ਕੁੱਝ ਲੋਕ ਤਾਂ

ਸੁਖਦੇਵ ਸਿੰਘ ਸਿੱਧੂ

(ਸਮਾਜ ਵੀਕਲੀ)

ਕੁੱਝ ਲੋਕ ਵਿਚਰ ਰਹੇ ਨੇ ਐਸੇ,ਜੋ ਕਮਜ਼ੋਰਾਂ ਵੱਲ ਐਂਵੇਂ ਵਰ੍ਦੇ ਦੇਖੇ ਨੇ ।
ਮਜ਼ਬੂਰੀ ਭਰੀਆਂ ਤਲਖੀਆਂ ਥਾਣੀ ਵੀ ਕਈ ਅੰਦਰੋਂ ਸੜਦੇ ਦੇਖੇ ਨੇ ।

ਵੈਸੇ ਇਨਸਾਨ ਦਾ ਫਰਜ਼ ਹੈ ਬਣਦਾ ਕਿ, ਮਾਣਸ ਰੁਤਬਾ ਬਣਿਆ ਰਹੇ,
ਪਰ ਸਮੇਂ ਸਮੇਂ ਕਈ ਘੁੰਣਸਾਂ ਅੰਦਰ ਘਟੀਆ ਹਰਕਤਾਂ ਕਰਦੇ ਦੇਖੇ ਨੇ ।

ਵਰਣਮਾਲਾ ਜੋ ਕੁਦਰਤ ਨੇ ਬਖ਼ਸ਼ੀ,ਉਸ ਦਾਤ ਦਾ ਕਿਵੇਂ ਬਿਆਨ ਕਰਾਂ,
ਲੋਕ ਮੀਂਹ ਵਰ੍ਹਾ ਦੇ,ਜਾਂ ਦਿਨ ਲਾ ਦੇ ਦੀਆਂ ਲਾਲਸਾਵਾਂ ਘੜਦੇ ਦੇਖੇ ਨੇ ।

ਕਦੇ ਧਰਮ ਹਿੱਤ,ਕਦੇ ਦੇਸ਼ ਲਈ,ਗੱਲੀਂਬਾਤੀਂ ਸ਼ਹੀਦੀਆਂ ਪਾ ਜਾਂਦੇ ‘ ਯੋਧੇ,’
ਸ਼ਹਾਦਤ-ਧਾਰਾ ਤੇ ਇਤਿਹਾਸ ਨਿੱਭਣਾ,ਅਸਲੋਂ ਯਰਕਦੇ ਡਰਦੇ ਦੇਖੇ ਨੇ ।

ਕੁੱਝ ਕੁ ਸਾਹਿਤਕਾਰਾਂ ਦੀ ਲੋਭੀ ਵਿਡੰਬਨਾ ‘ਚ ਗੈਂਗਾਂ ਰੂਪੀ ਰੂਹ ਨੱਚਦੀ ਹੈ, ,
ਇਨਾਮ ਸਨਮਾਨ ਪੱਤਾ-ਲਪੇਟ ਜ਼ਰਜਰੀ ‘ਚ ਉਬਾਸੀਆਂ ਭਰਦੇ ਦੇਖੇ ਨੇ।

ਏਸ ਯੁੱਗ ਦੀ ਮਨੋਵਿਵਸਥਾ ਤਾਂ,ਅਰਥਚਾਰੇ ਤੋਂ ਹੀ ਅਰਧ-ਕਤਲੀ ਪਈ,
ਏਸੇ ਕਰਕੇ ਆਗੂ ਤੇ ਅਰਬਪਤੀਏ,ਹੇਰਾਫੇਰੀਆਂ ਦੀ ਬੇੜੀ ਚੜ੍ਹਦੇ ਦੇਖੇ ਨੇ ।

ਦਫਤਰਾਂ ਵਿੱਚ ਬਹੁਤੇ ਅਹੁਦੇ ਬੈਠੇ,ਸ਼ਕਲ ਪੱਖੋਂ ਜਿਵੇਂ ਭਾਰੂ ਸਾਊ ਲਗਦੇ,
ਰਿਸ਼ਵਤ ਲਈ ਵੇਸਵਾ-ਬਿਰਤੀ ਬਣਾਕੇ,ਸਦਾ ਰਕਮਾਂ ਨਿਗਲਦੇ ਦੇਖੇ ਨੇ ।

ਧੰਨ ਸ਼ੌਕ ਐਸੇ ਸਿਰਨਾਵੇਂ ਜੋ ਸਦਾ ਕਿਤਾਬਾਂ ‘ਖਵਾਰਾਂ ਪੜ੍ਹਦੇ ਲਿਖਦੇ ਆਏ ,
ਕੁੱਝ ਆਵਾਰਾ ਗੋਦੀ ਜੰਗਲੀ ਡੰਗਰ ਲਿਫਕੇ ਸਮਾਜ ਨੂੰ ਰਗੜਦੇ ਦੇਖੇ ਨੇ ।

ਦੁੱਖ ਤਕਲੀਫ਼ ਜਾਂ ਦੁਰਘਟਨਾਵਾਂ,ਜੀਉਦੇ ਜੀ ਹਰ ਥਾਂ ਵਾਪਰਨੈ ਹੁੰਦੈ ਸੱਚੀਂ,
ਕਈ ਲੋਕ ਸਾਡੇ ਲਈ ਧੀਰਜ ਪ੍ਰਤੀਬੱਧਤਾ ਨਿੱਠਦੇ ਬਣਦੇ ਘਰ ਦੇ ਦੇਖੇ ਨੇ!

ਸੁਖਦੇਵ ਸਿੱਧੂ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਬਦਾਂ ਦੀ ਪਰਵਾਜ਼: ਪੰਜਾਬੀ ਸ਼ਬਦਾਵਲੀ ਵਿੱਚ ‘ਪ’ ਧੁਨੀ ਦੇ ਅਰਥ: ਭਾਗ 1.
Next articleਝੋਟੇ ਵਾਲੀ ਆਦਤ