ਕੁਝ ਤਾਂ ਅਕਲ ਕਰੋ ਪਿਆਰੇ ਪੁੱਤਰੋ

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

(ਸਮਾਜ ਵੀਕਲੀ)

ਕੁਝ ਤਾਂ ਅਕਲ ਕਰੋ ਪਿਆਰੇ ਪੁੱਤਰੋ
ਕਿਉਂ ਨਸ਼ਿਆਂ ਵਿੱਚ ਆਪਣੀ ਜਿੰਦਗੀ
ਤਬਾਹ ਕਰ ਰਹੇ ਹੋ ਅਤੇ ਆਪਣੇ ਮਾਪਿਆਂ
ਦੇ ਸੁਫਨਿਆਂ ਨੂੰ ਸੁਆਹ ਕਰ ਰਹੇ ਹੋ।
ਕੁਝ ਤਾਂ ਅਕਲ ਕਰੋ ਪਿਆਰੇ ਪੁੱਤਰੋ।
ਆਪਣਾ ਮੁਲਕ ਛੱਡ ਕੇ ਕਿਉਂ ਕੈਨੇਡਾ,
ਆਸਟਰੇਲੀਆ, ਇੰਗਲੈਂਡ ਵਿੱਚ
ਦੂਜੀ ਸ਼੍ਰੇਣੀ ਦਾ ਜੀਵਨ ਬਿਤਾ ਰਹੇ ਹੋ
ਜਿਨਾ ਮਾਪਿਆਂ ਨੇ ਕਿੱਲੇ ਵੇਚ ਕੇ
ਤੁਹਾਨੂੰ ਕਮਾਉਣ ਲਈ ਵਿਦੇਸ਼ ਭੇਜਿਆ
ਉਹਨਾਂ ਨੂੰ ਤੁਸੀਂ ਪਿਠ ਦਿਖਾ ਰਹੇ ਹੋ
ਕੁਝ ਤਾਂ ਅਕਲ ਕਰੋ ਪਿਆਰੇ ਪੁੱਤਰੋ।
ਸਿਆਸਤਦਾਨ ਤਾਂ ਕਿਸੇ ਦੇ ਨਹੀਂ ਹੁੰਦੇ
ਇਹ ਸਭ ਨੂੰ ਕਠਪੁਤਲੀ ਸਮਝ ਕੇ
ਨਚਾਉਂਦੇ ਅਤੇ ਆਪਣੇ ਸਿਆਸੀ
ਮਤਲਬ ਪੂਰਾ ਕਰਨ ਵਿੱਚ ਲੱਗੇ ਰਹਿੰਦੇ ਨੇ
ਇਹਨਾਂ ਦੇ ਪਿੱਛੇ ਲੱਗ ਕੇ ਆਪਣੀ ਕੀਮਤੀ
ਭੁੱਲ ਕੇ ਵੀ ਜਿੰਦਗੀ ਨਾ ਬਰਬਾਦ ਕਰੋ
ਕੁਝ ਤਾਂ ਅਕਲ ਕਰੋ ਪਿਆਰੇ ਪੁੱਤਰੋ।
ਕੱਲ ਦੇ ਮੁਲਕ ਦਾ ਤੁਸੀਂ ਪ੍ਰਬੰਧ ਸੰਭਾਲਣਾ ਹੈ
ਇਸ ਮੁਲਕ ਨੂੰ ਤੁਸੀਂ ਉੱਤੇ ਉਠਾਣਾ ਹੈ
ਤੁਸੀਂ ਹੀ ਇੱਥੇ ਭਾਈਚਾਰਾ ਵਧਾਣਾ ਹੈ
ਇਧਰ ਉਧਰ ਭਟਕਣਾ ਬੰਦ ਕਰੋ
ਕੁਝ ਤਾਂ ਅਕਲ ਕਰੋ ਪਿਆਰੇ ਪੁੱਤਰੋ।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ 

Previous articleਸਦਕੇ
Next articleਉਮੀਦ ਦਾ ਦੀਵਾ