਨੂੰ ਨੀ ਪਤਾ ਅਸੀਂ ਹਾਲੇ ਕਾਗਜ਼ਾਂ ਵਿੱਚ ਆਜ਼ਾਦ ਹਾ
ਇੱਥੇ ਸੱਚ ਬੋਲਣ ਤੇ ਵੀ ਪਰਚੇ ਕੱਟ ਹੁੰਦੇ ਨੇ
ਲੇਖਕ ਮਨਦੀਪ ਖਾਨਪੁਰੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly