ਕੁਝ ਕੁ ਸ਼ਰਾਰਤੀ ਲੋਕ ਕੈਨੇਡਾ ਚ ਹਿੰਦੂ-ਸਿੱਖ ਦਾ ਮਸਲਾ ਬਣਾਕੇ ਸਾਡੀ ਭਾਈਚਾਰਕ ਸਾਂਝ ਨੂੰ ਖਤਮ ਕਰਨਾਂ ਚਾਹੁੰਦੇ- ਸੁੱਖ ਗਿੱਲ ਮੋਗਾ

ਸੁੱਖ ਗਿੱਲ ਮੋਗਾ
ਨਾ ਅਸੀਂ ਖਾਲਸਤਾਨੀ,ਨਾ ਅਸੀਂ ਹਿੰਦੁਸਤਾਨੀ,ਅਸੀਂ ਬਾਬੇ ਨਾਨਕ ਦੇ ਬਣਾਏ ਬੰਦੇ ਹਾਂ,ਸਾਨੂੰ ਜਾਤਾਂ-ਧਰਮਾਂ ਚ ਨਾ ਵੰਡੋ – ਕਿਸਾਨ ਆਗੂ
ਧਰਮਕੋਟ (ਸਮਾਜ ਵੀਕਲੀ) ( ਚੰਦੀ ) -ਬੀਤੇ ਦਿਨੀ ਕੈਨੇਡਾ ਦੇ ਮੰਦਰ ਵਿੱਚ ਜੋ ਬੀਤਿਆ ਅਤੀ ਨਿੰਦਣਯੋਗ ਸੀ ਅਤੇ ਕੁਝ ਕੁ ਸ਼ਰਾਰਤੀ ਲੋਕ ਕੈਨੇਡਾ ਚ ਹਿੰਦੂ-ਸਿੱਖ ਦਾ ਮਸਲਾ ਬਣਾਕੇ ਸਾਡੀ ਭਾਈਚਾਰਕ ਸ਼ਾਂਝ ਨੂੰ ਖਤਮ ਕਰਨਾਂ ਚਾਹੁੰਦੈ ਨੇ,ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਅਤੇ ਆਗੂ ਸੰਯੁਕਤ ਕਿਸਾਨ ਮੋਰਚਾ ਪੰਜਾਬ ਸੁੱਖ ਗਿੱਲ ਮੋਗਾ ਨੇ ਪੱਤਰਕਾਰਾਂ ਨਾਲ ਸਾਂਝੇ ਕਰਦੇ ਹੋਏ ਚਿੰਤਾ ਜਾਹਿਰ ਕੀਤੀ ਹੈ,ਉਹਨਾਂ ਕਿਹਾ ਕੇ ਨਾ ਤਾਂ ਇਕੱਲਾ ਹਿੰਦੁਸਤਾਨ ਕੱਲ੍ਹੇ ਹਿੰਦੂਆਂ ਦਾ ਹੈ ਅਤੇ ਨਾ ਹੀ ਕੈਨੇਡਾ ਜਾਂ ਪੰਜਾਬ ਕੱਲ੍ਹੇ ਸਿੱਖਾਂ ਦਾ ਹੈ,ਸਾਰੇ ਮੁਲਕ ਅਤੇ ਸਾਰੇ ਧਾਰਮਿਕ ਸਥਾਨ ਸਭਦੇ ਸਾਂਝੇ ਹਨ ਸਾਡੇ ਵਿੱਚ ਬਟਵਾਰੇ ਕਰਨ ਦੀਆਂ ਕੋਸ਼ਿਸ਼ਾਂ ਕਦੇ ਵੀ ਕਾਂਮਯਾਬ ਨਈ ਹੋਣ ਦਿਆਂਗੇ,ਸੁੱਖ ਗਿੱਲ ਮੋਗਾ ਨੇ ਕਿਹਾ ਕੇ ਸਾਨੂੰ ਤਾਂ ਅਜੇ ਤੱਕ 47 ਅਤੇ 84 ਨਈ ਭੁੱਲੀ,ਉਹਨਾਂ ਕਿਹਾ ਸਾਨੂੰ ਸੁੱਖ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨਾਲ ਦਿਨ ਕੱਟ ਲੈਣ ਦਿਓ,ਨਾ ਸਾਨੂੰ ਹਿੰਦੁਸਤਾਨ ਚਾਈਦਾ ਨਾ ਸਾਨੂੰ ਖਾਲਸਤਾਨ ਚਾਈਦਾ ਸਾਨੂੰ ਹਿੰਦੂ,ਸਿੱਖ,ਮੁਸਲਿਮ ਅਤੇ ਇਸਾਈ ਚਾਰੋਂ ਭਾਈਚਾਰਿਆਂ ਅਤੇ ਭਾਈਆਂ ਨੂੰ ਦੋ ਟਾਈਮ ਦੀ ਰੋਟੀ ਅਤੇ ਸਿਰ ਤੇ ਛੱਤ ਦਸਾਂ ਨੌਹਾਂ ਦੀ ਕਿਰਤ ਕਮਾਈ ਦੀ ਚਾਹੀਦੀ ਹੈ ਨਾ ਕੇ ਖੂਨ ਅਤੇ ਲਾਸ਼ਾਂ ਦੇ ਬਣਾਏ ਹੋਏ ਮਹਿਲ,ਸੁੱਖ ਗਿੱਲ ਮੋਗਾ ਨੇ ਕਿਹਾ ਕੇ ਸਾਡੀ ਨੌਜਵਾਨ ਪੀਹੜੀ ਨੂੰ ਪਹਿਲਾਂ ਨਸ਼ਿਆਂ ਨੇ ਪੱਟਤਾ ਤੇ ਹੁਣ ਡਾਲਰਾਂ-ਪਾਊਡਾਂ ਨੇ ਬੁੱਢੇ ਮਾਪਿਆਂ ਦੇ ਬਢਾਪੇ ਦੇ ਸਹਾਰੇ ਬਨਣ ਵਾਲੇ ਜਮੀਨਾਂ ਵੇਚ-ਵੇਚ ਕੈਨੇਡਾ,ਅਮਰੀਕਾ,ਅਸਟ੍ਰੇਲੀਆ,ਨਿਊਜੀਲੈਡ ਅਤੇ ਇੰਗਲੈਂਡ ਦੀ ਧਰਤੀ ਤੇ ਮੱਕੜੀ ਦੇ ਜਾਲ ਵਾਂਗ ਫਸਦੇ ਤਾਂ ਬੜੇ ਚਾਅ ਨਾਲ ਜਾ ਰਹੇ ਨੇ ਪਰ ਵਾਪਸ ਆਉਣਾ ਇਹਨਾਂ ਦੇ ਵੱਸੋਂ ਵੀ ਬਾਹਰ ਹੁੰਦਾ ਜਾ ਰਿਹਾ ਹੈ,ਕਿਉਂਕਿ ਵਿਦੇਸ਼ਾਂ ਵਿੱਚ ਹਰ ਚੀਜ ਮੋਬਾਇਲ ਤੋਂ ਲੈਕੇ ਘਰ,ਗੱਡੀ,ਸਟੋਰ ਅਤੇ ਚੁੱਲ੍ਹੇ ਦੀ ਗੈਸ ਤੱਕ ਸਭ ਲੋਨ ਤੇ ਹੈ ਜੋ ਕੇ ਚਿੰਤਾ ਦਾ ਵਿਸ਼ਾ ਹੈ,ਉਹਨਾਂ ਕਿਹਾ ਕੇ ਸਾਡੇ ਪੰਜਾਬ ਦੇ ਪਿੰਡਾਂ ਵਿੱਚ ਪ੍ਰਵਾਸੀ ਬਿਹਾਰੀਆਂ ਦਾ ਰਾਜ ਹੁੰਦਾ ਜਾ ਰਿਹਾ,(ਆਏ ਦਿਨ ਉਹ ਕਦੇ ਕਿਸੇ ਔਰਤ ਦਾ ਗਲ ਵੱਡਦੇ ਹਨ ਅਤੇ ਬੀਤੀ ਰਾਤ ਕੁੰਬੜਾਂ ਮੋਹਾਲੀ ਵਿਖੇ ਪ੍ਰਵਾਸੀ ਬਿਹਾਰੀਆਂ ਨੇ ਦੋ ਪੰਜਾਬੀਆਂ ਨੂੰ ਕਾਪੇ-ਕਿਰਪਾਨਾਂ ਨਾਲ ਵੱਡ ਦਿੱਤਾ ਹੈ) ਜਿਵੇਂ ਤੁਸੀ ਵਿਦੇਸ਼ਾਂ ਚ ਜਾਕੇ ਪ੍ਰਵਾਸੀ ਕਹਿੰਦੇ ਹੋ ਕੇ ਮਿੰਨੀ ਪੰਜਾਬ ਵਸਾ ਲਿਆ ਏਸੇ ਤਰਾਂ ਆਉਣ ਵਾਲੇ ਇੱਕ-ਦੋ ਸਾਲਾਂ ਚ ਬਿਹਾਰੀ ਕਿਹਾ ਕਰਨਗੇ ਕੇ ਅਸੀਂ ਪੰਜਾਬ ਚ ਮਿੰਨੀ ਬਿਹਾਰ ਬਣਾ ਲਿਆ,ਸੁੱਖ ਗਿੱਲ ਮੋਗਾ ਨੇ ਅੱਗੇ ਬੋਲਦਿਆਂ ਚਿੰਤਾ ਜਾਹਿਰ ਕਰਦਿਆਂ ਕਿਹਾ ਕੇ ਵੱਡੇ ਖਾਲਸਤਾਨੀਆਂ ਤੇ ਵੱਡੇ ਹਿੰਦੁਸਤਾਨੀਆਂ ਨੂੰ ਸਾਡੀ ਹੱਥ ਬੰਨ੍ਹਕੇ ਬੇਨਤੀ ਹੈ ਕੇ ਸਾਨੂੰ ਸਾਰੇ ਧਰਮਾਂ ਨੂੰ ਇਕੱਠੇ ਪਿਆਰ ਨਾਲ ਰਹਿਣ ਦਿਓ ਸਾਡੇ ਚ ਵੰਡੀਆਂ ਨਾ ਪਾਓ ਸਾਨੂੰ ਸਭ ਨੂੰ ਪਿਆਰ-ਸਤਿਕਾਰ ਅਤੇ ਭਾਈਚਾਰਕ ਸਾਂਝ ਨਾਲ ਰਹਿਣ ਦਿਓ ਨਾ ਅਸੀਂ ਖਾਲਸਤਾਨੀ ਹਾਂ ਨਾ ਅਸੀਂ ਹਿੰਦੁਸਤਾਨੀ ਹਾਂ ਅਸੀਂ ਓਸ ਬਾਬੇ ਨਾਨਕ ਦੇ ਬਣਾਏ ਇਨਸਾਨ ਹਾਂ ਇਨਸਾਨ ਹੀ ਰਹਿਣ ਦਿਓ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਯਾਦਗਾਰੀ ਹੋ ਨਿਬੜਿਆ ਐਮ.ਐਚ.ਆਰ ਵਿੱਦਿਆ ਮੰਦਰ ਹਾਈ ਸਕੂਲ ਦਾ ਸਾਲਾਨਾ ਸਮਾਗਮ
Next articleਗ਼ਜ਼ਲ